ਮਾਨਸਾ, 15 ਨਵੰਬਰ (ਜਗਦੀਸ਼ ਬਾਂਸਲ)- ਜ਼ਿਲ੍ਹਾ ਪੁਲਿਸ ਮੁੱਖੀ ਮਾਨਸਾ ਮਨਧੀਰ ਸਿੰਘ ਨੇ ਦੱਸਿਆ ਕਿ ਜਿਲਾ ਮਾਨਸਾ ਪੁਲਿਸ ਵਲੋ ਅਨਿੱਲ ਕੁਮਾਰ ਐਸ ਪੀ (ਡੀ) ਮਾਨਸਾ ਦੀ ਅਗਵਾਈ ਹੇਠ ਚਾਲਈ ਨਸ਼ਾ ਵਿਰੋਧੀ ਵਿਸੇਸ਼ ਮੁਹਿੰਮ ਤਹਿਤ ਥਾਣਾ ਭੀਖੀ ਦੇ ਸ:ਥ: ਭਗਵੰਤ ਸਿੰਘ ਵੱਲੋਂ ਲੇਡੀ ਫੋਰਸ ਦੀ ਹਾਜ਼ਰੀ ਵਿੱਚ ਕ੍ਰਿਸ਼ਨਾ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਵਾਰਡ ਨੰਬਰ 2 ਭੀਖੀ ਨੂੰ ਕਾਬੂ ਉਸ ਪਾਸੋਂ 140 ਨਸ਼ੀਲੀਆਂ ਗੋਲੀਆਂ ਦੀ ਬਰਾਮਦ ਕੀਤੀਆ ਹਨ ਅਤੇ ਥਾਣਾ ਜੌੜਕੀਆਂ ਦੇ ਸ:ਥ: ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਉਰਫ ਮੋਠੂ ਪੁੱਤਰ ਜੰਗ ਸਿੰਘ ਵਾਸੀ ਜੌੜਕੀਆਂ ਨੂੰ ਕਾਬੂ ਕਰਕੇ ਉਸ ਪਾਸੋ 130 ਨਸ਼ੀਲੀਆਂ ਗੋਲੀਆਂ ਦੀ ਬਰਾਮਦ ਕੀਤੀਆ ਹਨ ਅਤੇ ਥਾਣਾ ਬੋਹਾ ਦੇ ਹੌਲਦਾਰ ਸੁਖਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਬਲਵਾਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਬੋਹਾ ਨੂੰ ਕਾਬੂ ਕਰਕੇ ਉਸ ਪਾਸੋ 36 ਬੋਤਲਾ ਸ਼ਰਾਬ ਠੇਕਾ ਦੀ ਬਰਾਮਦ ਕੀਤੀ ਹੈ ਉਨਾਂ ਦੱਸਿਆ ਕਿ ਸਾਰੇ ਕਥਿਤ ਦੋਸ਼ੀਆ ਖਿਲਾਫ ਵੱਖ ਵੱਖ ਥਾਣਿਆ ਵਿੱਚ ਮਾਮਲੇ ਦਰਜ ਕੀਤੇ ਹਨ।
ਮਾਨਸਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਫੜੀ



