Skip to content
Independent perspectives. Global stories.
BREAKING

ਚੌਰਾਂ ਨੇ ਫ਼ੌਜੀ ਘਰੋਂ 25 ਤੋਲੇ ਸੋਨਾ ਅਤੇ 20 ਹਜ਼ਾਰ ਨਕਦੀ ਉਡਾਈ

Share this story

ਕਾਦੀਆਂ, 13 ਨਵਬਰ (ਮੁਨੀਰਾ ਸਲਾਮ ਤਾਰੀ)- ਦਿਨੋ ਦਿਨ ਵਧ  ਰਹੀਆ ਚੋਰੀ ਦੀਆ  ਵਾਰਦਾਤਾ ਹੋ ਰਹੀਆ ਹਨ ਉਸ ਨਾਲ ਪ੍ਰਸ਼ਾਸ਼ਨ ਦੀ ਢਿਲੀ ਕਾਰਗੁਜਾਰੀ ਤੇ ਵੀ ਸੁਆਲ ਉਠ ਰਹੇ ਹਨ ।ਇਸੇ ਤਰਾ ਅਜ ਪਿੰਡ ਡਲਾ ਵਿਚ ਇਕ ਫੋਜੀ ਦੇ ਘਰੋ ਚੋਰਾ ਵਲੋ 1 ਘੰਟੇ ਦੇ ਦਰਮਿਆਨ ਹੀ ਨਕਦੀ ਚੋਰੀ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਜਾਣਕਾਰੀ ਦਿੰਦਿਆ ਘਰ ਦੀ ਮਾਲਕਣ ਬਲਜੀਤ ਕੌਰ ਅਤੇ ਸੋਹਰਾ ਦਲਜੀਤ ਸਿੰਘ ਨੇ ਦਸਿਆ ਕਿ ਮੇਰਾ ਪਤੀ ਰਣਜੀਤ ਸਿੰਘ ਫੋਜ ਵਿਚ ਨੋਕਰੀ ਕਰਦਾ ਹੈ ਅਤੇ ਮੈ ਅਤੇ ਮੇਰਾ ਬੇਟਾ ਘਰ ਵਿਚ ਰਹਿੰਦੇ ਹਾਂ ਸ਼ਾਮ 7 ਵਜੇ ਮੈ ਆਪਣੇ ਸਹੁਰਿਆ ਘਰੋ ਦੁਧ ਲੈਣ ਗਈ ਸੀ ਜਦੋ ਮੈ ਗੇਟ ਨੂੰ ਖੋਲ ਕੇ ਅੰਦਰ ਗਈ ਤਾਂ ਅੰਦਰਲੇ ਦਰਵਾਜੇ ਦਾ ਤਾਲਾ ਟੁਟਾ ਸੀ ਜਦੋ ਮੈ ਅੰਦਰ ਜਾ ਕੇ ਦੇਖਿਆ ਤਾਂ ਸਾਰੀਆ ਅਲਮਾਰੀਆ ਦੇ ਕਪੜੇ ਖਿਲਰੇ ਪਏ ਸਨ ਅਲਮਾਰੀ ਜਿਸ ਵਿਚ 25 ਤੋਲੇ ਸੋਨਾ ਅਤੇ 20 ਹਜ਼ਾਰ ਰੁਪੈ ਦੀ ਨਕਦੀ ਸੀ ਉਹ ਚੋਰ ਚੋਰੀ ਕਰਕੇ ਲੈ ਗਏ ਸਨ।ਚੋਰਾ ਵਲੋ ਇਸ ਚੋਰੀ ਦੀ ਵਾਰਦਾਤ ਨੂੰ 1 ਘੰਟੇ ਵਿਚ ਅੰਜਾਮ ਦੇ ਦਿਤਾ ਗਿਆ।ਮੋਕੇ ਉਤੇ ਪੁਜੀ ਪੁਲਿਸ ਨੇ ਸਥਿਤੀ ਦਾ ਜ਼ਾਇਜਾ ਲਿਆ ਇਸ ਮੋਕੇ ਫਿੰਗਰ ਪ੍ਰਿੰਟਸ ਮਾਹਿਰਾ ਨੇ ਵੀ ਛਾਣਬੀਣ ਕੀਤੀ।

WRITTEN BY