June 24, 2026 4:20 pm

ਕੇਜਰੀਵਾਲ ਵਾਰਾਣਸੀ ਤੋਂ ਮੋਦੀ ਵਿਰੁੱਧ ਲੜਨਗੇ ਚੋਣ

ਰੋਡ ਸ਼ੋਅ ਦੌਰਾਨ ਵਿਰੋਧ ਦਾ ਸਾਹਮਣਾ : ਕਾਲੇ ਝੰਡੇ ਦਿਖਾਏ ਅਤੇ ਸੁੱਟੀ ਕਾਲੀ ਸਿਆਹੀ ਤੇ ਅੰਡੇ

image ਵਾਰਾਣਸੀ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਇੱਥੋਂ ਦੇ ਬੇਨੀਆ ਬਾਗ ਮੈਦਾਨ ਵਿਖੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਉਨ੍ਹਾਂ ਦੇ ਖਿਲਾਫ਼ ਵਾਰਾਣਸੀ ਤੋਂ ਚੋਣ ਲੜਨ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਬਹਿਸ ਦੇ ਲਈ ਨਹੀਂ ਨਿੱਤਰਦੇ ਤਾਂ ਇਸ ਦਾ ਸਾਫ ਮਤਬਲ ਹੈ ‘ਦਾਲ ਵਿੱਚ ਕੁਝ ਕਾਲਾ ਹੈ।’ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਕਿਸਾਨ ਖੂਨ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਸ਼ਾਸਨਕਾਲ ਦੌਰਾਨ ਗੁਜਰਾਤ ਵਿੱਚ 60 ਹਜ਼ਾਰ ਦੇ ਕਰੀਬ ਛੋਟੇ ਉਦਯੋਗ ਬੰਦ ਹੋਏ ਹਨ। ਮੋਦੀ, ਅਡਾਨੀ ਅਤੇ ਅੰਬਾਨੀ ਨੂੰ ਸਾਰੇ ਉਦਯੋਗ

ਧੰਦੇ ਦਿੱਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਮੰਗਲਵਾਰ ਬਨਾਰਸ ਵਿੱਚ ਭਾਰੀ ਵਿਰ੍ਯੋਧ ਦਾ ਸਾਹਮਣਾ ਕਰਨਾ ਪਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਉ¤ਪਰ ਕਾਲੀ ਸਿਆਹੀ ਅਤੇ ਅੰਡੇ ਸੁੱਟੇ ਗਏ। ਇਸ ਦੇ ਨਾਲ ਹੀ ਇਸ ਮਾਮਲੇ ਉ¤ਪਰ ਸਿਆਸੀ ਦੋਸ਼-ਪ੍ਰਤੀਦੋਸ਼ ਦਾ ਦੌਰ ਵੀ ਸ਼ੁਰੂ ਹੋ ਗਿਆ। ਭਾਜਪਾ ਨੇਤਾ ਮੁਖਤਾਰ ਅੱਬਾਸ ਨਕਬੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਕੇਜਰੀਵਾਲ ਉ¤ਪਰ ਹਮਲਾ ਉਨ੍ਹਾਂ ਦੀ ਪਾਰਟੀ ‘ਆਪ’ ਨੇ ਹੀ ਕਰਵਾਇਆ ਹੈ। ਇਸ ਤੋਂ ਪਹਿਲਾਂ ਰੈਲੀ ਦੌਰਾਨ ਸ੍ਰੀ ਕੇਜਰੀਵਾਲ ਨੂੰ ਕਾਲੇ ਝੰਡੇ ਵੀ ਵਿਖਾਏ ਗਏ। ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਉ¤ਪਰ ਵੀ ਕਾਲੀ ਸਿਆਹੀ ਸੁੱਟੀ ਗਈ। ਮੰਗਲਵਾਰ ਸਵੇਰੇ ਕਾਸ਼ੀ ਵਿੱਚ ਗੰਗਾ ਇਸ਼ਨਾਨ ਤੋਂ ਬਾਅਦ ਭੈਰੋਂ ਮੰਦਿਰ ਅਤੇ ਵਿਸ਼ਵਨਾਥ ਮੰਦਿਰ ਪਹੁੰਚਣ ’ਤੇ ਕੇਜਰੀਵਾਲ ਨੂੰ ਮੋਦੀ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਉਨ੍ਹਾਂ ਉ¤ਪਰ ਅੰਡੇ ਸੁੱਟੇ ਗਏ। ਮੋਦੀ ਸਮਰਥਕਾਂ ਨੇ ਉਨ੍ਹਾਂ ਨੂੰ ਭਗੌੜਾ ਕਹਿ ਕੇ ਉਨ੍ਹਾਂ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਕੇਜਰੀਵਾਲ ਦਿੱਲੀ ਦੀ ਸੱਤਾ ਨੂੰ ਛੱਡ ਕੇ ਭੱਜ ਖੜ੍ਹੇ ਸਨ ਉਸ ਤਰ੍ਹਾਂ ਹੀ ਉਹ ਕਾਸ਼ੀ ਤੋਂ ਵੀ ਭੱਜ ਖੜ੍ਹੇ ਹੋਣਗੇ। ਕੁਝ ਸਮਰਥਕ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਣ ਦੀ ਗੱਲ ਵੀ ਕਰ ਰਹੇ ਹਨ।

Send this to a friend