ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਸਕੂਲ (ਲੜਕੀਆਂ) ਦੀ ਹਾਲਤ ਬੱਦ ਤੋਂ ਬੱਦਤਰ, ਸ਼ੈਲੀ ਜੈਨ ਆਬਜ਼ਰਵਰ ਵੱਲੋਂ ਮੀਡੀਆ ਨਾਲ ਬਦਸਲੂਕੀ
ਕੋਟਕਪੂਰਾ, 25 ਮਾਰਚ (ਸੀ. ਸੀ. ਪੀ. ਚਮਚੜਿੱਕ)-ਵੈਸੇ ਸਿਆਸੀ ਲੀਡਰ ਜਨਤਾ ਨੂੰ ਬੁੱਧੂ ਬਨਾਉਣ ਲਈ ਵੱਡੇ-ਵੱਡੇ ਦਾਅਵੇ ਕਰਦੇ ਹਨ ਅਤੇ ਲੋਕ ਸਭਾ ਇਲੈਕਸ਼ਨ 2014 ਵਿਚ ਵੀ ਲੀਡਰ ਝੂਠੇ ਲਾਰਿਆਂ ਦੀਆਂ ਝੜੀਆਂ ਲਗਾ ਰਹੇ ਹਨ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਮੋਦੀ ਸਾਹਿਬ ਕਹਿੰਦੇ ਹਨ ਕਿ ਬੱਚੇ ਸਾਡੇ ਦੇਸ਼ ਦਾ ਗੌਰਵ ਹਨ, ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਐਮ.ਐਲ.ਏ. ਤੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਸਿਰਫ ਸਟੇਜਾਂ ਉ¤ਤੇ ਫੋਕੀਆਂ ਗ੍ਰਾਂਟਾਂ ਅਨਾਊਂਸ ਕਰਦੇ ਹਨ ਤੇ ਦਿੰਦੇ ਨਹੀਂ ਹਨ ਜੇ ਦੇ ਵੀ ਦੇਣ ਤਾਂ ਪੂਰੀ ਤਸੱਲੀ ਕਰਵਾਉਂਦੇ ਹਨ ਗ੍ਰਾਂਟਾਂ ਲੈਣ ਵਾਲੇ ਦੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਵਰਗਾ ਵਧੀਆ ਸੂਬਾ ਬਨਾਵਾਂਗੇ ਪਰ ਇਨ੍ਹਾਂ
ਝੂਠੇ ਲੀਡਰਾਂ ਦੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ 12 ਏਕੜ ਵਿਚ ਬਣੇ ਡਾ: ਚੰਦਾ ਸਿੰਘ ਮਰਵਾਹ ਗੌਰਮਿੰਟ ਸੀ. ਸੈਕੰ. ਸਕੂਲ ਕੋਟਕਪੂਰਾ ਦੀ ਹਾਲਤ ਦੇਖੀ ਜਿਥੇ ਪੀ.ਡਬਲਯੂ.ਡੀ. ਤੇ ਹੈਰੀਟੇਜ਼ ਮਹਿਕਮਾ ਸਕੂਲੀ ਬੱਚਿਆਂ ਨੂੰ ਮਾਰਨ ਦਾ ਪੂਰਾ ਇੰਤਜ਼ਾਮ ਕਰੀ ਬੈਠਾ ਹੈ, ਜਿਥੇ ਪੀ.ਡਬਲਯੂ.ਡੀ. ਮਹਿਕਮੇਂ ਨੇ ਅਨ-ਸੇਵਡ ਕੀਤੀ ਹੈ ਵਿਰਾਸਤ ਜੋ ਸਕੂਲ ਨਾ ਹੀ ਬਿਲਡਿੰਗ ਡਿਗਵਾ ਸਕਦਾ ਹੈ ਨਾ ਹੀ ਅਮੈਂਡਮੈਂਟ ਕਰ ਸਕਦਾ ਹੈ, ਗੋਲ ਡਿੱਗੀ ਤੇ ਸਾਹਮਣੇ ਵਾਲੀ ਬਿਲਡਿੰਗ ਜੋ ਅੱਧੀ ਡਿੱਗੀ ਪਈ ਹੈ ਤੇ ਬਾਕੀ ਭੁਰ-ਭੁਰ ਕੇ ਡਿੱਗ ਰਹੀ ਹੈ, ਹੋਰ ਵੀ ਹੈਰਾਨੀ ਉਸ ਵੇਲੇ ਹੋਈ ਜਦੋਂ ਅੱਤ ਖਸਤਾ ਹਾਲਤ ਵਿਚ ਸਟਾਫ ਤੇ ਬੱਚੇ ਗੋਲ ਡਿੱਗੀ ਦੇ ਬਣੇ ਕਮਰਿਆਂ ਵਿਚ ਬੈਠੇ ਪਾਏ ਗਏ, ਇੱਕ ਹੋਰ ਬਿਲਡਿੰਗ ਜੋ ਕੁੱਝ ਡਿੱਗ ਚੁੱਕੀ ਹੈ ਤੇ ਬਾਕੀ ਡਿੱਗ ਰਹੀ ਹੈ ਨੂੰ ਤਾਲਾ ਲਗਾਇਆ ਹੋਇਆ ਹੈ ਅਤੇ ਉਸ ਤੋਂ ਕਰੀਬ 8-10 ਕਰਮਾਂ ਤੇ ਬੱਚਿਆਂ ਲਈ ਆਰ.ਓ. ਸਿਸਟਮ ਲਈ ਕਮਰਾ ਉਸਾਰਿਆ ਗਿਆ ਹੈ ਜੋ ਪੂਰਾ ਹੋ ਗਿਆ ਹੈ ਤੇ ਤਿਆਰੀ ਚੱਲ ਰਹੀ ਹੈ ਆਰ.ਓ. ਲਗਾਉਣ ਦੀ। ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਇਸ ਸਕੂਲ ਦੀ ਹਾਲਤ ਏਨੀ ਮਾੜੀ ਹੈ ਜਿਥੇ ਚਿੱਕੜ, ਮੀਂਹ ਪੈਣ ਤੇ ਛੱਪੜ ਦਾ ਰੂਪ ਧਾਰਨ ਕਰਦਾ ਹੈ ਸਰਕਾਰੀ ਸਕੂਲ, ਕਾਫੀ ਸਾਲਾਂ ਪਹਿਲਾਂ ਬਨੇ ਕਮਰੇ ਖਤਰੇ ਚੋਂ ਕਈ ਕਮਰਿਆਂ ਦੀਆਂ ਛੱਤਾਂ ਡਿੱਗਣ ਕਾਰਨ ਲਗਾਏ ਗਏ ਹਨ ਜਿੰਦਰੇ, ਬਾਕੀ ਦੇ ਖਸਤਾ ਕਮਰਿਆਂ ਵਿਚ ਬਿਠਾਇਆ ਜਾ ਰਿਹਾ ਹੈ ਬੱਂਚਿਆਂ ਨੂੰ ਜੋ ਕਿਸੇ ਵੇਲੇ ਵੀ ਪਤਾ ਨਹੀਂ ਕਿੰਨੇ ਮਾਸੂਮਾਂ ਪੜ੍ਹਦੇ ਬੱਚਿਆਂ ਦੀ ਜਾਨ ਲੈ ਸਕਦੀ ਹੈ ਜਿਸ ਪ੍ਰਤੀ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਹੈ ਨਾ ਐਮ.ਐਲ.ਏ. ਦਾ ਨਾ ਹੀ ਕਿਸੇ ਸ਼ਹਿਰ ਵਿਚਲੀਆਂ ਸੰਸਥਾਵਾਂ ਦਾ, ਬੜਾ ਅਫਸੋਸ ਹੋਇਆ ਸਕੂਲ ਦੀ ਸਥਿਤੀ ਵੇਖ ਕੇ ਜਿਥੇ ਸ਼ਹਿਰ ਨਿਵਾਸੀ ਤੇ ਸਕੂਲ ਵਲੋਂ ਕਰਵਾਏ ਜਾਂਦੇ ਪ੍ਰੋਗਰਾਮ ਸਾਈਕਲ ਵੰਡ ਸਮਾਰੋਹ ਆਦਿ ਵਿਚ ਆਉਂਦੇ ਹਨ ਲੀਡਰ ਪਰ ਸਕੂਲ ਦੀ ਸਥਿਤੀ ਨਹੀਂ ਵੇਖਦੇ ਸਿਰਫ ਕਾਰਵਾਈ ਪਾ ਕੇ ਮੁੱਛਾਂ ਨੂੰ ਤਾਅ ਦੇ ਕੇ ਤੁਰ ਜਾਂਦੇ ਹਨ। ਜਦੋਂ 10ਵੀਂ ਕਲਾਸ ਦੇ ਪਹਿਲੇ ਸਾਇੰਸ ਦੇ ਪੇਪਰ ਵਿਚ ਨਕਲ ਬਾਬਤ ਸਮਾਚਾਰ ਪ੍ਰਾਪਤ ਹੋਇਆ ਤਾਂ ਚਮਚੜਿੱਕ ਪਤ੍ਰਿੱਕਾ ਦੇ ਸਰਪ੍ਰਸਤ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਪੰਜਾਬ ਟਾਇਮਜ਼ ਨੇ ਇੰਨਕੁਆਰੀ ਕਰਨੀ ਚਾਹੀ ਤਾਂ ਸਕੂਲ ਪਿੰ੍ਰਸੀਪਲ ਮੈਡਮ ਜਰਨੈਲ ਕੌਰ ਜੋ 2010 ਤੋਂ ਪਿੰ੍ਰਸੀਪਲ ਹਨ, ਇਨ੍ਹਾਂ ਨਾਲ ਮੈਡਮ ਰਜਿੰਦਰ ਕੌਰ ਬਾਜਵਾ 6ਵੀਂ ਤੋਂ 8ਵੀਂ ਤੱਕ ਦੀ ਇੰਚਾਰਜ, ਮੇਜਰ ਸਿੰਘ ਐਸ.ਐਲ.ਏ., ਹਰਤੇਜ ਸਿੰਘ ਐਲ.ਏ. ਨੇ ਸਕੂਲ ਸਥਿਤੀ ਦਿਖਾਈ ਅਤੇ ਮੀਡੀਆ ਪਾਸ ਨਕਲ ਹੁੰਦੀ ਪ੍ਰਤੀ ਕੰਪਲੇਂਟ ਸੀ ਪਰ 10ਵੀਂ ਦੇ ਪੇਪਰਾਂ ਦੀ ਆਬਜ਼ਰਵਰ ਮੈਡਮ ਸ਼ੈਲੀ ਜੈਨ ਲੈਕਚਰਾਰ ਜੀਵ ਵਿਗਿਆਨ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਮੋਬਾ: 94176-02970 ਨੇ ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਲਈ ਰੋਕਿਆ, ਬੇ-ਇੱਜ਼ਤ ਕੀਤਾ ਜਿਸ ਪ੍ਰਤੀ ਜ਼ਿਲ੍ਹਾ ਸਿਖਿਆ ਅਫਸਰ ਫਰੀਦਕੋਟ ਸੁਖਚੈਨ ਸਿੰਘ ਨੇ ਆਗਿਆ ਦਿੱਤੀ ਕਿ ਇੱਕ ਕਰਮੀ ਦੇਖ ਲਓ ਪਰ ਮੈਡਮ ਸ਼ੈਲੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਗੱਲ ਨਾ ਮੰਨੀ, ਜਾਪਦਾ ਇਹ ਸੀ ਕਿ ਜ਼ਿਲ੍ਹਾ ਸਿਖਿਆ ਅਫਸਰ ਮੈਡਮ ਸ਼ੈਲੀ ਹੀ ਹਨ ਮੈਡਮ ਨੇ ਡੀ.ਈ.ਓ. ਸਾਹਿਬ ਮੋਬਾ: 98724-94295 ਨਾਲ ਗੱਲ ਕਰਨ ਤੋਂ ਬਾਅਦ ਵੀ ਮੀਡੀਆ ਨੂੰ ਇਗਨੌਰ ਕੀਤਾ ਜਿਸ ਪ੍ਰਤੀ ਜਦ ਜ਼ਿਲ੍ਹਾ ਸਿਖਿਆ ਅਫਸਰ ਤੇ ਡੀ.ਸੀ. ਸਾਹਿਬ ਦਾ ਵਰਸ਼ਨ ਲਿਆ ਤਾਂ ਉਨ੍ਹਾਂ ਮੈਡਮ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਹੋਈ ਘਟਨਾ ਨੂੰ ਮੰਦਭਾਗੀ ਦਸਿਆ, ਲੜਕੀਆਂ ਦੇ ਸਰਕਾਰੀ ਸਕੂਲ ਦੀ ਤਸਵੀਰ ਇਸ ਤਰ੍ਹਾਂ ਜਾਪਦੀ ਸੀ ਜਿਵੇਂ ਇਹ ਸਕੂਲ ਨਹੀਂ ਕੋਈ ਪੁਰਾਣਾ ਭੂਤਾਂ ਦਾ ਖੰਡਰ ਹੈ ਜੋ ਸਫਾਈ ਪੱਖੋਂ ਵੀ ਬਹੁਤ ਮਾੜਾ ਹੈ। ਮੈਡਮ ਜਰਨੈਲ ਕੌਰ ਪਿੰ੍ਰਸੀਪਲ ਮੋਬਾ: 95016-20300 ਨੇ ਮੀਡੀਆ ਕਰਮੀਆਂ ਦਾ ਬਹੁਤ ਸਤਿਕਾਰ ਕੀਤਾ ਤੇ ਵਿਸਥਾਰਪੂਰਵਕ ਜਾਣਕਾਰੀ ਪੂਰਾ ਸਕੂਲ ਘੁਮਾ ਕੇ ਦਿੱਤੀ ਤੇ ਦਸਿਆ ਕਿ ਫਿਜ਼ੀਕਲ ਐਜੂਕੇਸ਼ਨ, ਜੋਗਰਫੀ, ਪੰਜਾਬੀ ਵਿਸ਼ੇ ਦੇ ਲੈਕਚਰਾਰ ਹੀ ਨਹੀਂ ਹਨ ਪੋਸਟਾਂ ਖਾਲੀ ਪਈਆਂ ਹਨ, ਮਾਲੀ ਦੀ ਵੱਡੀ ਘਾਟ ਹੈ, ਸਕੂਲ ਵਿਚ 6ਵੀਂ ਤੋਂ 8ਵੀਂ ਦੇ 550 ਬੱਚੇ, 9ਵੀਂ 10ਵੀਂ ਦੇ 472 ਬੱਚੇ, ਗਿਆਰਵੀਂ ਬਾਰਵੀਂ ਦੇ 1100 ਬੱਚੇ ਬੱਚੇ ਹਨ, ਕਮਰੇ ਇਨ੍ਹਾਂ ਨੂੰ ਬਿਠਾਉਣ ਲਈ ਨਹੀਂ ਹਨ, ਫਰਨੀਚਰ ਨਹੀਂ ਹੈ, ਡੈਸਕ ਨਹੀਂ ਹਨ, ਪੱਖੇ ਵੀ ਕੰਡਮ ਹਨ, ਸਿਰਫ 2 ਸਫਾਈ ਸੇਵਕ ਹਨ ਜਿਨ੍ਹਾਂ ਵਿਚੋਂ ਇੱਕ 60 ਸਾਲ ਦੀ ਔਰਤ ਗੁਰਦਿਆਲ ਕੌਰ ਤੇ ਇੱਕ ਕਾਲਾ ਸਿੰਘ ਹੈ, ਮਰਵਾਹ ਸਾਹਿਬ ਨੇ 6 ਕਮਰੇ ਬਨਵਾਏ ਸਨ ਪਰ ਉਥੇ ਹੁਣ ਕੰਪਿਊਟਰ ਲੈਬ ਬਨਾ ਦਿੱਤੀ ਗਈ ਹੈ, ਕਮਰਿਆਂ ਦੀ ਭਾਰੀ ਘਾਟ ਹੈ, ਗ੍ਰਾਂਟਾਂ ਆਈਆਂ ਸਨ ਇੱਕ 2 ਲੱਖ ਰਾਸ਼ਟਰੀ ਮਾਧਿਅਮ ਤੋਂ, 3 ਕਮਰਿਆਂ ਦੀ ਗ੍ਰਾਂਟ ਲਈ 8 ਲੱਖ 40 ਹਜ਼ਾਰ ਸਰਬ ਸਿਖਿਆ ਅਭਿਆਨ ਤੋਂ, 2 ਲੱਖ ਬਾਥਰੂਮਾਂ ਲਈ ਤੇ 20 ਹਜ਼ਾਰ ਮੱਛੀ ਮੋਟਰ ਲਈ ਐਲਾਨ ਕੀਤਾ ਮਨਤਾਰ ਸਿੰਘ ਬਰਾੜ ਐਮ.ਐਲ.ਏ. ਹਲਕਾ ਕੋਟਕਪੂਰਾ ਮੁੱਖ ਸੰਸਦੀ ਸਕੱਤਰ ਨੇ ਜੋ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਅੱਗੇ ਦਸਿਆ ਕਿ ਇਸ ਸਕੂਲ ਵਿਚੋਂ 3 ਬੱਚੇ ਪੀ.ਸੀ.ਐਸ. ਵੀ ਸਿਲੈਕਟ ਹੋਏ ਤੇ ਪੜ੍ਹਾਈ ਸਾਡੇ ਟੀਚਰਾਂ/ਸਟਾਫ ਵਲੋਂ ਪੂਰੀ ਲਗਨ ਨਾਲ ਕਰਵਾਈ ਜਾਂਦੀ ਹੈ, ਸ਼ਵਿੰਦਰ ਕੌਰ ਮੈਮੋਰੀਅਲ ਗਣਿਤ ਪੁਰਸਕਾਰ ਵਲੋਂ ਮੈਥ ਵਿਚੋਂ ਹਰ ਸਾਲ ਟੌਪਰ ਆਉਣ ਵਾਲੇ ਬੱਚੇ ਨੂੰ ਟ੍ਰਾਫੀ ਦਿੱਤੀ ਜਾਂਦੀ ਹੈ, ਜੋ ਬੱਚੇ ਬੋਰਡ ਵਿਚੋਂ ਪੁਜੀਸ਼ਨਾਂ ਹਾਸਿਲ ਕਰਦੇ ਹਨ ਉਨ੍ਹਾਂ ਨੂੰ ਵਜੀਫਾ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਡਾ: ਅਮਰਜੀਤ ਸਿੰਘ ਮਰਵਾਹ ਵਲੋਂ, ਸ਼੍ਰੀਮਤੀ ਕਰਮਜੀਤ ਕੌਰ ਵਲੋਂ ਵਾਟਰ ਕੂਲਰ ਵੀ ਦਿੱਤਾ ਗਿਆ ਹੈ। ਮੀਡੀਆ ਕਰਮੀਆਂ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਕੂਲ ਦੀ ਖਸਤਾ ਬਿਲਡਿੰਗ ਨੂੰ ਤੁਰੰਤ ਸਕੂਲ ਵਿਚੋਂ ਖਤਮ ਕੀਤਾ ਜਾਵੇ, ਸਕੂਲ ਵਿਚਲੀਆਂ ਘਾਟਾਂ ਪੂਰੀਆਂ ਕੀਤੀਆਂ ਜਾਣ ਅਤੇ ਸਕੂਲ ਦੀ ਨਵੀਂ ਬਿਲਡਿੰਗ ਲਈ ਤੁਰੰਤ ਘੱਟੋ ਘੱਟ 5 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਇਸ ਨੂੰ ਵਧੀਆ ਬਨਾਇਆ ਜਾਵੇ ਤਾਂ ਕਿ ਕਿਸੇ ਬੱਚੇ ਦਾ ਜਾਨੀ ਨੂਕਸਾਨ ਨਾ ਹੋ ਸਕੇ ਅਤੇ ਪੀ.ਡਬਲਯੂ.ਡੀ. ਤੇ ਹੈਰੀਟੇਜ਼ ਮਹਿਕਮੇਂ ਨੂੰ ਤੁਰੰਤ ਤਲਬਿਆ ਜਾਵੇ ਤੇ ਹੁਣ ਤੱਕ ਨਾ ਕੀਤੀ ਕਾਰਵਾਈ ਦਾ ਨੋਟਿਸ ਲਿਆ ਜਾਵੇ।