ਕੁਆਲਾਲੰਪੁਰ, 24 ਮਾਰਚ (ਪੀ.ਟੀ.)-ਲਾਪਤਾ ਮਲੇਸ਼ੀਆਈ ਹਵਾਈ ਜਹਾਜ਼ ਦੀ ਤਲਾਸ਼ ‘ਚ ਹੁਣ ਤ¤ਕ ਦਾ ਸਭ ਤੋਂ ਅਹਿਮ ਸੁਰਾਗ ਹੱਥ ਲੱਗਿਆ ਹੈ। ਉਪਗ੍ਰਹਿ ਵਲੋਂ ਜਾਰੀ ਤਸਵੀਰਾਂ ‘ਚ ਲਾਪਤਾ ਹਵਾਈ ਜਹਾਜ਼ ਦੇ ਦ¤ਖਣੀ ਹਿੰਦ ਮਹਾਂਸਾਗਰ ‘ਚ ਹੀ ਹੋਣ ਦੀ ਪੁਸ਼ਟੀ ਹੋਈ ਹੈ। ਇਹ ਤਸਵੀਰਾਂ ਫਰਾਂਸ ਨੇ ਜਾਰੀ ਕੀਤੀਆਂ ਹਨ। ਮਲੇਸ਼ੀਆ ਨੇ ਤੁਰੰਤ ਇਨ੍ਹਾਂ ਤਸਵੀਰਾਂ ਨੂੰ ਆਸਟ੍ਰੇਲੀਆ ਭੇਜ ਦਿ¤ਤਾ ਹੈ। ਇਸ ਸਮੁੰਦਰੀ ਖੇਤਰ ‘ਚ ਪਹਿਲਾਂ ਤੋਂ ਹੀ ਆਸਟ੍ਰੇਲੀਆ ਦੀ ਇਕ ਅੰਤਰਰਾਸ਼ਟਰੀ ਟੀਮ ਲਾਪਤਾ ਹੋਏ ਮਲੇਸ਼ੀਆਈ ਜਹਾਜ਼ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਚੀਨ ਦੀਆਂ ਉਪਗ੍ਰਹਿ ਤਸਵੀਰਾਂ ਨੇ ਵੀ ਲਾਪਤਾ ਹਵਾਈ ਜਹਾਜ਼ ਦੇ ਦ¤ਖਣੀ ਹਿੰਦ ਮਹਾਂਸਾਗਰ ‘ਚ ਹੀ ਹੋਣ ਦੀ ਗ¤ਲ ਕਹੀ ਸੀ।