June 24, 2026 1:14 pm

ਲੋਕ ਸਭਾ ਚੋਣਾਂ ਦੌਰਾਨ ਚੰਗੇ ਅਕਸ਼ ਵਾਲੇ ਉਮੀਦਵਾਰ ਦਾ ਸਾਥ ਦਿੱਤਾ ਜਾਵੇਗਾ : ਬਾਬਾ ਚਾਂਦਪੁਰਾ

image ਬਰੇਟਾ, 23 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)-‘ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਾਸੀਆਂ ਨੂੰ ਨਿੱਜੀ ਸਵਾਰਥ, ਲਾਲਚ ਅਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੀ ਸੁਜ-ਬੁੱਝ ਦੇ ਨਾਲ ਆਪਣੇ ਹਲਕੇ ਤੋਂ ਧਰਮ ਪ੍ਰਤੀ ਆਗਿਆਕਾਰੀ, ਸਮਾਜ ਸੇਵਾ ਨੂੰ ਸਮਰਪਿਤ ਅਤੇ ਬੇਦਾਗ ਉਮੀਦਵਾਰ ਨੂੰ ਹੀ ਮੈਂਬਰ ਪਾਰਲੀਮੈਂਟ ਵੱਜੋਂ ਚੁਣਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂ ਸੰਤ ਬਾਬਾ ਪ੍ਰਦੀਪ ਸਿੰਘ ਜੀ ਅਕਲੀਆ ਚਾਂਦਪੁਰਾ ਸਾਹਿਬ ਵਾਲਿਆਂ ਨੇ ਪੰਥਕ ਸੇਵਾ ਲਹਿਰ ਗਤਕਾ ਪਾਰਟੀ ਕਾਹਨਗੜ੍ਹ ਦੇ ਮੈਂਬਰਾਂ ਦੀ ਇੱਕਤਰਤਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਵੱਲੋਂ ਦਿੱਤੇ ਉਦੇਸ਼ ਕੇ ਪੰਥਕ ਸੇਵਾ

ਲਹਿਰ ਦਾ ਹਰ ਮੈਂਬਰ ਆਪਣੇ-ਆਪਣੇ ਹਲਕੇ ਵਿੱਚ ਧਰਮ ਪ੍ਰਤੀ ਪ੍ਰਪੱਕ ਅਤੇ ਸਮਾਜ ਸੇਵਾ ਨੂੰ ਸਮਰਪਿਤ ਯੋਗ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਡਟ ਕੇ ਪ੍ਰਚਾਰ ਕਰੇਗਾ। ਬਾਬਾ ਚਾਂਦਪੁਰਾ ਨੇ ਕਿਹਾ ਕਿ ਜਲਦ ਹੀ ਪੰਥਕ ਸੇਵਾ ਲਹਿਰ ਦੇ ਹੈ¤ਡ ਦਫ਼ਤਰ ਤੋਂ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਕਿ ਜਥੇਬੰਦੀ ਕਿਸ ਵਿਅਕਤੀ ਦਾ ਚੋਣਾਂ ਸਮੇਂ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਵਾਸੀਆਂ ਨੂੰ ਖਾਸ ਕਰਕੇ ਨੌਜਵਾਨ ਵਰਗ ਨੂੰ ਜੋ ਮਹਿੰਗੀਆਂ ਡਿਗਰੀਆਂ, ਡਿਪਲੋਮੇ ਕਰਕੇ ਬੇਰੁਜ਼ਗਾਰ ਫਿਰ ਰਹੇ ਹਨ, ਜਿਨ੍ਹਾਂ ਦੇ ਭਰਾਵਾਂ ਨੌਜਵਾਨ ਵਰਗ ਨੂੰ ਅਨੇਕਾਂ ਪ੍ਰਕਾਰ ਦੇ ਨਸ਼ਿਆਂ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਤੋਂ ਮੇਰੇ ਮਹਾਨ ਭਾਰਤ ਦੇਸ਼ ਦੀਆਂ ਬੱਚੀਆਂ ਵੀ ਪ੍ਰਭਾਵਤ ਹੋ ਰਹੀਆਂ ਹਨ। ਜਿਸ ਦੇ ਬਚਾਅ ਲਈ ਸਾਡੇ ਧਾਰਮਿਕ ਆਗੂਆਂ ਨੂੰ ਪਹਿਲ ਕਦਮੀਂ ਕਰਨ ਦੇ ਨਾਲ-ਨਾਲ ਚੋਣਾਂ ਦੌਰਾਨ ਚੰਗੇ ਅਕਸ਼ ਵਾਲੇ ਯੋਗ ਉਮੀਦਵਾਰ ਨੂੰ ਹੀ ਜਿਤਾਉਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਪੰਥਕ ਸੇਵਾ ਲਹਿਰ ਗਤਕਾ ਪਾਰਟੀ ਕਾਹਨਗੜ੍ਹ ਦੀ ਸੱਦੀ ਵਿਸ਼ੇਸ਼ ਮੀਟਿੰਗ ਜਿਸ ਵਿੱਚ ਨਛੱਤਰ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ, ਵਰਖਾ ਸਿੰਘ, ਕਾਕਾ ਸਿੰਘ, ਪਰਮਜੀਤ ਸਿੰਘ ਪੰਮੀ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਅਦਿ ਮੌਜੂਦ ਸਨ।

Send this to a friend