ਕੋਟਕਪੂਰਾ, 25 ਅਕਤੂਬਰ (ਅਮਨ ਸ਼ਰਮਾ)- ਕੋਟਕਪੂਰਾ ਨਿਵਾਸੀ ਮੁਕੇਸ਼ ਕੁਮਾਰ ਜਖਮੀ ਹੋਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਹੈ। ਉਹ 5 ਦਿਨ ਪਹਿਲਾਂ ਸ਼ਨੀਵਾਰ ਰਾਤ ਸਮੇਂ ਘਰ ਵਾਪਸ ਆ ਰਿਹਾ ਸੀ ਤਾਂ ਨਰਿੰਦਰ ਸਿਨੇਮਾ ਵਾਲੀ ਗਲੀ ਵਿਚ ਲੜ ਰਹੇ ਆਵਾਰਾ ਪਸ਼ੂਆਂ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਉਸਦੇ ਢਿੱਡ ਵਿਚ ਗੰਭੀਰ ਸੱਟਾਂ ਲੱਗੀਆਂ। ਉਸਦਾ ਮੈਡੀਕਲ ਵਿਖੇ ਅਪਰੇਸ਼ਨ ਹੋਇਆ ਹੇ। ਉਸਦੀ ਸਾਰੀ ਜਮਾਂਪੁੰਜੀ ਆਪਰੇਸ਼ਨ ਵਿਚ ਖਰਚ ਹੋ ਚੁੱਕੀ ਹੈ। ਹੁਣ ਉਸਨੇ ਆਪਣਾ ਇਲਾਜ ਕਰਾਉਣ ਲਈ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਕੇਸ਼ ਕੁਮਾਰ ਦੇ ਭਾਣਜੇ ਦੀਪਕ ਕੁਮਾਰ ਨੇ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਰਿਕਵਰੀ ਲਈ ਆਈ.ਸੀ.ਯੂ ਵਿਚ ਰੱਖਿਆ ਗਿਆ ਹੈ ਜਿੱਥੇ ਹਰ ਰੋਜ਼ ਦਵਾਈਆਂ ਅਤੇ ਟੈਸਟਾਂ ’ਤੇ ਪੈਸਾ ਖਰਚ ਹੋ ਰਿਹਾ ਹੈ। ਉਨ੍ਹਾਂ ਸਮਾਜਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਅਹੁਦੇਦਾਰਾਂ ਨੂੰ ਮਦਦ ਦੀ ਅਪੀਲ ਕੀਤੀ ਹਚੈ। ਉਸ ਦੀ ਮਦਦ ਲਈ ਫੋਨ ਨੰਬਰ 9855590063 ਅਤੇ 8699166849 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਢੱਠਿਆਂ ਦੀ ਲੜਾਈ ’ਚ ਜ਼ਖਮੀ ਨੌਜਵਾਨ ਵੱਲੋਂ ਇਲਾਜ ਕਰਾਉਣ ਲਈ ਮੱਦਦ ਦੀ ਗੁਹਾਰ



