Skip to content
Independent perspectives. Global stories.
BREAKING

38 ਕਰੋੜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਰਿੰਗ ਰੋਡ ਬਨਾਉਣ ਦੀ ਯੋਜਨਾ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ: ਰਾਣਾ ਕੇ.ਪੀ. ਸਿੰਘ

Share this story

ਸ੍ਰੀ ਅਨੰਦਪੁਰ ਸਾਹਿਬ, 25 ਅਕਤੂਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਨਿਆ ਪਾਲਿਕਾ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਆਜ਼ਾਦੀ ਦੇ ਲੰਬੇ ਸੰਘਰਸ ਵਿੱਚ ਵੀ ਵਕੀਲ ਭਾਈਚਾਰੇ ਨਾਲ ਸੰਬੰਧਤ ਬਹੁ ਗਿਣਤੀ ਲੋਕਾਂ ਨੇ ਸੰਘਰਸ਼ ਕੀਤੇ ਸਨ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਅੱਜ ਬਾਰ ਐਸੋਸੀਐਸ਼ਨ ਸ੍ਰੀ ਅਨੰਦਪੁਰ ਸਾਹਿਬ ਸਾਲਾਨਾ ਸਮਾਰੌਹ ਮੌਕੇ ਜੂਡੀਸ਼ੀਅਲ ਅਧਿਕਾਰੀਆਂ, ਬਾਰ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੇ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਰੂਪਨਗਰ ਹਰਸਿਮਰਨਜੀਤ ਸਿੰਘ, ਸੀਨੀਅਰ ਜੂਡੀਸ਼ੀਅਲ ਮੈਜਿਸਟ੍ਰੇਟ ਅਸ਼ੋਕ ਚੌਹਾਨ, ਐਸ.ਡੀ.ਐਮ. ਸ. ਹਰਬੰਸ ਸਿੰਘ, ਸਚਿਲ ਬਬਰ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ. ਦੌਲਤ ਸਿੰਘ ਚਬਰੇਵਾਲ ਅਤੇ ਵੱਡੀ ਗਿਣਤੀ ਵਿੱਚ ਵਕੀਲ ਅਤੇ ਪਤਵੰਤੇ ਹਾਜਰ ਸਨ। ਰਾਣਾ
ਕੇ.ਪੀ. ਸਿੰਘ ਨੇ ਕਿਹਾ ਕਿ ਨਿਆਂ ਪਾਲਿਕਾ ਨੇ ਹਮੇਸ਼ਾਂ ਦੇਸ਼ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਨਿਰਵਿਵਾਦ ਹੋਕੇ ਕੰਮ ਕੀਤਾ ਹੈ ਅਤੇ ਸਾਡੇ ਦੇਸ਼ ਵਿੱਚ ਨਿਆਂ ਪਾਲਿਕਾ ਦੇ ਫੈਂਸਲਿਆਂ ਨੂੰ ਹਮੇਸ਼ਾਂ ਸਨਮਾਨ ਮਿਲਿਆ ਹੈ। ਜਦੋਂ ਕਦੇ ਵੀ ਜਰੂਰਤ ਪਈ ਹੈ ਤਾਂ ਨਿਆਂ ਪਾਲਿਕਾ ਦੀ ਦਖਲ ਅੰਦਾਜ਼ੀ ਨੇ ਕਈ ਸੰਵੇਦਨਸ਼ੀਲ ਮਾਮਲੇ ਹਲ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਹਮੇਸ਼ਾਂ ਸਮਾਜਿਕ-ਆਰਥਿਕ ਬਰਾਬਰੀ (ਸ਼ੋਸ਼ਿਓ, ਇਕਨਾਮਿਕ ਇਕੋਐਲਿਟੀ) ਨੂੰ ਬਰਕਰਾਰ ਰੱਖਣ ਦੀ ਤਰਜੀਹ ਦਿੱਤੀ ਅਤੇ ਉਨ੍ਹਾਂ ਨੇ ਇਸ ਦੀ ਜ਼ੋਰਦਾਰ ਹਮਾਇਤ ਵੀ ਕੀਤੀ। ਅੱਜ ਦੇ ਸਮੇਂ ਵਿੱਚ ਉਨ੍ਹਾ ਦਾ ਇਹ ਸੁਪਨਾਂ ਜੂਡੀਸ਼ੀਅਰੀ ਨਾਲ ਜੂੜੇ ਵਰਗ ਵੱਲੋਂ ਪੂਰਾ ਕਰਨ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਉਹ ਸਪੀਕਰ ਦੇ ਅਹੁਦੇ ਉਤੇ ਤੈਨਾਤ ਹਨ। ਪ੍ਰੰਤੂ ਵਕੀਲ ਭਾਈਚਾਰੇ ਨਾਲ ਜੂੜੇ ਹੋਣ ਕਾਰਨ ਉਹ ਇਸ ਸਰਕਾਰ ਦੇ ਕੋਲ ਇਸ ਭਾਈਚਾਰੇ ਦੇ ਦੂਤ ਵਜੋਂ ਵਕੀਲਾਂ ਦੇ ਹੱਕਾਂ ਲਈ ਹਮੇਸ਼ਾਂ ਹਾਜ਼ਿਰ ਹਨ। ਉਨ੍ਹਾਂ ਬਾਰ ਐਸੋ. ਦੇ ਮੈਂਬਰਾਂ ਲੱਈ ਚੈਂਬਰ ਬਨਾਉਣ ਲੱਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਅਗਲੇ ਤਿੰਨ ਸਾਲ ਵਿੱਚ ਹਰ ਇਕ ਵਕੀਲ ਦੇ ਕੋਲ ਆਪਣਾ ਚੈਂਬਰ ਹੋਵੇਗਾ। ਉਨ੍ਹਾ ਨੇ ਬਾਰ ਐਸੋ. ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਬਾਰ ਐਸੋ. ਨੂੰ ਉਨ੍ਹਾਂ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਹੋਰ ਗਰਾਂਟ ਵੀ ਜਾਰੀ ਕੀਤੀ ਜਾਵੇਗੀ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਕਾਸ ਲਈ ਗਰਾਂਟਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ 38 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਰਿੰਗ ਰੋਡ ਬਨਾਉਣ ਦੀ ਯੋਜਨਾ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਲੇ ਮਹੱਲੇ, ਵਿਸਾਖੀ ਅਤੇ ਸਾਵਣ ਅਸ਼ਟਮੀ ਤਿਉਹਾਰਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਟਰੈਫਿਕ ਦੀ ਸਮੱਸਿਆ ਦੂਰ ਕਰਨ ਲਈ ਰੂਪਨਗਰ ਨੰਗਲ ਆਉਣ-ਜਾਣ ਵਾਲੇ ਲੋਕਾਂ ਲਈ ਇਕ ਬਾਈਪਾਸ ਰੋਡ ਪ੍ਰਵਾਨ ਹੋ ਗਿਆ ਹੈ। ਮਾਤਾ ਸ੍ਰੀ ਨੈਣਾ ਦੇਵੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ 260 ਕਰੋੜ ਦੀ ਲਾਗਤ ਨਾਲ ਰੋਪਵੇਅ ਪ੍ਰੋਜੈਕਟ ਅਤੇ 65 ਕਰੋੜ ਰੁਪਏ ਨਾਲ ਲਿਫਟ ਇਰੀਗੇਸ਼ਨ ਪ੍ਰੋਜੈਕਟ ਨੇ ਇਸ ਇਲਾਕੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨੈਣਾ ਦੇਵੀ ਵੱਲ ਜਾਣ ਵਾਲਾ ਮਾਰਗ ਭਾਵੇਂ ਰਾਸ਼ਟਰੀ ਮਾਰਗ ਘੋਸ਼ਿਤ ਹੋ ਗਿਆ ਹੈ ਪ੍ਰੰਤੂ ਇਸ ਦੇ ਕੰਮ ਤੋਂ ਸ਼ੁਰੂ ਕਰਨ ਵਿੱਚ ਹਾਲੇ ਕੁਝ ਸਮਾਂ ਲਗੇਗਾ ਇਸ ਲਈ ਆਰਜ਼ੀ ਤੌਰ ਤੇ ਸੜਕ ਦੀ ਮੁਰੰਮਤ ਲਈ ਮੁੱਖ ਮੰਤਰੀ ਤੋਂ ਵਿਸ਼ੇਸ਼ ਗਰਾਂਟ ਲੈਕੇ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਦੀਪ ਮਨਿਹਾਸ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਰਮੇਸ਼ ਚੰਦਰ ਦਸਗਰਾਈਂ, ਹਰਬੰਸ ਲਾਲ ਮਹਿੰਦਲੀ, ਕਮਲਦੇਵ ਜੋਸ਼ੀ, ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਚਾਨਾਂ, ਸ੍ਰੀ ਆਰ.ਸੀ., ਪੀ.ਕੇ.ਉਪਲ, ਗੱਜਣ ਸਿੰਘ ਸੰਧੂ, ਪਾਖਰ ਸਿੰਘ ਭੱਠਲ, ਵਿਜੇ ਕੌਸ਼ਲ, ਪਰਵਿੰਦਰ ਸਿੰਘ ਰਤਨ, ਕੁਲਤਾਰ ਮੀਆਂਪੁਰੀ, ਰਾਣਾ ਰਾਮ ਸਿੰਘ, ਕੁੰਦਨ ਲਾਲ ਸ਼ਰਮਾ, ਜੈਲਦਾਰ ਸੰਜੀਵਨ ਰਾਣਾ, ਕੌਂਸਲਰ ਨਰਿੰਦਰ ਸੈਣੀ, ਵਿਜੇ ਕੌਸ਼ਲ, ਅਮਨਦੀਪ ਕੌਰ, ਪੂਨਮ ਸ਼ਰਮਾ, ਅਮਨਦੀਪ ਕੌਰ ਗੌਸਲ ਆਦਿ ਹਾਜ਼ਰ ਸਨ।

WRITTEN BY