June 24, 2026 2:58 pm

ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਨੇ ਲਈ ਭਾਜਪਾ ਤੋਂ ਛੁੱਟੀ

ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਭਾਜਪਾ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਪਾਰਟੀ ਦੇ ਕੰਮਕਾਰ ਤੋਂ ਇੱਕ ਮਹੀਨੇ ਦੀ ਛੁੱਟੀ ਮੰਗੀ ਹੈ। ਭਾਜਪਾ ਵਿਧਾਇਕ ਮਾਨਵੇਂਦਰ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਹਾਲਾਂਕਿ, ਜਸਵੰਤ ਸਿੰਘ ਨੇ ਇਸ ਤੋਂ ਇਨਕਾਰ ਕੀਤਾ ਹੈ ਕਿ ਕਾਂਗਰਸ ਨੇ ਲੋਕ ਸਭਾ ਚੋਣ ਲਈ ਉਨ੍ਹਾਂ ਨੂੰ ਸੰਪਰਕ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ’ਚ ਸ਼ਾਮਿਲ ਨਹੀਂ ਹੋਣਗੇ ਲੇਕਿਨ ਸੋਮਵਾਰ ਨੂੰ ਬਾੜਮੇਰ ਤੋਂ ਕਾਗਜ ਦਾਖਲ ਕਰਨਗੇ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਬਾੜਮੇਰ ਤੋਂ ਲੋਕ ਸਭਾ ਦਾ ਟਿਕਟ ਨਾ ਮਿਲਣ ਕਾਰਨ ਜਸਵੰਤ ਸਿੰਘ ਨਰਾਜ਼ ਹਨ। ਸਿੰਘ ਨੇ ਬਾੜਮੇਰ ਸੀਟ ਦੀ ਆਪਣੀ ਮੰਗ ’ਤੇ ਕੋਈ ਸਮਝੌਤਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਤੇ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਰੂਪ ’ਚ ਚੋਣ ਲੜਨ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ।

Send this to a friend