Skip to content
Independent perspectives. Global stories.
BREAKING

ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸਦੀ ਸੂਚਨਾ ਥਾਣੇ ਵਿੱਚ ਦਿੱਤੀ ਜਾਵੇ : ਐਸ.ਐਸ.ਪੀ. ਬਟਾਲਾ

Share this story

ਬਟਾਲਾ, 17 ਅਕਤੂਬਰ (ਅਰਵਿੰਦਰ ਸਿੰਘ ਮਠਾਰੂ, ਬਲਜੀਤ ਸਿੰਘ)- ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਪੁਲਿਸ ਜ਼ਿਲਾ ਬਟਾਲਾ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਲ ਕੋਈ ਵੀ ਕਿਰਾਏਦਾਰ ਰਖਣ ਤੋਂ ਪਹਿਲਾਂ ਆਪਣੇ ਨਜ਼ਦੀਕੀ ਥਾਣੇ ਨੂੰ ਇਸਦੀ ਜਾਣਕਾਰੀ ਜਰੂਰ ਦੇਣ। ਆਪਣੇ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਜ਼ਿਲਾ ਪੁਲਿਸ ਮੁਖੀ ਨੇ ਦਸਿਆ ਕਿ ਵਧੀਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ 16 ਅਗਸਤ 2018 ਨੂੰ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਇਹ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜ਼ਿਲੇ ਦੇ ਸਮੂਹ ਵਸਨੀਕ ਕਿਰਾਏਦਾਰ ਰਖਣ ਤੋਂ ਪਹਿਲਾਂ ਇਸਦੀ ਜਾਣਕਾਰੀ ਤੁਰੰਤ ਆਪਣੇ ਨਜ਼ਦੀਕੀ ਪੁਲਿਸ ਥਾਣੇ ਵਿਖੇ ਦੇਣਗੇ। ਐਸ.ਐਸ.ਪੀ. ਬਟਾਲਾ ਸ. ਘੁੰਮਣ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਜਿਆਦਾਤਰ ਲੋਕ ਇਨਾਂ ਹੁਕਮਾ ਦੀ ਪਾਲਣਾ ਨਹੀਂ ਕਰਦੇ ਅਤੇ ਆਪਣੇ ਕਿਰਾਏਦਾਰਾਂ ਦੀ ਸੂਚਨਾ ਥਾਣੇ ਵਿਚ ਨਹੀਂ ਦਿੰਦੇ। ਉਨਾਂ ਕਿਹਾ ਸੂਚਨਾ ਨਾ ਦੇਣ ਕਾਰਨ ਕਈ ਵਾਰ ਅਪਰਾਧਿਕ ਕਿਸਮ ਦੇ ਵਿਅਕਤੀ ਲੁਕ-ਛਿਪ ਕੇ ਰਹਿ ਰਹੇ ਹੁੰਦੇ ਹਨ ਅਤੇ ਅਕਸਰ ਹੀ ਉਨਾਂ ਵਲੋਂ ਕਿਸੇ ਵਾਰਦਾਤ ਨੂੰ ਅੰਜ਼ਾਮ ਦੇ ਦਿਤਾ ਜਾਂਦਾ ਹੈ। ਉਨਾਂ ਕਿਹਾ ਕਿ ਆਪਣੀ ਅਤੇ ਸਮਾਜ ਦੀ ਸੁਰਖਿਆ ਲਈ ਕੋਈ ਵੀ ਮਕਾਨ ਮਾਲਕ ਕਿਰਾਏਦਾਰ ਰਖਣ ਤੋਂ ਪਹਿਲਾਂ ਉਸਦੀ ਸੂਚਨਾ ਪੁਲਿਸ ਨੂੰ ਜਰੂਰ ਦੇਵੇ ਤਾਂ ਜੋ ਪੁਲਿਸ ਉਸ ਵਿਅਕਤੀ ਦੇ ਚਾਲ-ਚਲਣ ਆਦਿ ਦੀ ਜਾਂਚ ਕਰ ਸਕੇ। ਉਨਾਂ ਕਿਹਾ ਕਿ ਜੇਕਰ ਕਿਸੇ ਵਸਨੀਕ ਨੇ ਇਨਾਂ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

WRITTEN BY