ਅੰਮ੍ਰਿਤਸਰ, 16 ਅਕਤੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਭਾਜਪਾ ਯੁਵਾ ਮੋਰਚਾ ਵੱਲੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਅਨੰਦ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ, ਹਾਲ ਹੀ ’ਚ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨੂੰ ਦੱਖਣੀ ਭਾਰਤ ਤੋਂ ਜ਼ਿਆਦਾ ਵਧੀਆ ਦੱਸਿਆ ਸੀ ਤੇ ਸਿੱਧੂ ਦਾ ਇਹੀ ਪਾਕਿਸਤਾਨੀ ਪ੍ਰੇਮ ਭਾਜਪਾ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਲਈ ਭਾਜਪਾ ਯੁਵਾ ਮੋਰਚਾ ਅੱਜ ਨਵਜੋਤ ਸਿੱਧੂ ਦੇ ਵਿਰੋਧ ’ਚ ਸੜਕਾਂ ’ਤੇ ਉਤਰਿਆਂ। ਇਸ ਮੋਕੇ ਭਾਜਪਾ ਵਰਕਰਾਂ ਨੇ ਸਿੱਧੂ ਦਾ ਪਿੱਟ ਸਿਆਪਾ ਕਰਦਿਆਂ, ਉਨ੍ਹਾਂ ਦਾ ਪੁਤਲਾ ਫੂਕ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੋਕੇ ਅਨੰਦ ਸ਼ਰਮਾ ਨੇ ਕਿਹਾ ਕਿ ਸਿੱਧੂ ਭਾਰਤ ‘ਚ ਪਾਕਿਸਤਾਨ ਦੇ ਏਜੰਟ ਵਜ਼ੋ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਿੰਦੋਸਤਾਨ ਛੱਡ ਕੇ ਪਾਕਿਸਤਾਨ ਜਾ ਕੇ ਸਿਆਸਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਥੋ ਦੇ ਲੋਕ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀ ਕਰਦੇ ਅਤੇ ਉਹ ਫੋਕੀ ਬਿਆਨਬਾਜ਼ੀ ਤੋ ਇਲਾਵਾ ਹੋਰ ਕੁੱਝ ਵੀ ਨਹੀ ਕਰ ਸਕਦੇ।
ਉਨ੍ਹਾਂ ਅੱਗੇ ਕਿਹਾ ਕਿ ਨੂੰ ਜੇਕਰ ਸਿੱਧੂ ਨੂੰ ਪਾਕਿਸਤਾਨ ਨਾਲ ਇੰਨ੍ਹਾਂ ਹੀ ਪਿਆਰ ਹੈ ਤਾਂ ਉਹ ਪਾਕਿਸਤਾਨ ਜਾ ਕੇ ਉਥੇ ਦੇ ਵਸਨੀਕ ਕਿਉ ਨਹੀ ਬਣ ਜਾਦੇ। ਇੱਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਪਾਕਿਸਤਾਨ ਦੇ ਦੌਰੇ ਦੌਰਾਨ ਉਥੋਂ ਦੇ ਫੌਜ ਮੁੱਖੀ ਨੂੰ ਜੱਫੀ ਪਾਉਣ ਅਤੇ ਹੁਣ ਪਾਕਿਸਤਾਨ ਨੂੰ ਦੱਖਣੀ ਭਾਰਤ ਤੋਂ ਬਿਹਤਰ ਦੱਸਣ ਕਰਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ।ਇਸ ਮੋਕੇ ਰਾਮ ਚਾਵਲਾ, ਯੂਵਾ ਮੋਰਚਾ ਪ੍ਰਧਾਨ ਗੌਤਮ ਅਰੌੜਾ, ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਪਹਿਲਵਾਨ, ਅਨੁਜ, ਉਪ ਪ੍ਰਧਾਨ ਰਕੇਸ਼, ਸਰਬਜੀਤ ਸੈਂਟੀ, ਮੋਹਿਤ ਮਹਾਜਨ, ਮੀਡਿਆ ਸੱਚਿਵ ਗੌਰਵ ਭੰਡਾਰੀ, ਜੋਗਿੰਦਰ ਵਾਹੀ, ਮਹਿਲਾ ਮੋਰਚਾ ਪ੍ਰਧਾਨ ਅਲਕਾ ਸ਼ਰਮਾ, ਕਿਸਾਨ ਮੋਰਚਾ ਪ੍ਰਧਾਨ ਗੁਰਮੁੱਖ ਸਿੰਘ ਬੱਲ, ਤਰੂਣ ਜੱਸੀ, ਮਹਿੰਦਰ ਪ੍ਰਤਾਪ ਸਿੰਘ, ਵਰਿੰਦਰ ਭੱਟੀ, ਗੁਰਦੇਵ ਸਿੰਘ, ਰਕੇਸ਼ ਮਹਾਜਨ, ਮੌਨੁੰ ਸਿੰਘ ਅਤੇ ਗੋਰਵ ਭਾਟੀਆ ਅਦਿ ਹਾਜ਼ਰ ਸਨ।
ਭਾਜਪਾ ਯੁਵਾ ਮੋਰਚਾ ਨੇ ਫੂਕਿਆ ਨਵਜੋਤ ਸਿੱਧੂ ਦਾ ਪੁਤਲਾ



