Skip to content
Independent perspectives. Global stories.
BREAKING

ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ : ਭੱਲਾ

Share this story

ਭਾਈ ਰੂਪਾ, 15 ਅਕਤੂਬਰ (ਜਜਵੀਰ ਜਲਾਲ)- ਪੰਜਾਬ ਅੰਦਰ ਬਣੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਮੌਜੂਦਾ ਸਰਕਾਰ ਨੇ ਪੰਜਾਬ ਦੇ ਹਰ ਵਰਗ ਨੂੰ ਲੋਕਾਂ ਨੂੰ ਕੁਚਲਣ ਤੇ ਲੱਗੀ ਹੈ। ਇਨ੍ਹਾ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਨਾਦਰਸ਼ਾਹੀ ਫਰਮਾਨਾਂ ਕਾਰਨ ਇਕੱਲੇ ਅਧਿਆਪਕ ਵਰਗ ਨਹੀਂ ਸਮੁੱਚੀ ਮੁਲਾਜਮ ਵਰਗ ਵਿੱਚ ਨਿਰਾਸ਼ਾ ਪੈਦਾ ਹੋ ਗਈ ਹੈ। ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਉਤੇ ਉਨ੍ਹਾਂ ਦੀ ਤਨਖਾਹ ਵਿੱਚ 75 ਫੀਸਦੀ ਕਟੋਤੀ ਦੇ ਫੈਸਲੇ ਨੇ ਪੰਜਾਬ ਦੀ ਸਿੱਖਿਆ ਨੂੰ ਡੂੰਘੇ ਖੂਹ ਵਿੱਚ ਸੁੱਟਣ ਦਿੱਤਾ ਹੈ ਜੋ ਪੰਜਵੀ ਜਮਾਤ ਦੇ ਬੱਚੇ ਨੂੰ ਵੀ ਪਤਾ ਹੈ ਜੋ ਮੁਲਾਜਮ 10 ਸਾਲ ਤੋਂ 45000 ਹਜਾਰ ਤਨਖਾਹ ਲੈ ਰਹੇ ਹਨ ਉਹਨਾ ਦੀ ਤਨਖਾਹ ਦੇ ਵਿੱਚ 30000 ਹਜਾਰ ਦੀ ਕਟੋਤੀ ਕਰ ਦਿੱਤੀ ਜਾਵੇ। ਇਸ ਤੋ ਸਿੱਧ ਹੁੰਦਾ ਕਿ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਸਰਕਾਰ ਚਲਾਉਣ ਦੇ ਸਮਰੱਥ ਨਹੀ ਹੈ। ਉਹਨਾ ਕਿਹਾ ਕਿ ਜੋ ਆਪਣੇ ਤਨਖਾਹਾ ਭੱਤੇ ਮੰਤਰੀਆਂ ਦੇ ਡੇਲੀ ਕੈਬਨਿਟ ਵਿੱਚ ਕਟੋਤੀ ਕਦੇ ਵੀ ਨਹੀ ਕੀਤੀ। ਇਨ੍ਹਾਂ ਅਧਿਆਪਕਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਦੀ ਲੋਕ ਇਨਸਾਫ ਪਾਰਟੀ ਵੱਲੋਂ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਸਵੀਰ ਸਿੰਘ ਆਕਲੀਆ, ਗੁਰਵਿੰਦਰ ਸਿੰਘ ਸੇਲਬਰਾਹ, ਸਮਸੇਰ ਸਿੰਘ ਮੱਲੀ, ਕੁਲਵਿੰਦਰ ਸਿੰਘ ਘੰਡਾਬੰਨਾ ਆਦਿ ਹਾਜਰ ਸਨ।

WRITTEN BY