Skip to content
Independent perspectives. Global stories.
BREAKING

ਅੰਮ੍ਰਿਤਸਰ ਦੇ ਪੁਰਤਾਨ 12 ਗੇਟ ਸੁਰਜੀਤ ਹੋਣਗੇ : ਸ. ਨਵਜੋਤ ਸਿੰਘ ਸਿੱਧੂ

Share this story

15 ਨੂੰ ਮੁੱਖ ਮੰਤਰੀ ਸ਼ਹਿਰ ਦੇ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਕਰਨਗੇ

ਅੰਮ੍ਰਿਤਸਰ, 12 ਅਕਤੂਬਰ- ਇਤਹਾਸਕ ਰਾਮ ਬਾਗ, ਜਿਸਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ, ਪਰ ਅੰਗਰੇਜ਼ੀ ਰਾਜ ਦੌਰਾਨ ਢਾਹ ਦਿੱਤਾ ਗਿਆ ਸੀ, ਦੀ ਮੁੜ ਉਸਾਰੀ ਉਸਦੇ ਪੁਰਾਣੇ ਠਾਠ-ਬਾਠ ਵਿਚ ਧਿਆਨ ਵਿਚ ਰੱਖਕੇ ਕੀਤੀ ਗਈ ਹੈ ਅਤੇ ਅੱਜ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਦੁਬਾਰਾ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਦੱਸਣਯੋਗ ਹੈ ਕਿ ਇੱਥੇ ਹੁਣ ਲੋਕ ਵਿਰਸਾ ਅਜਾਇਬਘਰ ਬਨਾਉਣ ਦੇ ਨਾਲ-ਨਾਲ ਇੱਥੇ ਪੁਰਾਣੇ ਸਮੇਂ ਚੱਲਦੀ ਮਿਉਸੀਂਪਲ ਪ੍ਰੈਸ ਅਤੇ ਸਕੂਲ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਹੈ। ਸ. ਸਿੱਧੂ ਨੇ ਇਸਦਾ ਉਦਾਘਟਨ ਕਾਰਪੋਰੇਸ਼ਨ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੇ ਹੱਥੋਂ ਕਰਵਾਇਆ। ਇਸ ਮੌਕੇ ਸ੍ਰੀਮਤੀ ਨਵਜੋਤ ਕੌਰ ਸਿੱਧੂ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵਾ, ਸਹਾਇਕ ਕਮਿਸ਼ਨਰ ਮੈਡਮ ਕੋਮਲ, ਜੁਇੰਟ ਕਮਿਸ਼ਨਰ ਸ੍ਰੀ ਨਿਤਿਸ਼ ਸਿੰਗਲਾ, ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। ਸ. ਸਿੱਧੂ ਨੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਕਮਿਸ਼ਨਰ ਅਤੇ ਸਿਟੀ ਐਂਕਰ ਮੈਡਮ ਗੁਰਮੀਤ ਰਾਏ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਲਈ ਇਸਦੀ ਚਾਰ-ਦੁਆਰੀ ਦੇ 12 ਗੇਟ ਮੁੜ ਸੁਰਜੀਤ ਕੀਤੇ ਜਾਣਗੇ ਅਤੇ ਸ਼ਹਿਰ ਨੂੰ ਸੈਲਾਨੀ ਦੇ ਆਕਰਸ਼ਣ ਦਾ ਕੇਂਦਰ ਬਨਾਉਣ ਲਈ 15 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਵਿਕਾਸ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਕਰਨਗੇ। ਉਨਾਂ ਕਿਹਾ ਕਿ ਜੋ ਕੰਮ ਪਿਛਲੇ 70 ਸਾਲਾਂ ਵਿਚ ਨਹੀਂ ਹੋਏ, ਉਹ ਅਸੀਂ ਅਗਲੇ 2 ਸਾਲਾਂ ਵਿਚ ਪੂਰੇ ਕਰਕੇ ਵਿਖਾ ਦਿਆਂਗੇ। ਉਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨਾਲ ਜੋ ਸੈਰ-ਸਪਾਟਾ ਸਰਕਟ ਵਿਕਸਤ ਕੀਤਾ ਗਿਆ ਹੈ, ਉਸ ਵਿਚ 18 ਅਜਿਹੇ ਸਥਾਨ ਜੋੜੇ ਗਏ ਹਨ, ਜਿੱਥੇ ਘੁੰਮਣ ਲਈ ਸੈਲਾਨੀ 2-3 ਦਿਨ ਅੰਮ੍ਰਿਤਸਰ ਰੁਕਣਗੇ ਅਤੇ ਇਸ ਨਾਲ ਸ਼ਹਿਰ ਦੀ ਸੈਰਸਪਾਟਾ ਸਨਅਤ ਨੂੰ ਵੱਡਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਸੈਰ ਸਪਾਟਾ ਸਨਅਤ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਵੇਗੀ। ਸ. ਸਿੱਧੂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਰਗੀ ਸ਼ਾਨ ਮੁੜ ਬਹਾਲ ਹੋਵੇ ਅਤੇ ਸਾਡੇ ਭਰਾ, ਜੋ ਕਿ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਵਸ ਗਏ ਹਨ, ਉਹ ਮੁੜ ਪੰਜਾਬ ਆਉਣ ਤੇ ਆਪਣੀਆਂ ਜੜਾਂ ਨਾਲ ਜੁੜਨ।

WRITTEN BY