Skip to content
Independent perspectives. Global stories.
BREAKING

ਜਗਾਧਰੀ ਤੋਂ ਵਿਦਿਆਰਥੀ ਲਾਪਤਾ ਹੋਇਆ

Share this story

ਚੰਡੀਗੜ੍ਹ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਚੈਤੰਨਿਆ ਇੰਸਟੀਚਊਟ, ਚੰਡੀਗੜ੍ਹ ਵਿਖੇ ਪੜ੍ਹ ਰਿਹਾ ਵਿਦਿਆਰਥੀ ਅਨਿਰੁੱਧ ਸੈਣੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਸਬੰਧੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਲਾਪਤਾ ਵਿਦਿਆਰਥੀ ਅਨਿਰੁਧ ਸੈਣੀ ਦੇ ਪਿਤਾ ਸ੍ਰੀ ਅਨਿਲ ਕੁਮਾਰ ਵਾਸੀ ਜਗਾਧਰੀ, ਹਰਿਆਣਾ ਨੇ ਦੱਸਿਆ ਕਿ ਅਨਿਰੁੱਧ ਸੈਣੀ ਦੀ ਉਮਰ 17 ਸਾਲ ਹੈ। ਉਹ ਆਖਰੀ ਵਾਰ 5 ਅਕਤੂਬਰ, 2018 ਤੋਂ ਜਗਾਧਰੀ, ਹਰਿਆਣਾ ਬਸ ਸਟੈਂਡ ਤੋਂ ਚੰਡੀਗੜ੍ਹ ਦੀ ਬਸ ਵਿਚ ਚੜ੍ਹਦਾ ਵੇਖਿਆ ਗਿਆ ਹੈ। ਉਹ ਸ੍ਰੀ ਚੈਤੰਨਿਆ ਇੰਸਟੀਚਊਟ, ਚੰਡੀਗੜ੍ਹ ਤੋਂ ਜੀ.ਈ.ਈ.ਈ. ਦੀ ਪੜ੍ਹਾਈ ਕਰ ਰਿਹਾ ਸੀ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਿਰੁੱਧ ਸੈਣੀ ਕੋਲ ਲਾਲ ਰੰਗ ਦਾ ਬੈਗ ਸੀ, ਜਿਸ ’ਤੇ ਨੀਲੇ ਰੰਗ ਦੇ ਧਬੇ ਉਤੇ ਅੰਗਰੇਜ਼ੀ ਭਾਸ਼ਾ ’ਚ ‘ਸਕਾਈ ਸ਼ੌਟ’ ਲਿਖਿਆ ਹੋਇਆ ਹੈ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਅਜੇ ਤੱਕ ਘਰ ਵਾਪਿਸ ਨਹੀਂ ਆਇਆ, ਜਿਸ ਕਰਕੇ ਉਸਦੀ ਮਾਤਾ ਸ੍ਰੀਮਤੀ ਮਾਲਤੀ ਸੈਣੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਅਨਿਰੁੱਧ ਸੈਣੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ 93156-60149 ਅਤੇ 94666-16873 ਆਦਿ ਨੰਬਰਾਂ ’ਤੇ ਸੰਪਰਕ ਕਰਨ ਦੀ ਖੇਚਲ ਕੀਤੀ ਜਾਵੇ।

WRITTEN BY