Skip to content
Independent perspectives. Global stories.
BREAKING

ਮਾਨਸਾ ਪੁਲਿਸ ਵੱਲੋਂ ਹੈਰੋਇਨ ਅਤੇ ਨਕਦੀ ਬਰਾਮਦ

Share this story

ਖਿਆਲਾ ਕਲਾਂ/ਮਾਨਸਾ, 11 ਅਕਤੂਬਰ (ਰਵਿੰਦਰ ਸਿੰਘ ਖਿਆਲਾ)- ਮਾਨਸਾ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ 800 ਗ੍ਰਾਮ ਹੈਰੋਇਨ ਅਤੇ 2 ਲਖ 18 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਬਰਾਮਦ ਕੀਤੀ ਹੈਰੋਇਨ ਦੀ ਬਜ਼ਾਰੀ ਕੀਮਤ 4 ਕਰੋੜ ਰੁਪਏ ਦਸੀ ਜਾਂਦੀ ਹੈ । ਸ. ਬਲਕਾਰ ਸਿੰਘ ਸਿਧੂ ਆਈ. ਪੀ. ਐਸ ਅਤੇ ਸ. ਮਨਧੀਰ ਸਿੰਘ ਪੀ. ਪੀ. ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਮਾਨਸਾ ਪੁਲਿਸ ਵਲੋਂ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁਧ ਵਿਢੀ ਗਈ ਮੁਹਿੰਮ ਤਹਿਤ ਸ. ਅਨਿਲ ਕੁਮਾਰ ਕਪਤਾਨ ਪੁਲਿਸ ਮਾਨਸਾ, ਸ. ਮੇਜਰ ਸਿੰਘ ਪੀ. ਪੀ. ਐਸ, ਅਮਰਜੀਤ ਸਿੰਘ ਪੀ. ਪੀ. ਐਸ ਸ. ਸਿਮਰਨਜੀਤ ਸਿੰਘ ਲੰਗ ਉਪ ਕਪਤਾਨ ਪੁਲਿਸ ਮਾਨਸਾ ਦੀ ਯੋਗ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਥਾਣੇਦਾਰ ਸੁਖਜੀਤ ਸਿੰਘ ਐਸ. ਟੀ. ਐਫ ਮਾਨਸਾ ਨੇ ਦੌਰਾਨੇ ਗਸ਼ਤ ਬਾਹਦ ਨੇੜੇ ਕੈਂਚੀਆਂ ਠੂਠਿਆਂਵਾਲੀ ਮਾਨਸਾ ਤੋਂ ਇਕ ਮਾਰੂਤੀ ਜੈਨ ਕਾਰ ਰੰਗ ਚਿਟਾ ਨੂੰ ਚੈਕ ਕਰਕੇ ਉਸ ਪਰ ਸਵਾਰ ਚੇਤ ਸਿੰਘ ਪੁਤਰ ਸ਼ੇਰ ਸਿੰਘ ਵਾਸੀ ਗਿਦਰਾਨਾ ਥਾਣਾ ਕਾਲਿਆਂਵਾਲੀ ਜਿਲਾ ਸਿਰਸਾ (ਹਰਿਆਣਾ) ਨੂੰ ਕਾਬੂ ਕਰਕੇ 800 ਗ੍ਰਾਮ ਹੈਰੋਇਨ ਅਤੇ 2 ਲਖ 18 ਹਜ਼ਾਰ ਨਕਦੀ ਬਰਾਮਦ ਕੀਤੀ ਹੈ।

WRITTEN BY