ਅੰਮ੍ਰਿਤਸਰ, 9 ਅਕਤੂਬਰ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਵਡਾ ਧਮਾਕਾ ਕਰਨ ਮਗਰੋਂ ਅਜ ਪਹਿਲੀ ਵਾਰ ਸੀਨੀਅਰ ਅਕਾਲੀ ਲੀਡਰ ਸ. ਸੁਖਦੇਵ ਸਿੰਘ ਢੀਂਡਸਾ ਸਾਹਮਣੇ ਆਏ।ਉਹ ਸ਼੍ਰੀ ਦਰਬਾਰ ਸਾਹਿਬ ਮਥਾ ਟੇਕਣ ਲਈ ਅੰਮ੍ਰਿਤਸਰ ਪਹੁੰਚੇ।ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਕੁਝ ਠੀਕ ਹੈ। ਉਹ ਗੁਰੂ ਮਹਾਰਾਜ ਕੋਲੋਂ ਆਪਣੀ ਸਿਹਤਯਾਬੀ ਲਈ ਅਰਦਾਸ ਕਰਨੀ ਆਏ ਹਨ।ਉਨ੍ਹਾਂ ਪਾਰਟੀ ਖਿਲਾਫ ਕੁਝ ਵੀ ਬੋਲਣ ਤੋਂ ਗੁਰੇਜ ਕੀਤਾ। ਉਨ੍ਹਾਂ ਕਿਹਾ, ਠਮੈਂ ਜੋ ਕੁਝ ਕਹਿਣਾ ਸੀ, ਉਹ ਆਪਣੀ ਚਿਠੀ ਵਿਚ ਲਿਖ ਦਿਤਾ ਸੀ। ਇਸ ਚਿਠੀ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।’ਇਸ ਮੌਕੇ ਉਨ੍ਹਾਂ ਨੇ ਕਿਹਾ, ਠਪ੍ਰਕਾਸ਼ ਸਿੰਘ ਬਾਦਲ ਨਾਲ ਮੇਰਾ ਕੋਈ ਸੰਪਰਕ ਨਹੀਂ ਹੋਇਆ। ਬਾਦਲ ਪਟਿਆਲਾ ਰੈਲੀ ਵਿਚ ਰੁਝੇ ਸਨ ਤੇ ਮੈਂ ਬਾਹਰ ਸੀ। ਇਸ ਲਈ ਮੇਰਾ ਫੋਨ ਬੰਦ ਸੀ।’’ ਮਾਝੇ ਦੇ ਲੀਡਰਾਂ ਵਲੋਂ ਉਨ੍ਹਾਂ ਦੇ ਹਕ ਵਿਚ ਡਟਣ ਦਾ ਢੀਂਡਸਾ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ, ਠਮਾਝੇ ਦੇ ਲੀਡਰਾਂ ਦਾ ਬਹੁਤ ਧੰਨਵਾਦ ਅਸੀਂ ਲੰਬਾ ਸਮਾਂ ਇਕਠੇ ਰਹੇ। ਜੇਲ੍ਹਾਂ ਵਿਚ ਵੀ ਗਏ। ਇਸ ਕਾਰਨ ਇਕ ਦੂਜੇ ਨੂੰ ਜਾਣਦਾ ਹਾਂ।’’