June 3, 2026 11:54 pm

ਖੰਨਾ ਪੁਲਿਸ ਹੁਣ ਤੱਕ 12 ਵਿਦੇਸ਼ੀ ਨਾਗਰਿਕਾਂ ਤੋਂ 4 ਕਿੱਲੋ 800 ਗ੍ਰਾਮ ਹੈਰੋਇਨ ਤੇ ਹੋਰ ਨਸ਼ਾ ਕਰ ਚੁੱਕੀ ਹੈ ਬਰਾਮਦ

300 ਗ੍ਰਾਮ ਹੈਰੋਇਨਿ ਸਮੇਤ ਨਾਇਜੀਰੀਅਨ ਕੀਤਾ ਕਾਬੂ

ਖੰਨਾ, 8 ਅਕਤੂਬਰ (ਪਨਾਗ, ਖੋਖਰ)- ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਸਮਰਾਲਾ, ਥਾਣੇਦਾਰ ਕਰਨਵੀਰ ਸਿੰਘ ਦੇ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਨੀਲੋ ਪੁਲ ਸਮਰਾਲਾ ਵਿਖੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਮੌਜੂਦ ਸੀ ਤਾਂ ਚੈਕਿੰਗ ਦੌਰਾਨ ਚੰਡੀਗੜ ਸਾਈਡ ਤੋਂ ਇਕ ਆਈ, ਜਿਸ ਵਿਚੋਂ  ਇਕ ਕਾਲੇ ਰੰਗ ਦਾ ਵਿਅਕਤੀ ਉਤਰਕੇ ਪਿੰਡ ਨੀਲੋ ਖੁਰਦ ਵਲ ਨੂੰ ਤੇਜ਼ ਕਦਮੀ ਨਾਲ ਜਾ ਰਿਹਾ ਸੀ ਤਾਂ ਜਿਸਨੂੰ ਸ਼ਕ ਦੀ ਬਨਾਹ ਪਰ ਰੋਕਕੇ ਪੁਲਿਸ ਪਾਰਟੀ ਵਲੋ ਉਸਦਾ ਨਾਮ ਪਤਾ ਪੁਛਿਆ ਗਿਆ, ਜਿਸਨੇ ਆਪਣਾ ਨਾਮ ਓਬੀਜੀ ਚੀਕੋ ਮੇਜ ਪੁਤਰ ਚੀਕੋ ਮੇਜ ਵਾਸੀ ਨਾਈਜੀਰੀਆ ਹੁਣ ਫੇਜ਼-3, ਓਮ ਵਿਹਾਰ, ਉਤਮ ਨਗਰ ਦਿਲੀ ਦਸਿਆ। ਜਿਸਦੀ ਤਲਾਸ਼ੀ ਮੌਕਾ ਪਰ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ ਉਪ ਕਪਤਾਨ ਪੁਲਿਸ (ਆਈ) ਖੰਨਾ ਵਲੋ ਕਰਵਾਉਣ ਪਰ ਉਸਦੀ ਪਹਿਨੀ ਹੋਈ ਪੈਂਟ ਦੀ ਸਜੀ ਜੇਬ ਵਿਚੋਂ ਮੋਮੀ ਕਾਗਜ ਵਿਚ ਲਪੇਟੀ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਦੇ ਖਿਲ਼ਾਫ ਮੁਕਦਮਾ ਨੰਬਰ 246 ਐਨ.ਡੀ.ਪੀ.ਐਸ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸੇ ਮੁਹਿੰਮ ਦੌਰਾਨ ਖੰਨਾ ਪੁਲਿਸ ਨੇ 12 ਵਿਦੇਸ਼ੀ ਨਾਗਰਿਕਾਂ ਨੂੰ ਵਖ-ਵਖ ਮੁਕਦਮਿਆਂ ਵਿਚ ਗ੍ਰਿਫਤਾਰ ਕਰਕੇ ਇਹਨਾ ਪਾਸੋਂ ਹੁਣ ਤਕ 4 ਕਿਲੋ 800 ਗ੍ਰਾਮ ਹੈਰੋਇਨ, 47 ਗ੍ਰਾਮ ਕੋਕੀਨ, 18 ਗ੍ਰਾਮ ਆਈਸ-ਡਰਗ ਅਤੇ 15 ਗ੍ਰਾਮ ਨਸ਼ੀਲ਼ਾ ਪਾਊਡਰ ਬ੍ਰਾਮਦ ਕੀਤਾ ਜਾ ਚੁਕਾ ਹੈ।

Send this to a friend