June 22, 2026 2:54 am

ਖੋਜੀ ਤੈਰਾਕਾਂ ਦੀ ਸਹਾਇਤਾ ਨਾਲ ਲੱਭਿਆ ਜਾਵੇਗਾ ਲਾਪਤਾ ਜਹਾਜ਼

ਸਿਡਨੀ, 21 ਮਾਰਚ (ਪੀ.ਟੀ.)-ਲਾਪਤਾ ਮਲੇਸ਼ੀਆਈ ਜਹਾਜ਼ ਦੀ ਖੋਜ ਹੁਣ ਖੋਜੀ ਤੈਰਾਕਾਂ ਰਾਹੀਂ ਹੋਵੇਗੀ। ਅਧਿਕਾਰੀਆਂ ਨੇ ਰਾਡਾਰ ਸਕੈਨਿੰਗ ਦੀ ਥਾਂ ਖੋਜੀ ਤੈਰਾਕਾਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜ ਏਅਰਕ੍ਰਾਫਟ ਦੇ ਖੋਜਬੀਨ ਕਰਨ ਤੋਂ ਬਾਅਦ ਅਸਫ਼ਲਤਾ ਹੱਥ ਲੱਗਣ ਤੋਂ ਬਾਅਦ ਕੀਤਾ ਗਿਆ ਹੈ। ਆਸਟ੍ਰੇਲੀਆ ਵੱਲੋਂ ਇਸ ਜਹਾਜ਼ ਦੀ ਖੋਜ ਲਈ ਭਾਰੀ ਜੱਦੋ-ਜਹਿਦ ਕੀਤੀ, ਪਰ ਉਨ੍ਹਾਂ ਦੇ ਹੱਥ-ਪੱਲੇ ਹਾਲੇ ਤੱਕ ਕੁਝ ਵੀ ਨਹੀਂ ਪਿਆ।ਇਸ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੌਨੀ ਐਬੋਟ ਨੇ ਕਿਹਾ ਹੈ ਕਿ ਸੈਟੇਲਾਈਟ ਇਮੇਜ ਵਿਚ ਦਿਖਾਈ ਦਿੱਤਾ ਮਲਬਾ ਲਾਪਤਾ ਮਲੇਸ਼ੀਆਈ ਜਹਾਜ਼ ਦਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਾਣੀ ਦੇ ਜਹਾਜ਼ ਦਾ ਕੰਟੇਨਰ ਦਾ ਮਲਬਾ ਹੋ ਸਕਦਾ ਹੈ।

Send this to a friend