June 22, 2026 10:46 pm

ਕੈਪਟਨ ਦੀ ਸਰਕਾਰ ਧਕੇਸ਼ਾਹੀ ’ਤੇ ਉਤਰੀ : ਬਿਕਰਮ ਸਿੰਘ ਮਜੀਠੀਆ

ਰਾਜਪੁਰਾ, 5 ਅਕਤੂਬਰ (ਦਇਆ ਸਿੰਘ)- ਕੈਪਟਨ ਅਮਰਿੰਦਰ ਸਿੰਘ ਧਕੇਸ਼ਾਹੀ ‘ਤੇ ਉਤਰ ਆਏ ਹਨ ਅਤੇ ਕਾਂਗਰਸ ਸਰਕਾਰ ਰੈਲੀ ਦੇ ਪ੍ਰਬੰਧਾਂ ‘ਚ ਅੜਿਕੇ ਅੜਾ ਰਹੀ ਹੈ ਤੇ ਕਈ ਥਾਵਾਂ ‘ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਰਾਹੀ ਟਰਾਂਸਪੋਰਟਰਾਂ ਨੂੰ ਬਸਾਂ ਨਾ ਲਿਜਾਉਣ ਸਬੰਧੀ ਡਰਾਇਆ ਧਮਕਾਇਆ ਜਾ ਰਿਹਾ ਹੈ। ਬੀਤੇ ਦਿਨੀ 40 ਹਜ਼ਾਰ ਤੋਂ ਵਧ ਤਨਖਾਹ ਲੈ ਰਹੇ ਸਰਕਾਰੀ ਅਧਿਆਪਕਾਂ ਨੂੰ ਪਕੇ ਕਰਨ ਦੀ ਆੜ ‘ਚ 3 ਸਾਲ ਤਕ 15 ਹਜਾਰ ਉਕੀ-ਪਕੀ ਤਨਖਾਹ ਦਾ ਐਲਾਨ ਕਰਕੇ ਕੈਪਟਨ ਸਰਕਾਰ ਨੇ ਅਧਿਆਪਕਾਂ ਨਾਲ ਧਕਾ ਕੀਤਾ ਹੈ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਰਾਜਪੁਰਾ ਦੀ ਡਾਲੀਮਾ ਵਿਹਾਰ ਵਿਖੇ ਸਥਿਤ ਸ੍ਰੋਮਣੀ ਅਕਾਲੀ ਦਲ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਸਾਬਕਾ ਲੋਕ ਸੰਪਰਕ ਮੰਤਰੀ ਤੇ ਮਜੀਠਾ ਹਲਕੇ ਤੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਉਨਾਂ ਦੇ ਪਿਤਾ ਗੁਰਨਾਮ ਸਿੰਘ ਸਿਧੂ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਕੇ ਕੀਤਾ। ਇਸ ਦੌਰਾਨ ਉਨਾਂ ਦੇ ਨਾਲ ਸਾਬਕਾ ਸਿਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ, ਵਿਧਾਇਕ ਰੋਜ਼ੀ ਬਰਕੰਦੀ, ਪਰਮਿੰਦਰ ਸਿੰਘ ਬਰਾੜ, ਬੰਟੀ ਰੋਮਾਣਾ ਫਰੀਦਕੋਟ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਵੀ ਮੋਜੂਦ ਸਨ। ਸ੍ਰ. ਮਜੀਠੀਆ ਨੇ ਕਿਹਾ ਕਿ ਉਹ ਰਣਜੀਤ ਸਿੰਘ ਰਾਣਾ ਦੀ ਮਾਤਾ ਗੁਰਦਿਆਲ ਕੌਰ ਦੇ ਸਰਧਾਂਜ਼ਲੀ ਸਮਾਰੋਹ ‘ਚ ਘਰੇਲੂ ਰੁਝੇਵੇ ਹੋਣ ਕਾਰਣ ਨਹੀ ਪਹੁੰਚ ਸਕੇ ਸਨ ਤੇ ਅਜ ਉਹ ਖੁਦ ਸਿਧੂ ਪਰਿਵਾਰ ਨਾਲ ਦੁਖ ਸ਼ਾਂਝਾ ਕਰਨ ਆਏ ਹਨ।
ਇਸ ਮੌਕੇ ਉਨਾਂ ਨੂੰ ਜਥੇਦਾਰ ਗੜ੍ਹੀ ਤੇ ਰਣਜੀਤ ਰਾਣਾ ਵਲੋ ਸ੍ਰੀ ਸਾਹਿਬ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਦਵਿੰਦਰ ਸਿੰਘ ਜੈਲਦਾਰ ਪ੍ਰਧਾਨ ਦਿਹਾਤੀ ਰਾਜਪੁਰਾ ਅਕਾਲੀ ਦਲ,ਅਕਾਲੀ ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਸਰਪ੍ਰਸਤ ਬਲਜੀਤ ਸਿੰਘ ਵਾਲੀਆ,ਯੂਥ ਆਗੂ ਅਸ਼ੋਕ ਅਲੂਣਾ, ਲਾਲੀ ਢੀਡਸਾ ,ਬਹਾਦਰ ਸਿੰਘ ਭੰਗੂ, ਹੈਪੀ ਹਸਨਪੁਰ, ਕਰੈਨਲ ਸਿੰਘ ਹਰਿਆਓ, ਪ੍ਰਵੀਨ ਛਾਬੜਾ, ਤਰੁਣ ਖੁਰਾਣਾ, ਦਿਲਬਾਗ ਸਿੰਘ ਗੁਰਮ, ਪਰਮਿੰਦਰ ਸਿੰਘ ਢੀਂਡਸਾ, ਮਿੰਟੂ ਜਨਸੂਆ, ਜਸਪਾਲ ਸਿੰਘ ਸ਼ੰਕਰਪੁਰ, ਜੋਨੀ ਅਲੂਣਾ,ਕਮਲ ਮਟੂ, ਅਮਰਿੰਦਰ ਸਿੰਘ ਰਿੰਕੂ ਸਮੇਤ ਹੋਰ ਹਾਜਰ ਸਨ।

Send this to a friend