ਜ¦ਧਰ, 21 ਮਾਰਚ (ਜਸਪਾਲ ਸਿੰਘ)- ਜ਼ਿਲ੍ਹੇ ਦੇ 23 ਲੱਖ ਨਾਗਰਿਕਾਂ ਵਿਚੋਂ 15 ਲੱਖ ਨਾਗਰਿਕਾਂ ਦੇ ਨਾਮ ਵੋਟਰ ਸੂਚੀਆਂ ਵਿਚ ਦਰਜ ਕਰਕੇ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਅਤੇ 8 ਲੱਖ ਰਹਿੰਦੇ ਨਾਗਰਿਕਾਂ ਵਿਚ ਬੱਚਿਆਂ ਤੋਂ ਇਲਾਵਾ 18 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਵਾਸਤੇ ‘ਸਵੀਪ’ ਪ੍ਰੋਗਰਾਮ ਅਧੀਨ ਵਿਦਿਅਕ ਸੰਸਥਾਵਾਂ ਅਤੇ ਘਰ-ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਵਰੁਣ ਰੂਜਮ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜ¦ਧਰ ਨੇ ਅੱਜ ਇਥੇ ਸੀ ਟੀ ਸੰਸਥਾਵਾਂ, ਸ਼ਾਹਪੁਰ ਵਿਖੇ ਬਿਗ ਐਫ ਐਮ ਵੱਲੋਂ ‘ਵੇਕ ਅੱਪ ਜ¦ਧਰ’ ਪ੍ਰੋਗਰਾਮ ਅਧੀਨ ਕਰਵਾਏ ਸਮਾਗਮ ਦੌਰਾਨ 2000 ਤੋਂ ਵੱਧ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਵੋਟ
ਦੀ ਤਾਕਤ ਦੇ ਨਾਲ ਵੋਟਰ ਆਪਣੀ ਮਨਮਰਜ਼ੀ ਦੀਆਂ ਸਰਕਾਰਾਂ ਚੁਣ ਸਕਦੇ ਹਨ ਇਸ ਲਈ ਹਰੇਕ ਨੌਜਵਾਨ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਗੱਲ ਲਈ ਯਤਨਸ਼ੀਲ ਹੈ ਕਿ ਜ਼ਿਲ੍ਹੇ ਦੇ ਹਰੇਕ ਯੋਗ ਵੋਟਰ ਦਾ ਵੋਟ ਬਣੇ ਅਤੇ ਵੋਟਾਂ ਵਾਲੇ ਦਿਨ ਉਹ ਆਪਣੀ ਵੋਟ ਦਾ ਇਸਤੇਮਾਲ ਕਰੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੋਟਰ ਅਤੇ ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਵੋਟਾਂ ਵਾਲੇ ਦਿਨ ¦ਬੀਆਂ ਕਤਾਰਾਂ ਵਿਚ ਨਹੀਂ ਲੱਗਣਾ ਪਵੇਗਾ ਕਿਉਂਕਿ ਚੋਣ ਕਮਿਸ਼ਨ ਵੱਲੋਂ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰਕੇ ਇਸ ਨੂੰ 11 ਘੰਟੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱ੍ਯਸਿਆ ਕਿ ਇਸ ਵਾਰ ਵੋਟਾਂ ਵਾਲੇ ਦਿਨ ਪ੍ਰਸ਼ਾਸਨ ਵੱਲੋਂ ਬੂਥਾਂ ਉਤੇ ਚੰਗੇ ਪ੍ਰਬੰਧ ਕੀਤੇ ਗਏ ਹਨ ਅਤੇ ਵੋਟਰਾਂ ਨੂੰ ਬੂਥਾਂ ਉਤੇ ਪੀਣ ਵਾਲੇ ਪਾਣੀ ਆਦਿ ਦੀ ਵੀ ਸੁਵਿਧਾ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਵੋਟ ਪਾਉਣ ਵਾਲੇ ਪਹਿਲੇ 20 ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸੰਸਾ ਪੱਤਰ ਦਿੱਤੇ ਜਾਣਗੇ ਅਤੇ ਜ਼ਿਲ੍ਹੇ ਵਿਚ ਨੌਜਵਾਨ ਵੋਟਰਾਂ ਨੂੰ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਵਿਚ ਵੋਟਾਂ ਵਾਲੇ ਦਿਨ 20 ਫੀਸਦੀ ਰਿਆਇਤ ’ਤੇ ਖਾਣਾ ਪ੍ਰਾਪਤ ਹੋਵੇਗਾ ਅਤੇ ਬਾਹਰੀ ਇਲੈਕਟ੍ਰਾਨਿਕ ਫਰਮ ਵੱਲੋਂ 10 ਫੀਸਦੀ ਦੀ ਰਿਆਇਤ ’ਤੇ ਨਵੇਂ ਮੋਬਾਇਲ ਫ਼ੋਨਾਂ ’ਤੇ ਛੋਟ ਮਿਲੇਗੀ ਅਤੇ ਮੋਬਾਇਲ ਅਸੈਸਰੀ ’ਤੇ 15 ਫੀਸਦੀ ਦੀ ਰਿਆਇਤ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਪਾਉਣ ਲਈ ਬੂਥਾਂ ’ਤੇ ਪਹੁੰਚਣ ਅਤੇ ਇਨ੍ਹਾਂ ਸੁਵਿਧਾਵਾਂ ਦਾ ਲਾਭ ਉਠਾਉਣ। ਉਨ੍ਹਾਂ ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਈ. ਵੀ. ਐਮਜ਼ ਸਬੰਧੀ ਟ੍ਰੇਨਿੰਗ ਵੀ ਦਿੱਤੀ ਅਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ 327 ਨੌਜਵਾਨ ਵੋਟਰਾਂ ਦੇ ਫਾਰਮ ਵੀ ਭਰੇ ਗਏ। ਸ੍ਰੀ ਰੂਜਮ ਨੇ ਇਸ ਮੌਕੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਬਿਗ ਐਫ ਐਮ ਰੇਡੀਓ ਤੋਂ ਸ੍ਰੀ ਸੈਂਡੀ ਅਤੇ ਸ੍ਰੀ ਲਲਿਤ ਨਲਿਨ ਵੱਲੋਂ ਵੋਟਾਂ ਬਣਾਉਣ ਅਤੇ ਪਾਉਣ ਸਬੰਧੀ ਕਾਮੇਡੀ ਪੇਸ਼ ਕੀਤੀ। ਇਸ ਮੌਕੇ ਸੀ. ਟੀ ਸੰਸਥਾਵਾਂ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਦਮਨਦੀਪ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸੀ ਟੀ ਸੰਸਥਾਵਾਂ ਦੇ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀ ਗੁਰਮੀਤ ਸਿੰਘ ਡੀ. ਪੀ. ਆਰ. ਓ, ਸ੍ਰੀ ਰਤਨ ਲਾਲ ਨੇਗੀ ਸਹਾਇਕ ਨਿਰਦੇਸ਼ਕ ਫੀਲਡ ਤੇ ਪਬਲਸਿਟੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਸ੍ਰੀ ਕਰਨੈਲ ਸਿੰਘ ਤਹਿਸੀਲਦਾਰ ਚੋਣਾਂ, ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ, ਮੈਡਮ ਸੀਮਾ ਸੋਨੀ, ਸ੍ਰੀ ਭੁਪਿੰਦਰ ਪਾਲ ਸਿੰਘ ਖਾਲਸਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।