June 28, 2026 10:57 am

ਕਾਂਗਰਸ ਅੰਦਰ ਵਿਰੋਧੀ ਨੂੰ ਟਿਕਟ ਦਵਾ ਕੇ ‘ਬਲੀ ਦਾ ਬੱਕਰਾ’ ਬਨਾਉਣ ਦੀ ਹੋੜ ਲੱਗੀ : ਸੁਖਬੀਰ ਸਿੰਘ ਬਾਦਲ’

ਅਮਿਰੰਦਰ ਸਿੰਘ ਦੇ ਵਿਰੋਧੀ ਵੀ ਉਸ ਨੂੰ ਅੰਮ੍ਰਿਤਸਰ ਤੋਂ ਚੋਣ ਲੜਵਾਉਣ ਲਈ ਹੋਏ ਪੱਬਾਂ ਭਾਰ

image ਡੇਰਾ ਬੱਸੀ, 20 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ 16ਵੀਂ ਲੋਕ ਸਭਾ ਚੋਣ ਲੜ੍ਹਨ ਵਾਲੇ ਆਗੂ ਖੁਦ ਨੂੰ ‘ਬਲੀ ਦਾ ਬੱਕਰਾ’ ਬਣਿਆ ਮਹਿਸੂਸ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਆਪਣੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਵੀ ਟਿਕਟ ਦਵਾ ਕੇ  ‘ਬਲੀ ਦੇ ਬੱਕਰਿਆਂ’ ਵਾਲੇ ਆਪਣੇ ਕਲੱਬ ’ਚ ਸ਼ਾਮਿਲ ਕਰਵਾ ਲੈਣ। ਪਟਿਆਲਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ. ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ’ਚ ਹੋਈ ਭਰਵੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੀ ਮਨੀਸ਼ ਤਿਵਾੜੀ ਵਰਗੇ ਸੀਨੀਅਰ

ਕਾਂਗਰਸੀ ਆਗੂ ਲੋਕ ਸਭਾ ਚੋਣ ਲੜ੍ਹਨ ਤੋਂ ਭੱਜਣ ਵਿੱਚ ਨਾਕਾਮ ਰਹਿਣ ਉਪਰੰਤ ਹੁਣ ਪੂਰੀ ਵਾਹ ਲਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਕਾਂਗਰਸ ਦਾ ਉਮੀਦਵਾਰ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅੱਗ ਕਿਹਾ, ‘‘ਕਾਂਗਰਸ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰਨ ’ਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਸੀਨੀਅਰ ਕਾਂਗਰਸੀ ਆਗੂ ਸਪਸ਼ਟ ਹਾਰ ਨੂੰ ਦੇਖਦਿਆਂ ਚੋਣ ਲੜ੍ਹਨ ਤੋਂ ਪਾਸਾ ਵੱਟ ਰਹੇ ਹਨ ਉਥੇ ਦੂਸਰੇ ਪਾਸੇ ਜਿੰਨ੍ਹਾਂ ਆਗੂਆਂ ਦੀਆਂ ਟਿਕਟਾਂ ਦਾ ਐਲਾਨ ਹੋ ਚੁੱਕਾ ਹੈ ਉਹ ਆਪਣੇ ਵਿਰੋਧੀ ਨੂੰ ਟਿਕਟ ਦਿਵਾਉਣ ਲਈ ਅੱਡੀਆਂ ਚੁੱਕੀ ਫਿਰਦੇ ਹਨ ਤਾਂ ਕਿ ਉਹ ਤਾਂ ਬਲੀ ਦਾ ਬੱਕਰਾ ਬਣੇ ਹੀ ਹਨ ਵਿਰੋਧੀਆਂ ਨੂੰ ਵੀ ਇਸ ਕਲੱਬ ’ਚ ਸ਼ਾਮਿਲ ਕਰਵਾ ਸਕਣ।’’
ਇਹ ਭਵਿੱਖਬਾਣੀ ਕਰਦਿਆਂ ਕਿ 16ਵੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਦੀਆਂ ਆਖਰੀ ਚੋਣਾਂ ਹੋਣਗੀਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਕਾਂਗਰਸ ਨੂੰ ਆਖਰੀ ਬਾਏ-ਬਾਏ ਕਰਨ ਦਾ ਮਨ ਬਣਾ ਲਿਆ ਹੈ ਅਤੇ ਲੋਕ ਦੀ ਇਸ ਭਾਵਨਾ ਤੋਂ ਸੀਨੀਅਰ ਕਾਂਗਰਸੀ ਆਗੂ ਭਲੀਭਾਂਤ ਜਾਣੂੰ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਤੇ ਭ੍ਰਿਸ਼ਟ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਸ. ਬਾਦਲ ਨੇ ਅੱਗੇ ਕਿਹਾ, ‘‘ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੌਖਲਾਈ ਹੋਈ ਹੈ। ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਵੀ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਉਸ ਸੂਬੇ ’ਚ ਫਿਰ ਕਦੇ ਨਹੀਂ ਆਈ ਜਿੱਥੇ ਲਗਾਤਾਰ ਦੋ ਵਾਰ ਇਹ ਸਤਾ ਤੋਂ ਬਾਹਰ ਰਹੀ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਲਈ ਕਾਂਗਰਸੀ ਆਗੂਆਂ ਦੀਆਂ ਬਿਨਤੀਆਂ ਦਾ ਹੜ੍ਹ ਆਇਆ ਹੋਇਆ ਹੈ।’’ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੀ ਰਾਹ ’ਤੇ ਹੋਰ ਅੱਗੇ ਲਿਜਾਣ ਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਪ੍ਰਣ ਦੁਹਰਾਉਂਦਿਆਂ ਸ. ਬਾਦਲ ਨੇ ਕਿਹਾ ਕਿ ਐਨ.ਡੀ.ਏ ਦੀ ਸਰਕਾਰ ਦੇ ਬਣਦਿਆਂ ਹੀ ਜਿੱਥੇ ਇੱਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਨਰਿੰਦਰ ਮੋਦੀ ਦੀ ਜੋੜੀ ਪੰਜਾਬ ਦੇ ਵਿਕਾਸ ਦੀ ਰਫਤਾਰ ਨੂੰ ਦੁੱਗਣਾ ਕਰ ਦੇਵੇਗੀ ਉਥੇ ਸ. ਦੀਪਇੰਦਰ ਸਿੰਘ ਢਿੱਲੋਂ ਅਤੇ ਸ੍ਰੀ ਐਨ. ਕੇ. ਸ਼ਰਮਾ ਦੀ ਜੋੜੀ ਇਸ ਇਲਾਕੇ ਦਾ ਨਕਸ਼ਾ ਬਦਲ ਕੇ ਰੱਖ ਦੇਵੇਗੀ।

Send this to a friend