ਦਿਨੋਂ-ਦਿਨ ਵਧ ਰਹੀ ਟ੍ਰੈਫਿਕ ਦੀ ਸਮੱਸਿਆ

ਬਲਜੀਤ ਸਿੰਘ

ਟ੍ਰੈਫਿਕ ਕਾਰਨ ਲੇਟ ਹੋ ਜਾਣ ਬਾਰੇ ਅਸੀਂ ਕੁਝ ਸਮਾਂ ਪਹਿਲਾਂ ਫਿਲਮਾਂ ਵਿਚ ਹੀ ਸੁਣਦੇ ਸੀ। ਪਰ ਹੁਣ ਇਹ ਸਮੱਸਿਆ ਲਗਾਤਾਰ ਵਧਦੀ ਹੀ ਜਾ ਰਹੀ ਹੈ ਤੇ ਵੱਡੇ-ਵੱਡੇ ਸ਼ਹਿਰਾਂ ਵਿਚ ਹਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ ਉਤੇ ਵਾਹਨਾਂ ਦੀਆਂ ¦ਬੀਆਂ-¦ਬੀਆਂ ਲਾਈਨਾਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੁੰਦੇ ਹਨ ਜਦੋਂ ਕਿਸੇ ਵਿਅਕਤੀ ਨੂੰ ਜ਼ਰੂਰੀ ਕੰਮ ’ਤੇ ਪਹੁੰਚਣ ਵਿਚ 2-3 ਘੰਟੇ ਦੀ ਆਮ ਹੀ ਦੇਰੀ ਹੋ ਜਾਂਦੀ ਹੈ। ਦੇਸ਼ ਵਿਚ ਜਿਸ ਤਰ੍ਹਾਂ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਜਨਸੰਖਿਆ ਵਧ ਰਹੀ ਹੈ, ਉਵੇਂ ਹੀ ਟ੍ਰੈਫਿਕ ਵੀ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸੜਕਾਂ ’ਤੇ ਲਗਾਤਾਰ ਵਧ ਰਹੀ ਵਾਹਨਾਂ ਦੀ ਗਿਣਤੀ, ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨਾ ਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਵਧ ਰਹੇ ਸੜਕੀ ਹਾਦਸਿਆਂ ਦੇ ਮੁੱਖ ਕਾਰਨ ਹਨ।ਅੱਜ ਹਰ ਇਨਸਾਨ ਇੰਨਾ ਰੁਝ ਗਿਆ ਹੈ ਕਿ ਉਸ ਕੋਲ ਸਮੇਂ ਦੀ ਬਹੁਤ ਘਾਟ ਹੋ ਗਈ ਹੈ। ਸਮੇਂ ਦੀ ਘਾਟ ਦਾ ਪਤਾ ਹੀ ਸੜਕਾਂ ’ਤੇ ਹਵਾਈ ਜਹਾਜ਼ਾਂ ਵਾਂਗ ਭੱਜੇ ਜਾਂਦੇ ਵਾਹਨਾਂ ਨੂੰ ਦੇਖ ਕੇ ਹੁੰਦਾ ਹੈ ਕਿ ਕਿਵੇਂ ਉਹ ਇਕ ਦੂਸਰੇ ਤੋਂ ਅੱਗੇ ਨਿਕਲਣ ਲਈ ਜੱਦੋ-ਜਹਿਦ ਕਰਦੇ ਹਨ। ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਜਾਮ ਲੱਗਣ ਤੋਂ ਬਾਅਦ ਕੁਝ ਵਾਹਨ ਚਾਲਕ ਆਪਣੀ ਲਾਈਨ ’ਚੋਂ ਗੱਡੀ ਦੂਸਰੀ ਸਾਈਡ ਲੈ ਜਾਂਦੇ ਹਨ, ਜਿਸ ਕਾਰਨ ਅੱਗਿਉਂ ਆ ਰਹੀ ਟ੍ਰੈਫਿਕ ਨੂੰ ¦ਘਣਾ ਔਖਾ ਹੋ ਜਾਂਦਾ ਹੈ ਤੇ ਇਸ ਕਾਰਨ ਵੀ ਜਾਮ ਵਧੇਰੇ ਲੱਗਦੇ ਹਨ। ਇਸ ਤੋਂ ਇਲਾਵਾ ਕਈ ਥਾਈਂ ਸੜਕਾਂ ਦੀ ਖਸਤਾ ਹਾਲਤ ਕਾਰਨ ਵੀ ਵਾਹਨ ਚਾਲਕਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਜੇਕਰ ਥੋੜ੍ਹੀ ਜਿਹੀ ਬਾਰਿਸ਼ ਹੋ ਜਾਵੇ ਤਾਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ। ਟ੍ਰੈਫਿਕ ਨਾਲ ਘਿਰਦੇ ਜਾ ਰਹੇ ਇਨਸਾਨ ਦੀ ਹਾਲਤ ਹੁਣ ਪਿੰਜਰੇ ਵਿਚ ਬੰਦ ਪੰਛੀ ਵਰਗੀ ਹੁੰਦੀ ਜਾ ਰਹੀ ਹੈ, ਜੋ ਆਪਣੀ ਮਰਜ਼ੀ ਨਾਲ ‘ਉਡਾਣ’ ਨਹੀਂ ਭਰ ਸਕਦਾ।

ਪ੍ਰਸ਼ਾਸਨ ਵੱਲੋਂ ਭਾਵੇਂ ਸਮੇਂ-ਸਮੇਂ ’ਤੇ ਸੜਕੀ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਵਾਇਆ ਜਾਂਦਾ ਹੈ। ਸਕੂਲਾਂ ਵਿਚ ਵੀ ਬੱਚਿਆਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸੜਕ ਹੀ ਕੀ ਸਾਡੀ ਜ਼ਿੰਦਗੀ ਵੀ ਕਈ ਨਿਯਮਾਂ ਨਾਲ ਚੱਲਦੀ ਹੈ, ਜੇਕਰ ਅਸੀਂ ਨਿਯਮਾਂ ਅਨੁਸਾਰ ਚੱਲੀਏ ਤਾਂ ਅਸੀਂ ਸਫ਼ਲਤਾ ਦੀਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਾਂ, ਜੇਕਰ ਇਹ ਨਿਯਮ ਤੋੜ ਕੇ ਅੱਗੇ ਵਧਦੇ ਹਾਂ ਤਾਂ ਸਾਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸੜਕੀ ਨਿਯਮਾਂ ਦੀ ਪਾਲਣਾ ਕਰਨ ਨਾਲ ਨਾ ਕੇਵਲ ਸਾਡਾ ਸਫ਼ਰ ਆਰਾਮਦਾਇਕ ਹੁੰਦਾ ਹੈ, ਬਲਕਿ ਇਸ ਨਾਲ ਟ੍ਰੈਫਿਕ ਵਿਚ ਵੀ ਕੋਈ ਵਿਘਨ ਵੀ ਨਹੀਂ ਪੈਂਦਾ।

Send this to a friend