May 4, 2026 6:03 pm

ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ

ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾ, ਜਲਦੀ ਹੱਲ ਦਾ ਦਿੱਤਾ ਭਰੋਸਾ

ਸੁਲਤਾਨਪੁਰ ਲੋਧੀ/ਪੱਟੀ (ਤਰਨ ਤਾਰਨ), 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਅੰਦਰ ਪਿਛਲੇ ਦਿਨੀਂ ਆਏ ਵੱਧ ਪਾਣੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਅਤੇ ਮੰਡ ਖੇਤਰ ਅੰਦਰ ਵਸਦੇ ਲੋਕਾਂ ਦਾ ਖੁਦ ਜਾਇਜਾ ਲੈਣ ਲਈ ਉਚੇਚੇ ਤੌਰ ‘ਤੇ ਪਿੰਡ ਪਰਮਜੀਤਪੁਰ ਵਿਖੇ ਪਹੁੰਚੇ ਜਿਥੋਂ ਉਹ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਜਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਜੋਗਿੰਦਰ ਸਿੰਘ ਮਾਨ ਤੇ ਹੋਰ ਉਚ ਅਧਿਕਾਰੀਆਂ ਨਾਲ ਬਾ-ਰਾਸਤਾ ਦਰਿਆ ਬਿਆਸ ਦੇ ਡੇਰਾ ਹਰੀ ਸਿੰਘ ਵਿਖੇ ਗਏ।ਇਥੇ ਉਹਨਾਂ ਪਾਣੀ ਦੀ ਮਾਰ ਝੱਲ ਰਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ।ਇਸ ਮੌਕੇ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਮੌਕੇ ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪਹਾੜੀ ਇਲਾਕਿਆਂ ਅਤੇ ਪੰਜਾਬ ਵਿੱਚ ਹੋਈ ਭਾਰੀ ਬਾਰਸ਼ ਕਾਰਨ ਇਸ ਇਲਾਕੇ ਵਿੱਚ ਆਏ ਪਾਣੀ ਕਾਰਨ ਜੋ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਹਨ ਜਾਂ ਮਕਾਨ ਢਹਿ ਗਏ ਹਨ ਉਹਨਾਂ ਦੇ ਮੁਆਵਜੇ ਲਈ ਡਿਪਟੀ ਕਮਿਸ਼ਨਰ ਨੂੰ ਜਲਦੀ ਹੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਇਸ ਕੰਮ ਲਈ ਜਰੂਰੀ ਰਲੀਫ ਫੰਡ ਜਾਰੀ ਕੀਤਾ ਜਾਵੇਗਾ।ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਉਹਨਾਂ ਕਿਹਾ ਕਿ ਮੰਡ ਖੇਤਰ ਵਾਸੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣਗੀਆਂ।ਉਹਨਾਂ ਕਿਹਾ ਕਿ ਦਰਿਆਵਾਂ ਨੂੰ ਕਦੇ ਵੀ ਨਹਿਰੀ ਰੂਪ ਨਹੀਂ ਦਿੱਤਾ ਜਾਵੇਗਾ ਇਹ ਰਾਸ਼ਟਰੀ ਦਰਿਆ ਹਨ।ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਬੰਨ ਲਗਾਏ ਜਾਣਗੇ ਤਾਂ ਜੋ ਹਰ ਸਾਲ ਪਾਣੀ ਦੀ ਮਾਰ ਤੋਂ ਇਸ ਖੇਤਰ ਨੂੰ ਬਚਾਇਆ ਜਾ ਸਕੇ। ਇਸ ਖੇਤਰ ਵਿੱਚ ਦਰਿਆ ਬਿਆਸ ‘ਤੇ ਮਾਝੇ ਤੇ ਦੋਆਬੇ ਨੂੰ ਜੋੜਨ ਵਾਲੇ ਪੁੱਲ ਦੀ ਤਜਵੀਜ ਪਹਿਲਾਂ ਹੀ ਵਿਧਾਇਕ ਨਵਤੇਜ ਸਿੰਘ ਚੀਮਾ ਪਾਸੋਂ ਆ ਚੁੱਕੀ ਹੈ ਤੇ ਜਲਦੀ ਹੀ ਇਸ’ਤੇ ਕੰਮ ਸ਼ੁਰੂ ਕਰ ਦੇਵਾਂਗੇ।ਮੰਡ ਖੇਤਰ ਦੇ ਟਾਪੂਨੁਮਾ 16 ਪਿੰਡਾਂ ਦੀਆਂ ਜਮੀਨਾਂ ਜੋ ਕਿਸਾਨਾਂ ਨੇ ਅਬਾਦ ਕੀਤੀਆਂ ਸਨ ਉਹਨਾਂ ਦੇ ਹੱਲ ਲਈ ਜਲਦੀ ਹੀ ਕੋਈ ਹੱਲ ਕੱਢ ਲਿਆ ਜਾਵੇਗਾ।ਦਰਿਆ ਬਿਆਸ ਦੀ ਡੁੰਘਾਈ ਬਹੁਤ ਹੀ ਘੱਟ ਹੈ ਤੇ ਇਸ ਨੂੰ ਕਿਸਾਨਾਂ ਵਲੋਂ ਡੂੰਘਾ ਕਰਨ ਦੀ ਤਜਵੀਜ ਸਬੰਧੀ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਜਲਦੀ ਹੀ ਰਿਪੋਰਟ ਬਣਾਉਣ ਲਈ ਕਿਹਾ ਹੈ ਤਾਂ ਜੋ ਇਸ ਪਾਸੇ ਵੀ ਕਾਰਜ ਕੀਤਾ ਜਾ ਸਕੇ।ਇਸ ਹਲਕੇ ਅੰਦਰ 2017 ‘ਚ ਮਰੀਆਂ ਫਸਲਾਂ ਦੇ ਮੁਆਵਜੇ ਬਾਰੇ ਉਹਨਾਂ ਕਿਹਾ ਕਿ ਸਰਕਾਰ ਵਲੋਂ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਹੁਣ ਪਾਣੀ ਦੀ ਸਥਿੱਤੀ ਕਾਬੂ ਹੇਠ ਹੈ ਤੇ ਹੋਰ ਪਾਣੀ ਨਹੀਂ ਛੱਡਿਆ ਜਾਵੇਗਾ ਤੇ ਜਲਦੀ ਹੀ ਕਿਸਾਨਾਂ ਨੂੰ ਰਾਹਤ ਮਿਲੇਗੀ।ਇਸ ਮੌਕੇ ਪਰਮਜੀਤ ਸਿੰਘ ਬਾਊਪੁਰ ਨੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਇਕ ਮੰਗ ਪੱਤਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ।ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਆਉਣ ‘ਤੇ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਪਹਿਲਾ ਮੌਕਾ ਹੈ ਕਿ ਜਦ ਕੋਈ ਮੁਖ ਮੰਤਰੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਇਆ ਹੈ।ਉਹਨਾਂ ਖੁਦ ਵੀ ਕੈਪਟਨ ਸਾਹਬ ਨੂੰ ਮੰਡ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮਹੰਮਦ ਤਾਇਅਬ, ਐਸਐਸਪੀ ਕਪੂਰਥਲਾ ਸਤਿੰਦਰ ਸਿੰਘ, ਐਸਡੀਐਮ ਡਾ ਚਾਰੂਮਿਤਾ, ਬੀਡੀਪੀਓ ਪ੍ਰਗਟ ਸਿੰਘ, ਤਹਿਸੀਲਦਾਰ ਗੁਰਮੀਤ ਸਿੰਘ ਮਾਨ ,ਪਰਵਿੰਦਰ ਸਿੰਘ ਪੱਪਾ, ਨਰਿੰਦਰ ਸਿੰਘ ਜੈਨਪੁਰ ਜਿਲ੍ਹਾ ਪ੍ਰੀਸ਼ਦ ਮੈਂਬਰ,ਦੀਪਕ ਧੀਰ ਰਾਜੂ, ਜਗਜੀਤ ਸਿੰਘ ਚੰਦੀ,ਮੁਖਤਾਰ ਸਿੰਘ ਭਗਤਪੁਰ,ਗੁਰਪ੍ਰੀਤ ਸਿੰਘ ਫੌਜੀ ਕਲੋਨੀ,ਕੁੰਦਨ ਸਿੰਘ ਚੱਕਾਂ,ਨਵਦੀਪ ਸਿੰਘ ਨੰਢਾ,ਸੁਰਜੀਤ ਸਿੰਘ ਸੱਦੂਵਾਲ ਬਲਾਕ ਸੰਮਤੀ ਮੈਂਬਰ,ਬਲਦੇਵ ਸਿੰਘ ਰੰਗੀਲਪੁਰ,ਰਾਜੂ ਢਿੱਲੋਂ,ਸਤਿੰਦਰ ਸਿੰਘ ਚੀਮਾ,ਅਮਰੀਕ ਸਿੰਘ ਸੈਕਟਰੀ, ਹਰਨੇਕ ਸਿੰਘ ਵਿਰਦੀ, ਗਗਨਜੀਤ ਸਿੰਘ ਬਾਜਵਾ, ਜੋਬਨਪ੍ਰੀਤ ਸਿੰਘ ਹਾਜੀਪੁਰ, ਗਰਦੌਰ ਸਿੰਘ ਆਹਲੀ, ਜਸਪਾਲ ਸਿੰਘ ਠੇਕੇਦਾਰ, ਗਰਦੇਵ ਸਿੰਘ ਮਹੀਜੀਤ ਪੁਰ, ਲਾਭ ਸਿੰਘ, ਕੁਲਦੀਪ ਸਿੰਘ ਮੋਠਾਂਵਾਲ,ਕੁਲਵੰਤ ਸਿੰਘ ਸਵਾਲ,ਗੁਰਦੀਪ ਸਿੰਘ ਸ਼ਹੀਦ, ਇੰਦਰਜੀਤ ਸਿੰਘ,ਸੰਤੋਖ ਸਿੰਘ ਬੱਗਾ, ਕੁਲਬੀਰ ਸਿੰਘ ਆਹਲੀ, ਬਚਿੱਤਰ ਸਿੰਘ,ਜਸਵੰਤ ਸਿੰਘ ਸੈਕਟਰੀ,ਰੌਕੀ ਮੜੀਆ, ਕੁਲਵਿੰਦਰ ਸਿੰਘ ਸੱਦੂਵਾਲ, ਰਵਿੰਦਰ ਰਵੀ ਪੀਏ, ਬਲਜਿੰਦਰ ਸਿੰਘ ਪੀਏ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ। ਉਕਤ ਸਾਰੇ ਖੇਤਰ ਦਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਹਵਾਈ ਸਰਵੇਖਣ ਕੀਤਾ ਅਤੇ ਲੋਕਾਂ ਦੀ ਹਰ ਸੰਭਵ ਮਦਦ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। 24 ਘੰਟੇ ਵਿਚ 38000 ਕਿਊਸਿਕ ਪਾਣੀ ਵਧਣ ਨਾਲ ਡਾਊਨ ਸਟਰੀਮ ਦੇ ਦਰਜਨਾਂ ਪਿੰਡਾਂ ਸੈਕੜੈ ਕਿਸਾਨਾਂ ਦਾ ਝੋਨਾ ਬਾਸਮਤੀ ਤਿਲ ਅਤੇ ਹਰਾ ਚਾਰਾ ਪੂਰੀ ਤਰ੍ਹਾਂ ਖਰਾਬ ਹੋ ਗਿਆ। ਨੇੜਲੇ ਭਵਿਖ ਵਿਚ ਹੋਰ ਪਾਣੀ ਵਧਣ ਦੇ ਖਦਸ਼ੇ ਤੋ ਖੌਫਜਦਾ ਲੋਕਾਂ ਨੇ ਸੁਰਖਿਆਤ ਥਾਵਾਂ ਵਲ ਜਾਣਾ ਆਰੰਭ ਕਰ ਦਿਤਾ।

Send this to a friend