ਪੱਕੀ ਰੋਸ਼ਨਾਈ ਮੱਤਦਾਤਾ ਦੀ ਸਿਆਹੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ । ਚੋਣਾਂ ਦੌਰਾਨ ਇਸ ਨੂੰ ਮੱਤਦਾਤਾ ਦੀ ਉਂਗਲੀ ਤੇ ਲਗਾਇਆ ਜਾਂਦਾ ਹੈ ਤਾਂ ਕਿ ਧੋਖਾਧੜੀ , ਹਰੇਕ ਵਾਰ ਮੱਤਦਾਨ ਕਰਨ ਅਤੇ ਗਲਤ ਵਿਵਹਾਰ ਨੂੰ ਰੋਕਿਆ ਜਾ ਸਕੇ । ਇਹ ਕੋਈ ਆਮ ਸਿਆਹੀ ਨਹੀਂ ਹੈ । ਇਕ ਵਾਰ ਉਂਗਲੀ ਤੇ ਲਗਾਉਣ ਤੋਂ ਬਾਅਦ ਕੁਝ ਮਹੀਨਿਆਂ ਤੱਕ ਇਹ ਮਿਟਦੀ ਨਹੀਂ । ਇਸ ਵਿਸ਼ੇਸ਼ ਪੱਕੀ ਰੋਸ਼ਨਾਈ ਨੂੰ ਬਣਾਉਣ ਦਾ ਸਿਹਰਾ ਕਰਨਾਟਕ ਸਰਕਾਰ ਦੇ ਪ੍ਰਸਿੱਧ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਿਟਿਡ ਨੂੰ ਜਾਂਦਾ ਹੈ। ਇਹ ਕੰਪਨੀ ਭਾਰਤ ਅਤੇ ਹੋਰ ਵਿਦੇਸ਼ਾਂ ਨੂੰ ਰੋਸ਼ਨਾਈ ਦੀ ਸਪਲਾਈ ਕਰਦੀ ਹੈ।
ਭਾਰਤ ਵਿੱਚ ਆਮ ਚੋਣਾਂ ਕਰਾਉਣਾ ਅਤੇ ਚੋਣਾਂ ਦੀ ਪ੍ਰੀਕਿਰਿਆ ਸੰਪਨ ਕਰਨਾ ਸਰਕਾਰ ਅਤੇ ਚੋਣ ਕਮਿਸ਼ਨ ਲਈ ਵੱਡੀ ਚੁਣੌਤੀ ਰਹੀ ਹੈ । ਚੋਣਾਂ ਸੰਪਨ ਕਰਾਉਣ ਅਤੇ ਜਾਅਲੀ ਮੱਤਦਾਨ ਨੂੰ ਖ਼ਤਮ ਕਰਨ ਲਈ ਚੋਣ ਕਮਿਸ਼ਨ ਨੇ ਉਂਗਲੀ ਤੇ ਪੱਕੀ ਰੋਸ਼ਨਾਈ ਲਗਾਉਣ ਦਾ ਉਪਾਅ ਕੀਤਾ । ਇਹ ਰੋਸ਼ਨਾਈ ਮੱਤਦਾਤਾ ਦੇ ਖੱਬੇ ਹੱਥ ਦੀ ਉਂਗਲੀ ਦੇ ਨੰਹੁ ਤੇ ਲਗਾਈ ਜਾਂਦੀ ਹੈ। ਇਹ ਰੋਸ਼ਨਾਈ ਰਸਾਇਣ ਡਿਟਰਜੈਂਟ ਜਾਂ ਤੇਲ ਨਾਲ ਮਿਟਾਈ ਨਹੀਂ ਜਾ ਸਕਦੀ ਅਤੇ ਕੁਝ ਮਹੀਨਿਆਂ ਤੱਕ ਲੱਗੀ ਰਹਿੰਦੀ ਹੈ । ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਿਟਿਡ ਨੇ ਭਾਰਤ ਚੋਣ ਕਮਿਸ਼ਨ , ਕੌਮੀ ਭੌਤਕੀ ਵਰਕਸ਼ਾਪ ਅਤੇ ਕੌਮੀ ਖੋਜ ਵਿਕਾਸ ਨਿਗਮ ਦੇ ਸਹਿਯੋਗ ਨਾਲ ਇਸ ਪੱਕੀ ਰੋਸ਼ਨਾਈ ਦੇ ਉਤਪਾਦਨ ਅਤੇ ਗੁਣਵੱਤਾ ਸੰਪਨ ਸਪਲਾਈ ਵਿੱਚ ਮੁਹਾਰਤ ਪ੍ਰਾਪਤ ਕੀਤੀ ਹੈ । ਭਾਰਤ ਵਿੱਚ ਇਸ ਤਰ੍ਹਾਂ ਦੀ ਰੋਸ਼ਨਾਈ ਦੀ ਸਪਲਾਈ ਕਰਨ ਵਾਲੀ ਇਹ ਇਕ ਮਨਜ਼ੂਰ ਸਪਲਾਈ ਕਰਤਾ ਹੈ । ਕੰਪਨੀ ਨੂੰ 1962 ਤੋਂ ਐਨ ਆਰ ਡੀ ਸੀ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਲਾਇਸੈਂਸ ਦਿੱਤਾ ਗਿਆ ਹੈ।
ਭਾਰਤ ਚੋਣਾਂ ਲਈ ਅਮਿਟ ਪੱਕੀ ਰੋਸ਼ਨਾਈ ਸਪਲਾਈ ਕਰਨ ਦੇ ਇਲਾਵਾ ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਿਟਿਡ 1976 ਤੋਂ ਵਿਸ਼ਵ ਦੇ 28 ਦੇਸ਼ਾਂ ਨੂੰ ਰੋਸ਼ਨਾਈ ਨਿਰਯਾਤ ਕਰ ਰਹੀ ਹੈ । ਇਹਨਾਂ ਦੇਸ਼ਾਂ ਵਿੱਚ ਤੁਰਕੀ , ਦੱਖਣੀ ਅਫ਼ਰੀਕਾ , ਨਾਈਜ਼ੀਰੀਆ , ਨੇਪਾਲ , ਘਾਨਾ , ਪਾਪੂਆ , ਨਿਊ ਗਿਨੀ , ਬੁਰਕੀਨਾ ਫਾਸੋ , ਕੈਨੇਡਾ , ਟੋਬੋ , ਸਿਏਰਾ ਲਿਓਨ , ਮਲੇਸ਼ੀਆ ਅਤੇ ਕੰਬੋਡੀਆ ਆਦਿ ਸ਼ਾਮਲ ਹਨ ।
2009 ਦੀਆਂ ਆਮ ਚੋਣਾਂ ਵਿੱਚ ਐਮ ਪੀ ਵੀ ਐਲ ਨੇ 10 ਐਮ ਐਲ ਆਕਾਰ ਦੀਆਂ ਲੱਗਭਗ 20 ਲੱਖ ਸ਼ੀਸ਼ੀਆ ਦੀ ਪੂਰਤੀ ਕੀਤੀ ਸੀ , ਪਰ ਉੱਤਰ ਪ੍ਰਦੇਸ਼ ਵਿੱਚ ਦੋ ਲੱਖ 88 ਹਜ਼ਾਰ ਸ਼ੀਸ਼ੀਆ ਦੀ ਵਰਤੋਂ ਹੋਈ । ਪਹਿਲੀ ਫਰਵਰੀ 2006 ਤੋਂ ਇਹ ਰੋਸ਼ਨਾਈ ਮੱਤਦਾਤਾ ਦੇ ਖੱਬੇ ਹੱਥ ਦੀ ਤਰਜਨੀ ਉਂਗਲ ਉੱਪਰ ਲਗਾਈ ਜਾਂਦੀ ਹੈ । ਚੋਣ ਨਿਸ਼ਾਨ ਵਿੱਚ ਸਿਲਵਰ ਨਾਈਟ੍ਰੇਡ ਹੁੰਦਾ ਹੈ ਜੋ ਅਲਟਰਾ ਵਾਈਲਟ ਰੋਸ਼ਣੀ ਪੈਣ ਤੇ ਚਮੜੀ ਤੇ ਦਾਗ਼ ਛੱਡਦਾ ਹੈ । ਇਸ ਦਾਗ਼ ਦਾ ਧੋਣਾ ਅਸੰਭਵ ਹੈ । ਇਹ ਬਾਹਰਲੀ ਚਮੜੀ ਦੇ ਉਭਰਨ ਉੱਪਰ ਹੀ ਖ਼ਤਮ ਹੁੰਦਾ ਹੈ । ਇਸ ਵਿੱਚ ਸਿਲਵਰ ਨਾਈਟ੍ਰੇਡ ਦੀ ਮਾਤਰਾ ਸੱਤ ਤੋਂ ਪੱਚੀ ਫੀਸਦ ਹੁੰਦੀ ਹੈ । ਪੱਕੀ ਰੋਸ਼ਨਾਈ ਬੈਂਗਨੀ ਰੰਗ ਵਿੱਚ ਹੁੰਦੀ ਹੈ । 2005 ਵਿੱਚ ਸੂਰੀਨਾਮ ਨੇ ਵਿਧਾਨਕ ਚੋਣਾਂ ਵਿੱਚ ਨਾਰੰਗੀ ਰੰਗ ਦਾ ਇਸਤੇਮਾਲ ਕੀਤਾ ਸੀ ।
ਦਦਦ ਊਸ਼ਾ/ਪੰਕਜ
ਪੀ ਆਈ ਬੀ ਜ¦ਧਰ