Skip to content
Independent perspectives. Global stories.
BREAKING

ਟਰਾਂਸਫ਼ਾਰਮ ਚੋਰ ਗਿਰੋਹ ਦੇ ਦੋ ਮੈਂਬਰ ਕਾਬੂ

Share this story

ਅਮਰਗੜ੍ਹ, 25 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਜ਼ਿਲ੍ਹਾ ਪੁਲਿਸ ਮੁਖੀ ਸ਼ੰਦੀਪ ਗਰਗ ਆਈ.ਪੀ.ਐਸ ਵੱਲੋਂ ਮਾੜੇ ਅਨਸ਼ਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸ਼ਿਲ ਕਰਦਿਆਂ ਪੂਰੇ ਇਲਾਕੇ ਸਮੇਤ ਥਾਣਾ ਸ਼ੇਰਪੁਰ, ਥਾਣਾ ਸੰਦੋੜ ਅਤੇ ਥਾਣਾ ਸਦਰ ਧੂਰੇ ਦੇ ਏਰੀਏ ਵਿੱਚੋਂ ਅਨੇਕਾਂ ਟਰਾਂਸਫ਼ਾਰਮ ਚੋਰੀ ਕਰਨ ਵਾਲ਼ੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਅਮਰਗੜ੍ਹ ਵਿਖੇ ਸੱਦੀ ਪ੍ਰੈਸ ਕਾਂਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਚੀਮਾਂ ਡੀ.ਐਸ.ਪੀ ਸਬ-ਡਵੀਜ਼ਨ ਅਹਿਮਦਗੜ੍ਹ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ’ਤੇ ਐਸ.ਐਚ.ਓ ਅਮਰਗੜ੍ਹ ਗੁਰਭਜਨ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਸਰਵਰਪੁਰ ਵਿਖੇ ਨਾਕਾਬੰਦੀ ਕੀਤੀ ਗਈ, ਜਿੱਥੇ ਚਿੱਟੇ ਰੰਗ ਦੀ ਜੈਨ ਕਾਰ ਨੂੰ ਰੋਕਣ ’ਤੇ ਟਰਾਂਸਫ਼ਾਰਮ ਚੋਰ ਗਿਰੋਹ ਦੇ ਦੋ ਮੈਂਬਰਾਂ ਲਖਵਿੰਦਰ ਸਿੰਘ ਉਰਫ਼ ਮਨੀਂ ਪੁੱਤਰ ਜੋਗਿੰਦਰ ਸਿੰਘ, ਵਾਸੀ ਸਿਆੜ ਹਾਲ ਅਬਾਦ ਸ਼ਿਮਲਾਪੁਰੀ ਲੁਧਿਆਣਾਂ ਅਤੇ ਸ਼ਿਵਰਤਨ ਪੁੱਤਰ ਸ਼ੰਕਰ, ਵਾਸੀ ਸੀਤਾਰਾਮ ਪੁਰਵਾ (ਯੂ.ਪੀ) ਨੂੰ 12 ਕੁਆਇਲਾਂ, 7 ਪਾਨੇ, 3 ਚਾਬੀਆਂ, ਇੱਕ ਪਲਾਸ ਅਤੇ 13 ਲੋਹਾ ਕੱਟਣ ਵਾਲੇ ਬਲੇਡ ਸਮੇਤ ਕਾਬੂ ਕਰਦਿਆਂ ਮਾਮਲਾ ਦਰਜ਼ ਕਰਨ ਉਪਰੰਤ ਉਕਤਾਨ ਤੋਂ ਡੁੰਘਾਈ ਨਾਲ਼ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਤੋਂ ਚੋਰੀ ਦੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY