May 4, 2026 9:41 am

ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਚਾਰ ਫੁਟ ਥਲੇ

ਮੂਨਕ, 25 ਸਤੰਬਰ (ਕੁਲਵੰਤ ਸਿੰਘ ਦੇਹਲਾ)- ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਘਗਰ ਦਰਿਆ ਵਿਚ ਪਾਣੀ ਲਬਾਲਬ ਭਰ ਗਿਆ ਹੈ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਚਾਰ ਫੁਟ ਥਲੇ ਚਲ ਰਿਹਾ ਹੈ ਜਿਸ ਕਾਰਨ ਸਥਾਨਕ ਇਲਾਕਾ ਨਿਵਾਸੀਆ ਅਤੇ ਕਿਸਾਨਾ ਨੂੰ ਹੜਾਂ ਦਾ ਡਰ ਸਤਾਉਣ ਲਗ ਪਿਆ ਹੈ। ਬੀਤੀ ਦਿਨੀਂ ਹਲਕਾ ਵਿਧਾਇਕ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੇ ਨਿਰਦੇਸ਼ਾਂ ਤਹਿਤ ਵਰਿੰਦਰਪਾਲ ਸਿੰਘ ਟੀਟੂ ਪੀ ਏ ਵਲੋਂ ਖਨੌਰੀ ਅਤੇ ਮੂਨਕ ਸਬ ਡਵੀਜ਼ਨ ਦੇ ਵਲੋਂ ਵਖ-ਵਖ ਪਿੰਡਾਂ ਵਿਚ ਘਗਰ ਦਰਿਆ ਦੇ ਬੰਨ੍ਹਾਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਪਤਰਕਾਰਾਂ ਨੂੰ ਦਸਿਆ ਕਿ ਪਿੰਡਾਂ ਦੇ ਕਿਸਾਨ ਖੁਦ ਵੀ ਘਗਰ ਦਰਿਆ ਦੇ ਪਾਣੀ ਦੇ ਪਧਰ ‘ਤੇ ਬਾਜ਼ ਅਖ ਰਖੀ ਬੈਠੇ ਹਨ। ਇਸ ਤੋਂ ਇਲਾਵਾ ਇਲਾਕੇ ਵਿਚੋਂ ਲੰਘਦੇ ਝੰਬੋ ਚੋਅ ਵਿਚ ਵੀ ਜ਼ਿਆਦਾ ਪਾਣੀ ਆਉਣ ਨਾਲ ਤਿੰਨ ਪਿੰਡਾਂ ਦੇ ਰਕਬੇ ਵਿਚ ਪਾਣੀ ਦਾਖਲ ਹੋ ਗਿਆ ਹੈ। ਖਨੌਰੀ ਦੇ ਪਿੰਡ ਚਾਂਦੂ, ਅਤੇ ਮੂਨਕ ਦੇ ਪਿੰਡ ਬੰਗਾ ਅਤੇ ਬੁਸ਼ੈਹਰਾ ਦੀ ਕਰੀਬ ਕਈ ਏਕੜ ਜ਼ਮੀਨ ਵਿਚ ਕਰੀਬ ਡੇਢ-ਡੇਢ ਫੁਟ ਪਾਣੀ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀ ਆਪਣੀ ਸਰਕਾਰ ਦੌਰਾਨ ਹੜ੍ਹਾ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਸਨ ਅਤੇ 4 ਕਰੋੜ ਦੀ ਲਾਗਤ ਨਾਲ ਪਾਣੀ ਕੰਟਰੋਲ ਰੈਗੂਲੇਟਰ ਲਗਾਈਆਂ ਹੈ ਜੋ ਕਿ ਸਹੀ ਸਬਿਤ ਹੋਏ ਹਨ ਅਸੀ ਘਗਰ ਦਰਿਆ ਦੇ ਸਾਰੇ ਬੰਨ੍ਹਾ ਨੂੰ ਪਕਾ ਕਰਵਾਇਆ ਸੀ ਅਤੇ ਘਗਰ ਦਰਿਆ ਦੀ ਸਫਾਈ ਵੀ ਕਰਵਾਈ ਸੀ ਤਾਂ ਕਿ ਕਿਸੇ ਵੀ ਤਰਾਂ ਦੀ ਬਰੇਕੇਜ ਨਾ ਹੋ ਸਕੇ ।ਹੁਣ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘਗਰ ਲਈ ਸਪੈਸ਼ਲ ਫੰਡ ਜਾਰੀ ਕਰਕੇ ਹੜਾ ਨਾਲ ਨਜਿਠਣ ਦੀ ਤਿਆਰੀ ਕਰੇ ਤਾਂ ਕਿ ਮੂਨਕ ਹਲਕੇ ਦੇ ਲੋਕ ਇਸ ਬਾਰ ਹੜ੍ਹਾ ਦੀ ਮਾਰ ਤੋਂ ਬਚ ਸਕਣ । ਇਸ ਮੌਕੇ ਮਹੀਪਾਲ ਭੂਲਣ, ਚਮਕੌਰ ਸਿੰਘ ਬਾਦਲਗੜ, ਮੇਜਰ ਸਿੰਘ ਜੀਤ ਸਰਪੰਚ ਆਦਿ ਹਾਜ਼ਰ ਸਨ

Send this to a friend