ਸਾਡੇ ਸਮੇਂ ਵਿਚ ਸਾਡਾ ਬਚਪਨ ਹੀ ਅਜ ਦੀ ਤਰ੍ਹਾਂ ਦਾ ਕਿੰਡਰ-ਗਾਰਡਨ (ਪਲੇ ਸਕੂਲ) ਹੀ ਹੋਇਆ ਕਰਦਾ ਸੀ। ਸਚ ਤਾਂ ਇਹੋ ਹੈ ਸਾਡਾ ਬਚਪਨ ਸਾਡਾ ਪਲੇ ਸਕੂਲ ਸੀ ਪਰ ਉਹ ਕੁਦਰਤ ਨਾਲ ਜੁੜਿਆ ਅਤੇ ਉਸੇ ਦੀ ਗੋਦ ਵਿਚ ਨਿਘ ਮਾਨਦਾ ਹੁੰਦੀ ਸੀ ਨਾ ਕਿ ਅਜ ਵਾਂਗ ਬੰਦ ਕਮਰਿਆਂ ਵਾਲਾ ਏਸੀ ਵਾਲਾ ਨਹੀਂ। ਪੰਜ ਛੇ ਸਾਲ ਤਕ ਆਪਣੇ ਖੇਤਾਂ ਵਿਚ ਘੁੰਮਣਾ, ਗੰਨੇ ਦੇ ਖੇਤਾਂ ਵਿਚ ਲੁਕਾ ਛੁਪੀ (ਆਇਸ ਪਾਇਸ) ਖੇਡਣਾ, ਗੰਡੋਏ, ਡਡੂ ਦੇ ਬਚਿਆਂ ਨਾਲ ਖੇਡਣਾ, ਮਟਰ ਦੇ ਖਿੜਦੇ ਨੀਲੇ ਜਾਮੁਨੀ, ਲਾਲ ਗੁਲਾਬੀ ਫੁਲਾਂ ਦੇ ਨਾਲ ਛੇੜਖਾਨੀ ਕਰਣਾ, ਕਚੀ ਦੂਧਿਆ ਮਟਰ ਦੀਆਂ ਫਲੀਆਂ ਨੂੰ ਰਜ ਕਰ ਖਾਣਾਂ, ਸਾਡੇ ਬਚਪਨ ਪਲੇ ਸਕੂਲ ਦਾ ਹਿਸਾ ਸੀ। ਬੇਫਿਕਰ ਜੀਵਨ ਦੀ ਦਾਤ ਸੀ ਓਹ ਸਮਾਂ। ਗੁੜ ਦੀ ਡਲੀ, ਰੋਟੀ ਦੀ ਕੋਕੋ (ਪੂਣੀ ਜਾਂ ਅਜ ਦੀ ਕਾਟੀ ਰੋਟੀ) ਕੁੜਤੇ ਦੀ ਜੇਬਾਂ ਵਿਚ ਕਣਕ ਤੇ ਮਕੀ ਦੇ ਦਾਣੇ ਚਬਣੇ ਸਾਡੀ ਰੋਜ ਦੀ ਖੇਡ ਵਿਚ ਸ਼ਾਮਿਲ ਹੋਇਆ ਕਰਦਾ ਸੀ।
ਮਸਤੀ ਭਰੀ ਖੇਡਾਂ ਲਈ ਫਰਵਰੀ ਮਾਰਚ ਵਿਚ ਪਸ਼ੁਆਂ ਲਈ ਹਰੇ ਚਾਰੇਆਂ ਲਈ ਬੀਜੀ ਜਾਣ ਵਾਲੀ ਹਰੀ ਹਰੀ ਬਰਸੀਮ ਦੇ ਖੇਤਾਂ ਵਿਚ ਤੀਤਲੀਆਂ ਫੜਨ ਲਈ ਪਾਗਲਾਂ ਦੀ ਤਰ੍ਹਾਂ ਪਿਛੇ ਭਜਣਾ, ਤੀਤਲੀ ਦਾ ਕਚਾ ਲਾਲ ਪੀਲਾ ਗੁਲਾਬੀ ਰੰਗ ਹਥ ਉਤੇ ਲਗ ਜਾਣ ਉਤੇ ਕੁੜਤੇ ਜਾਂ ਕਮੀਜ਼ ਨਾਲ ਪੋਚਨਾ ਆਮ ਗਲ ਸੀ।
ਦੂਰ ਦੂਰ ਤਕ ਹਰੀ ਹਰੀ ਬਰਸੀਮ (ਅਜ ਦੇ ਬੰਦਿਆਂ ਨੂੰ ਦਸਣਾਂ ਜਰੂਰੀ ਹੈ ਕਿ ਇਹ ਉਹ ਘਾਹ ਹੈ ਜੋ ਸਰਦੀ ਵਿਚ ਪਸ਼ੁਆਂ ਨੂੰ ਹਰੇ ਚਾਰੀਆਂ ਦੇ ਰੂਪ ਵਿਚ ਖਿਵਾਈ ਜਾਂਦੀ ਹੈ) ਵਿਚ ਗਧੇ ਦੀ ਤਰ੍ਹਾਂ ਪਰਤ ਮਾਰਦੇ ਹੋਏ ਮਕਰਾਸਨ ਕਰਦੇ (ਜੋ ਅਜ ਕਮਰ ਪਿਠ ਦਰਦ ਦੂਰ ਕਰਣ ਲਈ ਕੀਤਾ ਜਾਂਦਾ ਹੈ) ਮਿਲਦੀ ਖੁਸ਼ੀ ਦੀ ਗਲ ਹੀ ਕੁਝ ਹੋਰ ਸੀ। ਮਕਰਾਸਨ ਨਾਲ ਖੜੀ ਬਰਸੀਮ ਧਰਤੀ ਉਤੇ ਵਿਛ ਜਾਂਦੀ ਸੀ ਜਿਸ ਦੇ ਨਾਲ ਕਟਾਈ ਵਿਚ ਕਠਿਨਾਈ ਹੁੰਦੀ ਸੀ ਪਰ ਘਰੋ ਝਿੜਕਾਂ ਦੇ ਡਰ ਤੋਂ ਕਣਕ ਜਾਂ ਗੰਨੇ ਦੇ ਖੇਤ ਵਿਚ ਲੁਕ ਦਮ ਸਾਧ ਕੇ ਬੈਠ ਜਾਣਾ ਸਾਡੇ ਪਲੇ ਸਕੂਲ ਵਿਚ ਅਜ ਦੀ ਤਰ੍ਹਾਂ ਸੇਲਫ ਮੇਡਿਸ਼ਨ ਦਾ ਇਕ ਅਜਿਹਾ ਹਿਸਾ ਸੀ ਜਿਸ ਦੇ ਨਾਲ ਇਕ ਪੰਥ ਕਈ ਕਾਜ ਹੋ ਜਾਂਦੇ ਸਨ ਭਾਵ ਝਿੜਕ ਵੀ ਨਹੀਂ ਪੈਂਦੀ ਸੀ ਤੇ ਪਿਤਾ ਜੀ ਗਲ ਨੂੰ ਭੁਲ ਸਾਡੇ ਨਾਲ ਲੁਕ ਛੁਪੀ ਵਿਚ ਸ਼ਾਮਿਲ ਹੋ ਜਾਂਦੇ ਸਨ ਜਿਸ ਦੇ ਨਾਲ ਮਨ ਤੇ ਸਰੀਰ ਦੋਨਾਂ ਦੀ ਸ਼ਾਂਤੀ ਦੇ ਪ੍ਰਸਾਦ ਰੂਪ ਵਿਚ ਮਿਲ ਜਾਂਦੀ ਸੀ।
ਉਨ੍ਹਾਂ ਦਿਨਾਂ ਵਰਖਾ ਲਗਾਤਾਰ ਹਫਤੇ ਭਰ ਜਾਂ ਪਖਵਾੜੇ ਤਕ ਚਲਦੀ ਸੀ ਜਿਸ ਨੂੰ ਝੜੀ ਕਿਹਾ ਜਾਂਦਾ ਸੀ ਪਰ ਅਜ ਦਾ ਯੁਗ ਤਾਂ ਝੜੀ ਜਾਣਦਾ ਹੀ ਨਹੀਂ। ਜੁਲਾਈ ਅਗਸਤ ਵਿਚ ਖੇਤਾਂ ਦੇ ਕੰਡੇ ਖੇਤ ਵਿਚ ਹੜ੍ਹ ਤੇ ਲਕੜੀ ਲਈ ਸ਼ੀਸ਼ਮ ਦੇ ਦਰਖਤ ਲਗਾਏ ਜਾਂਦੇ ਸਨ। ਸਾਡੇ ਲਗਾਏ ਬੂਟੇ ਕਦੇ ਮਰਦੇ ਹੀ ਨਹੀਂ ਸਨ ਅਜ ਦੇ ਵਣ ਮਹਾਂ?ਤਸਵਸ਼ ਵਾਂਗ ਅਸੀ ਸ਼ੀਸ਼ਮ ਦੀ ਡੰਡੀ ਹੀ ਜ਼ਮੀਨ ਵਿਚ ਗਡ ਦਿੰਦੇ ਸਨ ਲਗਾਤਾਰ ਮੀਂਹ ਨਾਲ ਬਿਨਾਂ ਜੜ੍ਹ ਵਾਲੀ ਗਡੀ ਡੰਡੀ ਵੀ ਹਰੀ ਹੋ ਜੀਵਨ ਦਾ ਸੰਦੇਸ਼ ਦੇਣ ਲਗ ਜਾਂਦੀ ਸੀ । ਜੋ ਬਾਲ ਉਮਰ ਨੂੰ ਹੋਰ ਉਲਝਨ ਵਿਚ ਪਾ ਦਿੰਦੀ ਸੀ।
ਵਰਖਾ ਦੇ ਦਿਨਾਂ ਵਿਚ ਸ਼ਾਮ ਨੂੰ ਅੰਧੇਰਾ ਹੁੰਦੇ ਹੀ ਜੁਗਨੂ (ਸਾਡੇ ਇਥੇ ਇੰਹੇ ਪਟਬੀਜਣਾ ਕਹਿੰਦੇ ਹੈ ਪਰ ਅਜ ਵਿਖਾਈ ਹੀ ਨਹੀਂ ਦਿੰਦੇ) ਖੇਤਾਂ ਵਿਚ ਫਸਲਾਂ ਉਤੇ, ਘਰ ਦੇ ਵੇਹੜੇ ਵਿਚ ਚਮਕਣ ਲਗਦੇ ਸਨ। ਭਜ ਕੇ ਫੜਨਾ, ਉਨ੍ਹਾਂ ਵਿਚ ਪੈਦਾ ਹੋਣ ਵਾਲੀ ਰੋਸ਼ਨੀ ਨੂੰ ਕਬੜਤੇ ਦੇ ਪਲੇ ਜਾਂ ਜੇਬ ਵਿਚ ਰਢ ਕੇ ਆਪਣੇ ਟਰਚ ਬਣਾਓਣੀ ਸਾਡੇ ਬਚਪਨ ਦੇ ਪਲੇ ਸਕੂਲ ਵਿਚ ਸ਼ਾਮਿਲ ਸੀ।
ਮਸਤੀ ਮਾਰਦੇ ਹੋਵੇ ਪਤਾ ਨਹੀਂ ਚਲਦਾ ਸੀ ਕਿ ਕਿਥੇ ਤੋਂ ਕਿਥੇ ਅਪੜ ਜਾਂਦੇ ਸਾਂ। ਰਾਹ ਵਿਚ ਪਏ ਰੋੜਿਆਂ ਨੂੰ ਠੁਡੇ ਮਾਰਦੇ ਅੰਬ ਚੂਸਕੇ ਸੁਟੀਆਂ ਗੁਠਲੀਆਂ ਜੋ ਹੁਣ ਤਕ ਬੂਟਾ ਬਨਣ ਨੂੰ ਤਿਆਰ ਸਨ ਨੂੰ ਪੁਟ ਕੇ ਛਿਲੜ੍ਹ ਲਾਹ ਪਥਰ ਤੇ ਘਿਸਾ ਕੇ ਪੀਪਣੀ ਬਣਾਂ ਬਜਾਓਦੇ ਤੁਰੀ ਜਾਂਦੇ, ਰਾਹ ਵਿਚ ਰੇਤੇ ਤੋ ਸੂਹੇ ਲਾਲ ਰੰਗ ਦੇ ਹੋਲੀ ਹੋਲੀ ਹਿਲਦੇ ਜੀਵ ਜਿਸ ਨੂੰ ਪੰਜਾਬੀ ਵਿਚ ਵੀਰ ਵੋਹਟੀ ਕਿਹਾ ਜਾਂਦਾ ਸੀ ਹਥਾਂ ਤੇ ਚੁਕੀ ਬਚਪਨ ਗੁਜਾਰ ਗਏ। ਅਜ ਦੇ ਬਚਿਅ ਨਾ ਤਾਂ ਗੁਠਲੀ ਪੀਪਣ. ਪਿਪਲ ਪਤੀ ਦੀ ਪੀਪਣੀ ਅਤੇ ਨਾ ਹੀ ਵੀਰ ਵੋਹਟੀਆਂ ਬਾਰੇ ਜਾਣਦੇ ਹਨ। ਧਰਤੀ ਕਚੀ ਛਡੀ ਹੀ ਨਹੀਂ ਸਫਾਈ ਪਸੰਦ ਲੋਕਾਂ ਨੇ।
ਸਿਤੰਬਰ ਅਕਤੂਬਰ ਵਿਚ ਜਦੋਂ ਮੀਂਹ ਖਤਮ ਹੋਣ ਨੂੰ ਹੁੰਦਾ ਸੀ ਤਾਂ ਪਿੰਡ ਦੇ ਟੋਭੇ ਵਿਚ ਅਚਾਨਕ ਹੀ ਕਮਲ (ਮਕਾਮੀ ਭਾਸ਼ਾ ਵਿਚ ਬਬੂਲ) ਦੇ ਫੁਲ ਖਿੜਣੇ ਸ਼ੁਰੂ ਹੋ ਜਾਂਦੇ ਸਨ। ਅਸੀ ਡੂੰਘੇ ਪਾਣੀ ਵਿਚੋ ਇਨ੍ਹਾਂ ਨੂੰ ਲਿਆਉਣ ਲਈ ਕੇਲੇ ਦੇ ਦਰਖਤ ਦੀ ਕਿਸ਼ਤੀ ਬਣਾ ਕੇ ਉਸ ਉਤੇ ਤੈਰਦੇ ਹੋਏ ਫੁਲਾਂ ਨੂੰ ਡੂੰਘੇ ਪਾਣੀ ਤੋਂ ਕਢ ਆਪਣੇ ਬਚਪਨ ਦੇ ਪਲੇ ਸਕੂਲ ਦੀ ਸਫਲਤਾ ਉਤੇ ਮਾਨ ਕਰਦੇ ਸਾਂ। ਬਚਪਨ ਵਿਚ ਕਟੜੂ ਨਾਲ ਮਿਲਕੇ ਗਾਂ ਦਾ ਦੁਧ ਪੀਣਾ ਵੀ ਬਚਪਨ ਦੇ ਪਲੇ ਦਾ ਇਕ ਹਿਸਾ ਸੀ। ਇਥੋ ਹੀ ਅਸਾਂ ਖੇਲ ਖੇਲ ਵਿਚ ਦੁਧ ਚੋਣਾਂ ਸਿਖਿਆ। ਗਾਂ, ਮਝ ਦੁਧ ਦੇਣ ਦੇ ਬਾਅਦ ਕਟੜੂ ਲਈ ਦੁਧ (ਡੋਕੇ) ਉਤਾਰਦੀ ਹੈ ਅਸੀਂ ਵੀ ਥਨਾਂ ਵਿਚੋ ਨਿਕਲਦੇ ਗਰਮ ਦੁਧ ਦਾ ਹਿਸੇਦਾਰ ਬੰਨ ਜਾਂਦੇ ਸਾਂ। ਜੋ ਦੁਧ ਦੇ ਲਾਲਚ ਵਿਚ ਗਾਂ ਦੇ ਆਲੇ ਦੁਆਲੇ ਹੀ ਮੰਡਰਾਦੇ ਸੀ, ਮੁਹਂ ਵਿਚ ਦੂਰੋਂ ਦੁਧ ਦੀ ਧਾਰ ਮਾਰਨਾ ਸਾਡ ਬਚਪਨ ਦਾ ਹਿਸਾ ਸੀ। ਖੇਡ ਖੇਡ ਵਿਚ ਅੰਬ, ਅਮਰੂਦ, ਜਾਮੁਨ ਦੇ ਦਰਖਤ ਉਤੇ ਉਤਰਨਾ ਚੜ੍ਹਨਾ, ਲਮਕਣਾ, ਦਰਖਤ ਉਤੇ ਲਗੇ ਪੰਛੀਆਂ ਦੇ ਆਲ੍ਹਣੇ ਵਿਚ ਝਾਤ ਮਾਰਨੀ, ਉਚੀ ਤੋਂ ਉਚੀ ਟਹਾਂਨੀ ਤੇ ਘੰਟੀਆਂ ਬਧੀ ਬੈਠ ਧਿਆਨ ਲਗਾਉਣਾ, ਸਾਡੇ ਬਚਪਨ ਦੀ ਪਾਠਸ਼ਾਲਾ ਦਾ ਅਟੁਟ ਹਿਸਾ ਸੀ।
ਮੈਸ, ਗਾਂ ਆਦਿ ਦੇ ਨਾਲ ਗਰਮੀ ਵਿਚ ਪਿੰਡ ਦੇ ਟੋਭੇ ਵਿਚ ਉਨ੍ਹਾਂ ਦੀ ਪੂਛ ਫੜ ਕੇ ਪਿਠ ਉਤੇ ਬੈਠ ਤੈਰਨਾ ਸਚਮੁਚ ਹੀ ਬਚਪਨ ਨੂੰ ਆਨੰਦਮਏ ਬਣਾ ਦਿੰਦਾ ਸੀ। ਉਨ੍ਹਾਂ ਦਿਨਾਂ ਕਚੇ ਮਿਟੀ ਤੋਂ ਬਣੇ ਕਲਸ਼ ਕੀਤੀ ਛਤ ਦੀਵਾਰ ਕੀਤੀ ਚੀਕਣੀ ਗਾਰੇ (ਮਿਟੀ) ਨਾਲ ਮੀਂਹ ਆਉਣ ਤੋਂ ਪਹਿਲਾਂ ਮਰੰਮਤ ਕੀਤੀ ਜਾਂਦੀ ਸੀ। ਜਿਸ ਨੂੰ ਅਪ੍ਰੈਲ ਮਈ ਜੂਨ ਦੇ ਮਹੀਨਾ ਵਿਚ ਤਾਲਾਬ ਵਿਚ ਘਟ ਪਾਣੀ ਹੋਣ ਉਤੇ ਕਢਿਆ ਜਾਂਦਾ ਸੀ। ਬਾਲਟੀ ਗਾਰੇ ਨਾਲ ਭਰ ਕੇ ਲਿਆਂਦੇ ਸਾਂ ਪਰ ਪਤਾ ਨਹੀਂ ਕਿਉਂ ਡੂੰਘੇ ਪਾਣੀ ਵਿਚ ਭਰੀ ਬਾਲਟੀ ਦਾ ਭਾਰ ਨਾਹ ਦੇ ਬਰਾਬਰ ਲਗਦਾ ਸੀ । ਅਜਿਹਾ ਕਿਉਂ ਹੁੰਦਾ ਹੈ ਇਸ ਨੂੰ ਜਾਣਨ ਲਈ ਅਸੀ ਇਹ ਵਾਰ ਵਾਰ ਕਰਕੇ ਪਤਾ ਕਰਨ ਦੀ ਕੋਸ਼ਿਸ ਕਰਦੇ ਸੀ।
ਸਵਾਲ ਇਹ ਹੈ ਕਿ ਬਚਪਨ ਵਿਚ ਸਾਨੂੰ ਭਾਂਵੇਂ ਕਿਤਾਬੀ ਗਿਆਨ ਚਾਹੇ ਨਾ ਮਿਲਿਆ ਹੋਵੇ ਪਰ ਕੁਦਰਤ ਦੇ ਨਜਦੀਕ ਰਹਿਕੇ ਜੀਵਨ ਦਾ ਵਿਵਹਾਰਕ ਗਿਆਨ “ਜੀਓ ਤੇ ਜੀਨ ਦਿਓ“ ਵਿਚ ਹੀ ਜੀਵਨ ਦਾ ਆਨੰਦ ਜਰੂਰ ਮਿਲਿਆ । ਜਿਸ ਤੋਂ ਅਜ ਦੇ ਸਾਡੇ ਪੋਤੇ, ਪੋਤਰੀਆਂ, ਦੋਹਤੇ ਦੋਹਤੀਆਂ ਵਾਂਝੇ ਲਗਦੇ ਹਨ ਜੋ ਦੋ ਦੂਨੀ ਚਾਰ ਨਹੀਂ ਸਗੋਂ ਟੂ ਇੰਨ ਟੂ ਫੋਰ ਹੀ ਜਾਣਦੇ ਹਨ।