May 3, 2026 10:39 pm

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਅੱਜ

ਚੰਡੀਗੜ੍ਹ, 21 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਭਲਕੇ 22 ਸਤੰਬਰ ਨੂੰ ਹੋਏਗੀ। ਇਹ ਗਿਣਤੀ ਸਵੇਰੇ ਅਠ ਵਜੇ ਸ਼ੁਰੂ ਹੋਏਗੀ ਤੇ ਬਾਅਦ ਦੁਪਹਿਰ ਤਸਵੀਰ ਸਪਸ਼ਟ ਹੋਣੀ ਸ਼ੁਰੂ ਹੋ ਜਾਏਗੀ।ਪੰਜਾਬ ਚੋਣ ਕਮਿਸ਼ਨ ਨੇ ਹੁਕਮ ਤਹਿਤ ਅਜ ਅਠ ਜ਼ਿਲ੍ਹਿਆਂ ਦੇ 54 ਬੂਥਾਂ ‘ਤੇ ਮੁੜ ਵੋਟਾਂ ਪਈਆਂ। ਇਨ੍ਹਾਂ ਬੂਥਾਂ ‘ਤੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ। ਇਸ ਲਈ ਇਨ੍ਹਾਂ 54 ਪੋਲਿੰਗ ਸਟੇਸ਼ਨਾਂ ਉਤੇ ਅਜ ਮੁੜ ਵੋਟਿੰਗ ਹੋਈ।ਇਨ੍ਹਾਂ ਵਿਚ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ 10, ਮੋਗਾ ਵਿਚ 1, ਫਾਜ਼ਿਲਕਾ ਵਿਚ 1 , ਪਟਿਆਲਾ 2, ਫਰੀਦਕੋਟ 1, ਬਠਿੰਡਾ 1, ਲੁਧਿਆਣਾ 2 ਤੇ ਸ਼੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ।

Send this to a friend