June 24, 2026 10:59 am

ਪੰਜਾਬ ਸਰਕਾਰ ਵੱਲੋਂ ਭਾਰੀ ਮੀਹ ਸਬੰਧੀ ਅਲਰਟ ਜਾਰੀ

ਚੰਡੀਗੜ੍ਹ, 21 ਸਤੰਬਰ (ਪੀ.ਟੀ.)- ਅਗਾਮੀ ਦਿਨਾਂ ਦੌਰਾਨ ਪੰਜਾਬ ਰਾਜ ਦੇ ਵਖ ਵਖ ਹਿਸਿਆ ਵਿਚ ਭਾਰੀ ਤੋਂ ਬਹੁਤ ਭਾਰੀ ਮੀਹ ਪੈਣ ਸਬੰਧੀ ਮੋਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਭਾਰਤੀ ਮੋਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ਵਲੋਂ ਰਾਜ ਸਰਕਾਰ ਨੂੰ ਸੂਚਨਾ ਭੇਜੀ ਗਈ ਹੈ ਕਿ 22 ਸਤੰਬਰ 2018 ਤੋਂ 24 ਸਤੰਬਰ 2018 ਤਕ ਰਾਜ ਦੇ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਵਿਚ ਪੈਂਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਭਾਰੀ (7-12 ਸੈਂਟੀਮੀਟਰ) ਤੋਂ ਬਹੁਤ ਭਾਰੀ ਮੀਹ (12 ਸੈਂਟੀਮੀਟਰ ਤੋਂ ਜਿਆਦਾ) ਪੈਣ ਦੀ ਸੰਭਾਵਨਾ ਹੈ।

Send this to a friend