ਸਮਾਣਾ, 20 ਸਤੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਸੀ. ਆਈ. ਏ. ਸਮਾਣਾ ਦੇ ਮੁੱਖੀ ਇੰਸਪੈਕਟਰ ਵਿਜੇ ਕੁਮਾਰ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਐਸ. ਆਈ ਭਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਘੱਗਰ ਪੁੱਲ ਰਤਨਹੇੜੀ ਵਿਖੇ ਮੌਜੂਦ ਸੀ ਪੁਲਿਸ ਵੱਲੋਂ ਦੌਰਾਨੇ ਗਸਤ ਚੈਕਿੰਗ ਦੌਰਾਨ ਗੁਹਲਾ ਹਰਿਆਣਾ ਪਾਸੋ ਆ ਰਹੀ ਇੱਕ ਆਲਟੋ ਕਾਰ ਜਿਸ ਦਾ ਨੰਬਰ ਯੂ.ਪੀ.25ਐਸ-0621 ਜਿਸ ਨੁੰ ਦੋ ਮੋਨੇ ਨੋਜਵਾਨ ਚਲਾ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਪਿਛੇ ਵੱਲ ਨੂੰ ਮੋੜਣ ਲੱਗੇ ਤਾਂ ਥਾਣੇਦਾਰ ਭਿੰਦਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਾਰ ਨੁੰ ਕਾਬੂ ਕਰ ਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਕਾਰ ਵਿਚੋ 2 ਕਿਲੋ ਅਫੀਮ ਬਰਾਮਦ ਕੀਤੀ ਗਈ ਕਾਰ ਚਾਲਕ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ਦੀ ਪਹਿਚਾਨ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਸਰਧਾ ਸਿੰਘ ਵਾਸੀ ਪਿੰਡ ਨਿਮਨਾਬਾਦ ਥਾਣਾ ਸਫੀਦੋਂ ਜਿਲਾਂ ਜੀਂਦ (ਹਰਿਆਣਾ) ਅਤੇ ਨਾਜਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਲੋਹਾਰੀ ਥਾਣਾ ਬਿਸਾਰਤ ਗੰਜ ਜਿਲ੍ਹਾ ਬਰੇਲੀ (ਯੂ. ਪੀ.) ਦੇ ਤੋਰ ਤੇ ਹੋਈ ਹੈ