ਰਾਮਪੁਰਾ ਫੂਲ, 20 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵੱਲੋ ਇਕ ਮਾਮਲੇ ਵਿਚ ਲੋੜੀਦਾ ਭਗੋੜਾ ਕਾਬੂ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਥਾਣਾ ਮੁੱਖੀ ਨਿਰਮਲ ਸਿੰਘ ਨੇ ਦੱਸਿਆਂ ਕਿ ਅਦਾਲਤ ਵੱਲੋ ਪਿੰਡ ਬੱਲੋ ਦੇ ਲਖਵਿੰਦਰ ਸਿੰਘ ਜੋ ਕਿ ਐਨ.ਡੀ.ਪੀ.ਐਸ ਐਕਟ ਅਧੀਨ ਇਕ ਮਾਮਲੇ ਵਿਚ ਭਗੋੜਾ ਚਲ ਰਿਹਾ ਸੀ। ਜਿਸ ਸਬੰਧੀ ਅਦਾਲਤੀ ਹੁਕਮਾਂ ਉਪਰ ਇਸ਼ਤਿਹਾਰ ਲਗਾ ਕੇ ਉਸ ਨੂੰ ਭਗੋੜਾ ਕਰਾਰ ਦਿੱਤਾ ਜਾ ਚੁੱਕਿਆ ਸੀ। ਜਿਸ ਸਬੰਧੀ ਪੁਲਿਸ ਉਕਤ ਵਿਅਕਤੀ ਦੀ ਲਗਾਤਾਰ ਭਾਲ ਕਰ ਰਿਹਾ ਸੀ। ਪੁਲਿਸ ਨੇ ਉਕਤ ਭਗੋੜੇ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ.ਐਸ.ਆਈ ਅੰਮ੍ਰਿਤਪਾਲ ਸਿੰਘ ਸਣੇ ਪੁਲਿਸ ਪਾਰਟੀ ਹਾਜ਼ਰ ਸੀ।