ਭਗਤਾ ਭਾਈ ਕਾ, 17 ਸਤੰਬਰ (ਸਵਰਨ ਸਿੰਘ ਭਗਤਾ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਬਲਾਕ ਭਗਤਾ ਭਾਈਕਾ ਅਤੇ ਫੂਲ ਅਧੀਨ ਪੈਂਦੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜ਼ੋਨਾਂ ਵਿੱਚ ਅੱਜ ਜਿਲ੍ਰਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਹੰਗਾਮੀ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਨੂੰ ਸਿਖ਼ਰਾਂ ਤੇ ਪਹੁੰਚਾਇਆ। ਗੁਰਪ੍ਰੀਤ ਮਲੂਕਾ ਵੱਲੋਂ ਅੱਜ ਪਿੰਡ ਘੰਡਾਵੰਨਾ ਅਤੇ ਰਾਈਆ ਪਿੰਡਾਂ ਵਿੱਚ ਜ਼ਿਲਾ ਪ੍ਰੀਸ਼ਦ ਉਮੀਦਵਾਰ ਡਾ ਜਸਪਾਲ ਸਿੰਘ ਦਿਆਲਪੁਰਾ, ਬਲਾਕ ਸੰਮਤੀ ਮੈਂਬਰ ਲਈ ਸੁਖਦਰਸ਼ਨ ਸਿੰਘ ਅਤੇ ਗੁਰਚਰਨ ਸਿੰਘ ਸਾਬਕਾ ਸਰਪੰਚ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ। ਮਲੂਕਾ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿੱਚ ਅਕਾਲੀ ਦਲ ਨੂੰ ਮਿਲੀ ਨੁਮਾਇੰਦਗੀ ਮੌਕੇ ਹੀ ਪਿੰਡਾਂ ਦਾ ਵਿਕਾਸ ਸੰਭਵ ਹੋਇਆ ਹੈ, ਜਿਸ ਨੂੰ ਵੇਖਦਿਆਂ ਲੋਕ ਇੱਕ ਵਾਰ ਫਿਰ ਜਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਵਾਂਗਡੋਰ ਸ੍ਰੋਮਣੀ ਅਕਾਲੀ ਦਲ ਨੂੰ ਸੌਪਣ ਦਾ ਮਨ ਬਣਾ ਚੁੱਕੇ ਹਨ। ਮਲੂਕਾ ਨੇ ਕਿਹਾ ਕਿ ਸਰਕਾਰ ਵੱਲੋਂ ਸ਼੍ਰੋਮਪਣੀ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਦੀ ਸਰਕਾਰ ਸਮੇਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਆਰੰਭ ਕੀਤੀਆਂ ਗਈਆਂ ਸਕੀਮਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ ਤੇ ਪਿਛਲੇ ਲੰਬੇ ਸਮੇ- ਤੋਂ ਹਲਕੇ ਵਿੱਚ ਸ਼ਗਨ ਸਕੀਮ,ਆਟਾ ਦਾਲ ਸਕੀਮ,ਬੁਢਾਪਾ ਪੈਨਸ਼ਨਾਂ ਦਾ ਭੁਗਤਾਣ ਨਹੀ- ਕੀਤਾ ਜਾ ਰਿਹਾ । ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜ਼ਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵੱਡੇ ਅੰਤਰ ਨਾਲ ਜਿੱਤੇਗਾ । ਇਸ ਮੌਕੇ ਕੁਲਵੰਤ ਸਿੰਘ ਭਾਈਰੂਪਾ, ਨਿਰਮਲ ਸਿੰਘ ਪੰਚ, ਹੇਮਰਾਜ ਪੰਚ, ਹਰਚਰਨ ਸਿੰਘ, ਮਾਧਾ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਬੂਟਾ ਭਾਈਰੂਪਾ, ਦੀਪਾ ਘੋਲੀਆ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।