ਰੋਡ ਸ਼ੋਅ ਵਿੱਚ ਹਾਦਸਾ ਜੇਤਲੀ ਦਾ ਹੱਥ ਸੜਿਆ

ਅੰਮ੍ਰਿਤਸਰ, 18 ਮਾਰਚ (ਪੀ.ਟੀ.)-ਲੋਕ ਸਭਾ ਚੋਣ ਯੁੱਧ ’ਚ ਪਹਿਲੀ ਵਾਰ ਉਤਰੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਅੱਜ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਤੋਂ ਜੇਤਲੀ ਭਾਜਪਾ ਦੇ ਉਮੀਦਵਾਰ ਹਨ। ਟਿਕਟ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਜੇਤਲੀ ਨੇ ਇੱਥੇ ਪੁੱਜਣ ਤੋਂ ਬਾਅਦ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੇ ਜਰੀਏ ਹੀ ਜੇਟਲੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਰੋਡ ਸ਼ੋਅ ਦੇ ਦੌਰਾਨ ਚੰਗੀ-ਖਾਸੀ ਭੀੜ ਨਜ਼ਰ ਆਈ। ਰੋਡ ਸ਼ੋਅ ਦੇ ਦੌਰਾਨ ਭਾਜਪਾ ਵਰਕਰ ਪਟਾਖੇ ਚਲਾ ਰਹੇ ਸਨ। ਖੁੱਲ੍ਹੀ ਗੱਡੀ ’ਚ ਜੇਟਲੀ ਸੜਕ ਤੋਂ ਗੁਜਰ ਰਹੇ ਸਨ ਕਿ ਅਚਾਨਕ ਇੱਕ ਪਟਾਖਾ ਜੇਤਲੀ ਦੇ ਹੱਥ ’ਚ ਆ ਲੱਗਾ। ਇਸ ਨਾਲ ਜੇਤਲੀ ਦਾ ਹੱਥ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਪਟਾਖੇ ਨਾਲ ਗੰਭੀਰ ਸੱਟ ਨਹੀਂ ਲੱਗੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਕੇ ਜੇਤਲੀ ਨੇ ਟਿਕਟ ਦੇਣ ਲਈ ਪਾਰਟੀ ਦਾ ਧੰਨਵਾਦ ਕੀਤਾ। ਅੰਮ੍ਰਿਤਸਰ ’ਚ ਰੋਡ ਸ਼ੋਅ ਤੋਂ ਬਾਅਦ ਜੇਤਲੀ ਸ੍ਰੀ ਹਰਿਮੰਦਰ ਸਾਹਿਬ ਵੀ ਜਾਣਗੇ।

Send this to a friend