ਮੁੰਬਈ, 18 ਮਾਰਚ (ਪੀ.ਟੀ.)-ਇੱਥੇ ਇੱਕ ਟੈਲੀਵਿਜ਼ਨ ਚੈਨਲ ’ਚ ਕੰਮ ਕਰਨ ਵਾਲੀ ਇੱਕ ਔਰਤ ਪੱਤਰਕਾਰ ਨਾਲ ਛੇੜਛਾੜ ਤੇ ਨਾਲ ਹੀ ਉਸ ਦੇ ਸਾਥੀ ਕੈਮਰਾਮੈਨ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ’ਚ ਹਾਲੇ ਤੱਕ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਪੁਲਿਸ ਨੂੰ ਕਰੀਬ 30 ਤੋਂ 40 ਵਿਅਕਤੀ ਲੁੜੀਂਦੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਥੋਂ ਦੇ ਅੰਧੇਰੀ ਇਲਾਕੇ ’ਚ ਔਰਤ ਪੱਤਰਕਾਰ ਤੇ ਕੈਮਰਾਮੈਨ ਆਪਣੇ ਵਾਹਨ ’ਤੇ ਵਾਪਿਸ ਆ ਰਹੇ ਸਨ। ਉਕਤ ਦੋਸ਼ੀਆਂ ਨੇ ਉਨ੍ਹਾਂ ਨੂੰ ਰਾਹ ’ਚ ਰੋਕ ਕੇ ਛੇੜਛਾੜ ਕੀਤੀ।