ਜੋ ਇਨਸਾਨ ਆਪਣੇ ਦ੍ਰਿੜ ਇਰਾਦੇ ਨਾਲ ਆਪਣੇ ਮਿੱਥੇ ਟੀਚੇ ਨੂੰ ਸਰ ਕਰਕੇ ਦੁਨੀਆ ਤੋਂ ਵੱਖਰੇ ਦਿਸਦੇ ਹਨ ਅਜਿਹੇ ਹੀ ਮਿਹਨਤੀ ਲੋਕਾਂ ਦੀ ਸ੍ਰੇਣੀ ਵਿਚ ਗਾਇਕ ਹਿੰਮਤ ਸਿੰਘ ਗਿੱਲ ਦਾ ਨਾਂਅ ਵੀ ਆਉਦਾ ਹੈ। 19 ਜੁਲਾਈ 1993 ਨੂੰ ਪਿੰਡ ਜੰਗੀਆਣਾ ਤਹਿ ਤਪਾ ਜਿਲਾ ਬਰਨਾਲਾ ਦੇ ਰਹਿਣ ਵਾਲੇ ਪਿਤਾ ਸੇਵਕ ਸਿੰਘ ਦੇ ਘਰ ਮਾਤਾ ਕਰਮਜੀਤ ਕੌਰ ਦੀ ਕੁੱਖੋਂ ਹਿੰਮਤ ਸਿੰਘ ਨੇ ਜਨਮ ਲਿਆ। ਹਿੰਮਤ ਸਿੰਘ ਨੇ ਬਾਰਵੀਂ ਜਮਾਤ ਦੀ ਪੜਾਈ ਨਾਨ ਮੈਡੀਕਲ ਵਿਚ ਮੀਰੀ-ਪੀਰੀ ਖਾਲਸਾ ਕਾਲਜ ਭਦੌੜ ਤੋਂ ਕੀਤੀ। ਸਕੂਲੀ ਪ੍ਰੋਗਰਾਮਾਂ ਵਿਚ ਵਧ-ਚੜ ਕੇ ਹਿੱਸਾ ਲੈਣਾ ਹਿੰਮਤ ਗਿੱਲ ਦਾ ਸ਼ੌਕ ਸੀ ਅਤੇ ਸਕੂਲ ਸਮੇ ਦੌਰਾਨ ਗਾਇਕੀ ਵਿਚ ਅਧਿਆਪਕਾਂ ਤੋਂ ਕਈ ਵਾਰ ਸਨਮਾਨਿਤ ਵੀ ਹੋ ਚੁੱਕਾ ਹੈ। ਹਿੰਮਤ ਗਿੱਲ ਭਾਂਵੇ ਦੁਬਈ ਵਿਖੇ ਟਰੱਕ ਡਰਾਇਵਰ ਦਾ ਕਿੱਤਾ ਵੀ ਕਰਦਾ ਹੈ ਪਰ ਗਾਇਕੀ ਦੀ ਚੇਟਕ ਹੋਣ ਕਾਰਨ ਉਹ ਆਪਣੇ ਅੰਦਰਲੀ ਗਾਇਕੀ ਨੂੰ ਨਹੀ ਮਾਰ ਸਕਿਆ। ਹਿੰਮਤ ਸਿੰਘ ਗਿੱਲ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਉਸਤਾਦ ਪ੍ਰਸਿੱਧ ਗਾਇਕ ਗੁਰਤੇਜ ਕਾਬਲ ਨੂੰ ਧਾਰਿਆ ਅਤੇ ਫਿਰ ਮੁੜ ਪਿੱਛੇ ਨਹੀ ਦੇਖਿਆ। ਗਾਇਕੀ ਖੇਤਰ ਨੂੰ ਪੱਕੇ ਤੌਰ ’ਤੇ ਅਪਨਾ ਲਿਆ। ਵਿਰਾਸਤ ਮੇਲਿਆਂ ਅਤੇ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਤਾਂ ਉਸਨੇ ਹਰ ਸਟੇਜ ਤੋਂ ਆਪਣੀ ਗਾਇਕੀ ਦੀ ਲੋਹਾ ਮਨਵਾਇਆ ਹੈ। ਹਿੰਮਤ ਸਿੰਘ ਗਿੱਲ ਦੇ ਗੋਇਲ ਮਿਊਜਿਕ ਕੰਪਨੀ ਵਿਚ ਵੈਰੀਆ, ਰੌਂਦ ਵਰਗੀ ਅਤੇ ਰੋੜੀਆਂ ਆਦਿ ਗੀਤ ਮਾਰਕਿਟ ਵਿਚ ਆਏ ਤਾਂ ਇਹ ਗੀਤ ਸਰੋਤਿਆਂ ਵੱਲੋਂ ਖੂਬ ਪਸੰਦ ਕੀਤੇ। ਹਿੰਮਤ ਗਿੱਲ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਪ੍ਰਮਾਤਮਾ ਕਰੇ ਹਿੰਮਤ ਸਿੰਘ ਗਿੱਲ ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ। ਆਮੀਨ।
-ਚੰਦਨ ਗਿਰਧਰ, ਸ਼੍ਰੀ ਗੰਗਾਨਗਰ