June 23, 2026 8:15 am

ਕਾਂਗਰਸ ਵੱਲੋਂ ਬਲਾਕ ਸੰਮਤੀ ਦੇ 20 ਹਲਕਿਆਂ ਲਈ ਉਮੀਦਵਾਰਾਂ ਦੇ ਕਾਗਜ਼ ਭਰੇ

ਲਹਿਰਾਗਾਗਾ, 7 ਸਤੰਬਰ (ਜਤਿੰਦਰ ਜਲੂਰ)- ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਲਹਿਰਾਗਾਗਾ ਅਧੀਨ ਆਊਂਦੇ 20 ਦੇ 20 ਜੋਨਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਐਸਡੀਐਮ ਕਮ ਰਿਟਰਨਿੰਗ ਅਫਸਰ ਸ. ਸੂਬਾ ਸਿੰਘ ਕੋਲ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸ. ਸਨਮੀਕ ਸਿੰਘ ਹੈਨਰੀ, ਦਿਹਾਤੀ ਬਲਾਕ ਪ੍ਰਧਾਨ ਰਿੰਕੂ ਗੁਰਨੇ, ਸਾਬਕਾ ਚੇਅਰਮੈਨ ਗੁਰਤੇਜ ਕੋਟੜਾ ਦੀ ਹਾਜ਼ਰੀ ਵਿੱਚ ਦਾਖਲ ਕਰ ਦਿੱਤੇ ਹਨ। ਕਾਂਗਰਸ ਪਾਰਟੀ ਵੱਲੋਂ ਜ਼ੋਨ ਚੂੜਲ ਕਲਾਂ ਤੋਂ ਦਰਸ਼ਨ ਸਿੰਘ ਕੋਟੜਾ ਲਹਿਲ ਤੋਂ ਭੁਪਿੰਦਰ ਸਿੰਘ, ਰਾਏਧਰਾਨਾ ਤੋਂ ਅਮਰਜੀਤ ਕੌਰ, ਗੁਰਨੇ ਕਲਾਂ ਤੋਂ ਦਿਹਾਤੀ ਬਲਾਕ ਪ੍ਰਧਾਨ ਰਵਿੰਦਰ ਰਿੰਖੂ, ਬਖੋਰਾ ਕਲਾਂ ਤੋਂ ਬਲਵਿੰਦਰ ਸਿੰਘ, ਘੋੜੇਨਬ ਤੋਂ ਸੁਖਵਿੰਦਰ ਕੌਰ, ਪਿਸ਼ੌਰ ਤੋਂ ਜਸਪਾਲ ਸਿੰਘ, ਖੰਡੇਬਾਦ ਤੋਂ ਸਰਵਜੀਤ ਕੌਰ, ਭੁਟਾਲ ਕਲਾਂ ਤੋਂ ਜਗਦੇਵ ਸਿੰਘ, ਭਾਠੂਆਂ ਤੋਂ ਰਾਜਵੀਰ ਕੌਰ, ਲਹਿਲ ਕਲਾਂ ਤੋਂ ਮੁਖਤਿਆਰ ਸਿੰਘ ਪੁੱਤਰ ਮੱਘਰ ਸਿੰਘ, ਜਲੂਰ ਤੋਂ ਸਤਗੁਰ ਸਿੰਘ, ਢੀਂਡਸਾ ਤੋਂ ਬੰਤ ਕੌਰ, ਨੰਗਲਾ ਤੋਂ ਸੁਖਵਿੰਦਰ ਕੌਰ, ਚੋਟੀਆਂ ਤੋਂ ਅਮਨ ਕੌਰ, ਬੱਲਰਾਂ ਤੋਂ ਆਸ਼ਾ ਰਾਣੀ, ਡਸਕਾ ਤੋਂ ਗੁਰਜੀਤ ਕੌਰ, ਸੰਗਤਪੁਰਾ ਤੋਂ ਸ਼ਿਵਜੀ, ਗਾਗਾ ਤੋਂ ਕਰਮਜੀਤ ਕੌਰ ਅਤੇ ਹਰਿਆਊ ਤੋਂ ਜਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਗੱਲ ਕਰਦਿਆਂ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਰੇ ਜੋਨਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਗੁਰਸੇਵਕ ਸਿੰਘ ਗੋੜੇਵਾਲ, ਗੁਰਜੇਤ ਸਿੰਘ ਕੋਟੜਾ, ਹੈਪੀ ਸੇਖੋਂ ਆਦਿ ਹਾਜ਼ਰ ਸਨ।

Send this to a friend