ਫਰੀਦਕੋਟ, 5 ਸਤੰਬਰ (ਪਰਵਿੰਦਰ ਸਿੰਘ ਕੰਧਾਰੀ)- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੋਜੂਦਾ ਸਰਕਾਰ ਵਲੋਂ ਵਿਢੀ ਗਈ ਮੁਹਿੰਮ ਤਹਿਤ ਪੰਜਾਬ ਵਿਚੋਂ ਨਸ਼ਾ ਖਤਮ ਹੋ ਰਿਹਾ ਹੈ ਅਤੇ ਮੋਜੂਦਾ ਸਰਕਾਰ ਵਲੋਂ ਨਸ਼ੇ ਵੇਚਣ ਵਾਲੇ ਸਮਗਲਰਾਂ ਨੂੰ ਫੜ ਕੇ ਅੰਦਰ ਦਿਤਾ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਦਾ ਬਹੁਤ ਸਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਮਾਲਵਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕੀਤਾ । ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਪੰਜਾਬ ਦੇ ਛੈਲ ਛਬੀਲੇ ਗਭਰੂਆਂ ਦੇ ਜੁਸਿਆਂ ਲਈ ਮਸ਼ਹੂਰ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦੇ ਸੋਦਾਗਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਚੁੰਗਲ ‘ਚ ਫਸਾ ਕੇ ਸਰੀਰਕ ਤੇ ਆਰਥਿਕ ਪਖੋਂ ਡਾਵਾਂਡੋਲ ਕਰ ਕੇ ਰਖ ਦਿਤਾ ਸੀ। ਉਨ੍ਹਾਂ ਨੇ ਕਿਹਾ ਮੋਜੂਦਾ ਸਰਕਾਰ ਦੀ ਸਖਤੀ ਕਾਰਨ ਪੰਜਾਬ ਵਿਚੋਂ ਨਸ਼ਾ ਬਿਲਕੁਲ ਖਤਮ ਹੋ ਰਿਹਾ ਹੈ । ਉਨ੍ਹਾਂ ਨੇ ਅਗੇ ਕਿਹਾ ਕਿ ਨੋਜਵਾਨ ਨਸ਼ਿਆਂ ਵਲੋਂ ਮੁਖ ਮੋੜ ਕੇ ਪੜ੍ਹਾਈ ਅਤੇ ਖੇਡਾਂ ‘ਚ ਮਲਾਂ ਮਾਰ ਕੇ ਆਪਣੇ ਪਿੰਡ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।