May 2, 2026 3:38 am

ਨਾਭਾ ਵਿਖੇ ਘਰ ’ਚ ਬੰਧਕ ਬਣਾਕੇ ਕੁੱਟਿਆ ਪਰਿਵਾਰ ਤਲਵਾਰ ਦੀ ਨੋਕ ’ਤੇ 6 ਲੱਖ 50 ਹਜ਼ਾਰ ਲੁੱਟੇ

ਨਾਭਾ, 4 ਸਤੰਬਰ (ਕਰਮਜੀਤ ਸੋਮਲ, ਸਿਕੰਦਰ)- ਦਿਨੋ-ਦਿਨ ਲੁਟੇਰਿਆ ਦੇ ਹੋਸਲੇ ਐਨੇ ਬੁਲੰਦ ਹੋ ਗਏ ਹਨ ਕਿ ਹੁਣ ਸਰੇਆਮ ਘਰ ਦੇ ਅੰਦਰ ਦਾਖਿਲ ਹੋ ਕੇ ਹਥਿਆਰਾ ਦੀ ਨੋਕ ਤੇ ਪੇਸੈ ਲੁਟਣ ਵਿਚ ਕਾਮਯਾਬ ਹੋ ਰਹੇ ਹਨ। ਇਸ ਤਰਾ ਦੀ ਵਾਰਦਾਤ ਨੂੰ ਇੰਜਾਮ ਦਿਤਾ ਨਾਭਾ ਦੇ ਪੋਸ ਇਲਾਕੇ ਹੀਰਾ ਮਹਿਲ ਵਿਖੇ ਜਿਥੇ ਸਰਕਾਰੀ ਹਸਪਤਾਲ ਦੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਰਜੇਸ ਗੋਇਲ ਦੇ ਘਰ ਅੰਦਰ ਦੋ ਅਣਪਛਾਤੇ ਦੋ ਲੁਟੇਰਿਆ ਵਲੋ ਡਾਕਟਰ ਨੂੰ ਉਨਾ ਦੇ ਘਰ ਦੇ ਗੇਟ ਤੋ ਹੀ ਜਬਰਦਸਤੀ ਅੰਦਰ ਲੈ ਗਏ ਅਤੇ ਤਲਵਾਰ ਦੀ ਨੋਕ ਤੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਅੰਦਰ ਹੀ ਬੰਧਕ ਬਣਾ ਕੇ ਅਤੇ ਜਾਨੋ ਮਾਰਨ ਦੀਆ ਧਮਕੀਆ ਦੇਣ ਲਗੇ ਅਤੇ ਉਨਾ ਤੋ 6 ਲਖ 50 ਹਜਾਰ ਰੁਪਏ ਲੁਟ ਕੇ ਰਫੂ ਚਕਰ ਹੋ ਗਏ ਅਤੇ ਡਾਕਟਰ ਦੀ ਜੰਮ ਕੇ ਕੁਟਮਾਰ ਵੀ ਕੀਤੀ ਅਤੇ ਪੁਲੀਸ ਨੇ ਮੋਕੇ ਤੇ ਪਹੁੰਚ ਕੇ ਘਰ ਦੇ ਬਾਹਰ ਲਗੇ ਸੀਸੀਟੀਵੀ ਦੇ ਜਰੀਏ ਦੋਸੀਆ ਨੂੰ ਲਭਣ ਦੀ ਕੋਸਿਸ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਵਿਚ ਦੋ ਲੜਕੇ ਭਜਦੇ ਵੀ ਨਜਰ ਆ ਰਹੇ ਹਨ।ਰਾਤ ਨੂੰ ਹੀ ਤਕਰੀਬਨ 9 ਵਜੇ ਦੋ ਲੁਟੇਰਿਆ ਵਲੋ ਨਾਭਾ ਦੀ ਹੀਰਾ ਮਹਿਲ ਕਲੋਨੀ ਦੇ ਡਾਕਟਰ ਰਜੇਸ ਗੋਇਲ ਸਾਬਕਾ ਸੀਨੀਅਰ ਮੈਡੀਕਲ ਅਫਸਰ ਜਦੋ ਘਰ ਦੇ ਬਾਹਰਲੇ ਗੇਟ ਨੂੰ ਜਿੰਦਰਾ ਲਗਾਉਣ ਲਈ ਆਏ ਤਾ ਦੋ ਲੁਟੇਰਿਆ ਵਲੋ ਡਾਕਟਰ ਨੂੰ ਬੰਧਕ ਬਣਾਕੇ ਉਨਾ ਨੂੰ ਘਰ ਦੇ ਅੰਦਰ ਹੀ ਲੈ ਗਏ ਅਤੇ ਮੂੰਹ ਵਿਚ ਕਪੜਾ ਪਾ ਕੇ ਡਾਕਟਰ ਦੇ ਸਿਰ ਤੇ ਤਲਵਾਰ ਦਾ ਮੂਠਾ ਮਾਰ ਕੇ ਉਨਾ ਨੂੰ ਲਹੂ ਲੁਹਾਣ ਕਰ ਦਿਤਾ ਅਤੇ ਫਿਰ ਘਰ ਵਿਚ ਉਨਾ ਦੀ ਪਤਨੀ ਤੇ ਤਲਵਾਰ ਨਾਲ ਵਾਰ ਕਰਨ ਦੀ ਕੋਸਿਸ ਕੀਤੀ ਅਤੇ ਇਹ ਲੁਟੇਰਿਆ ਦਾ ਨੰਗਾ ਨਾਚ 8 ਤੋ ਲੈ ਕੇ 10 ਮਿੰਟ ਤਕ ਚੰਲਦਾ ਰਿਹਾ ਅਤੇ ਉਹ ਲੁਟੇਰੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੰਦੇ ਰਹੇ ਅਤੇ ਕੁਟਮਾਰ ਕਰਦੇ ਰਹੇ ਅਤੇ ਡਾਕਟਰ ਦੇ ਘਰ ਦੀ ਅਲਮਾਰੀ ਵਿਚ ਪਏ 6 ਲਖ 50 ਹਜਾਰ ਦੀ ਰਾਸੀ ਲੈ ਕੇ ਰਫੂ ਚਕਰ ਹੋ ਗਏ।ਇਸ ਮੋਕੇ ਤੇ ਨਾਭਾ ਦੇ ਐਸ.ਐਚ.ਓ ਸੁਖਰਾਜ ਸਿੰਘ ਨੇ ਕਿਹਾ ਕਿ ਅਸੀ ਮੋਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖਗਾਲ ਰਹੇ ਹਾ।

Send this to a friend