ਫੂਲ, 1 ਸੰਤਬਰ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਫੂਲ ਟਾਊਨ ਵਿਖੇ ਕ੍ਰਿਸ਼ਨ ਜਨਮ ਅਸਟਮੀ ਦਾ ਦਿਹਾੜਾ 3 ਸਤੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਠਾਕੁਰ ਦੁਆਰਾ ਦੇ ਮਹੰਤ ਪਰਮਾਨੰਦ (ਗੋਗੀ ਬਾਵਾ) ਨੇ ਦੱਸਿਆ ਕਿ ਇਸ ਸਾਲ ਵੀ ਕ੍ਰਿਸ਼ਨ ਜਨਮ ਅਸਟਮੀ ਦਾ ਸੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਜੈ ਜਵਾਲਾ ਭਜਨ ਮੰਡਲੀ ਤਪਾ ਵੱਲੋ ਕੀਰਤਨ ਕੀਤਾ ਜਾਵੇਗਾ ਅਤੇ ਗਾਇਕ ਹਰਜੋਤ ਬਾਵਾ ਵੱਲੋਂ ਭੇਟਾਂ ਨਾਲ ਕ੍ਰਿਸ਼ਨ ਜੀ ਦਾ ਗੁਣਗਾਣ ਕੀਤਾ ਜਾਵੇਗਾ। ਰਾਤ ਸਮੇਂ ਵੱਖ-ਵੱਖ ਝਲਕੀਆਂ, ਡਾਂਡੀਆ ਅਤੇ ਮਟਕੀ ਵੀ ਤੋੜੀ ਜਾਵੇਗੀ। ਮਟਕੀ ਤੋੜਨ ਵਾਲੇ ਨੂੰ ਗੋਗੀ ਬਾਵਾ ਵੱਲੋ ਵਿਸੇਸ਼ ਇਨਾਮ ਦਿੱਤਾ ਜਾਵੇਗਾ। 4 ਸਤੰਬਰ ਦਿਨ ਮੰਗਲਵਾਰ ਨੂੰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।