ਅਮਲੋਹ, 31 ਅਗਸਤ (ਰਣਜੀਤ ਸਿੰਘ ਘੁੰਮਣ)- ਨਸ਼ੇ ਨੂੰ ਠੱਲ ਪਾਉਣ ਲਈ ਜਿਲ੍ਹਾਂ ਪੁਲਿਸ ਮੁੱਖੀ ਅਲਕਾ ਮੀਨਾ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ ਪੁਲਿਸ ਕਪਤਾਨ ਮਨਪ੍ਰੀਤ ਸਿੰਘ ਦੀ ਰਹਿਨਮਾਈ ਹੇਠ ਥਾਣਾ ਅਮਲੋਹ ਦੀ ਪੁਲਿਸ ਵੱਲੋ ਇੱਕ ਵਿਆਕਤੀ ਨੂੰ 10 ਕਿਲੋ ਭੁੱਕੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਰਾਜ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ ਜਸਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਜਦੋ ਪੁਲਿਸ ਪਾਰਟੀ ਅੰਨਿਆ ਸੂਇਆ ਪਾਸ ਪੁੱਜੀ ਤਾ ਪਿੰਡ ਬਰੋਗਾ ਵੱਲੋਂ ਆ ਰਹੇ ਇੱਕ ਵਿਆਕਤੀ ਜੋ ਸਕੂਟਰ ਤੇ ਸਵਾਰ ਸੀ ਪੁਲਿਸ ਪਾਰਟੀ ਨੂੰ ਦੇਖ ਪਿਛੇ ਮੁੜ ਲੱਗਾ ਤਾ ਉਸ ਦੇ ਸਕੂਟਰ ਚ ਪਿਆ ਥੈਲਾ ਢਿੱਗ ਪਿਆ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਭੁੱਕੀ ਮਿਲੀ ਸੀ ਸਕੂਟਰ ਸਵਾਰ ਦੀ ਪਹਿਚਾਣ ਪੁਸ਼ਪਿੰਦਰ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਵੱਜੋਂ ਹੋਈ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਐਨ.ਡੀ.ਪੀ. ਐਸ ਐਕਟ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਗਈ।