May 1, 2026 1:20 pm

ਗਾਇਕ ਐਸ ਸੰਧੂ ਦਾ ਸਿੰਗਲ ਟਰੈਕ ਰਿਲੀਜ਼

ਰਾਮਪੁਰਾ ਫੂਲ, 31 ਅਗੱਸਤ (ਮਨਦੀਪ ਢੀਂਗਰਾ)- ਪੇਂਡੂ ਸਹੇਲੀ ਗੀਤ ਨਾਲ ਚਰਚਾ ਵਿਚ ਆਏ ਗਾਇਕ ਐਸ ਸੰਧੂ ਦਾ ਨਵਾਂ ਗੀਤ ਜੀਓ ਦੀ ਸਪੀਡ ਦੋਗਾਣਾ ਰਿਲੀਜ ਹੋ ਗਿਆ ਹੈ। ਇਸ ਗੀਤ ਵਿਚ ਸਹਿ ਗਾਇਕਾ ਵੱਜੋਂ ਸੁਮਨ ਅਖਤਰ ਨੇ ਗਾਇਕ ਸੰਧੂ ਦਾ ਸਾਥ ਦਿੱਤਾ ਹੈ। ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਪ੍ਰੀਤ ਕਲੇਰ ਨੇ ਦੱਸਿਆ ਕਿ ਗੀਤ ਨੂੰ ਸੰਗੀਤਕ ਧੁਨਾਂ ਵਿਚ ਸੰਗੀਤਕਾਰ ਬੱਕੂ ਸਿੰਘ ਨੇ ਪਰੋਇਆ ਹੈ ਅਤੇ ਗੀਤਕਾਰ ਰਾਮਫਲ ਬਦਰਾ ਹਨ। ਕੁੰਢੀ ਮੁੱਛ ਰਿਕਾਰਡਜ ਦੇ ਲੇਬਲ ਹੇਠ ਆਏ ਇਸ ਗੀਤ ਦੇ ਵੀਡਿਓ ਡਾਇਰੈਕਟਰ ਪ੍ਰੀਤ ਕਲੇਰ ਹਨ। ਗਾਇਕ ਐਸ ਸੰਧੂ ਨੇ ਦੱਸਿਆ ਕਿ ਗੀਤ ਦਾ ਵੀਡੀਓ ਵਖ-ਵਖ ਲੋਕੇਸ਼ਨਾ ਤੇ ਫਿਲਮਾਇਆ ਗਿਆ ਹੈ ਅਤੇ ਯੂ-ਟਿਊਬ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਲਦ ਹੀ ਇਹ ਗੀਤ ਟੀ.ਵੀ ਦੇ ਚੈਨਲਾ ਤੇ ਦਿਖਾਈ ਦੇਵੇਗਾ।

Send this to a friend