ਆਮ ਚੋਣਾਂ 2014 ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਵੀਡੀਓਗ੍ਰਾਫ਼ੀ

ਨਵੀਂ ਦਿੱਲੀ, 14 ਮਾਰਚ (ਵਿਸ਼ਵ ਵਾਰਤਾ)-ਚੋਣ ਕਮਿਸ਼ਨ ਵੱਲੋਂ ਆਮ ਚੋਣਾਂ 2014 ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਇਸ ਉਦੇਸ਼ ਲਈ ਲੋੜੀਂਦੀ ਗਿਣਤੀ ਵਿੱਚ ਵਿਡੀਓ ਤੇ ਡਿਜ਼ੀਟਲ ਕੈਮਰੇ ਅਤੇ ਕੈਮਰਾ ਟੀਮਾਂ ਦੀ ਵਿਵਸਥਾ ਕਰਨਗੇ। ਇਹਨਾਂ ਪ੍ਰੋਗਰਾਮਾਂ ਵਿੱਚ ਨਾਮਜ਼ਦ ਪੱਤਰ ਭਰਨਾ, ਉਹਨਾਂ ਦੀ ਜਾਂਚ ਅਤੇ ਚੋਣ ਨਿਸ਼ਾਨਾਂ ਦੀ ਵੰਡ ਪਹਿਲੇ ਪੱਧਰ ਦੀ ਜਾਂਚ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਤਿਆਰੀ ਅਤੇ ਸੰਗ੍ਰਹਿਣ, ਚੋਣ ਪ੍ਰਚਾਰ ਦੌਰਾਨ ਮਹੱਤਵਪੂਰਨ ਜਨ ਸਭਾਵਾਂ, ਜਲੂਸ ਆਦਿ ਡਾਕ ਮਤ ਪੱਤਰ ਭੇਜਣ ਦੀ ਪ੍ਰਕਿਰਿਆ, ਸ਼ਨਾਖਤ ਸੰਵੇਦਨਸ਼ੀਲ ਮਤਦਾਨ ਕੇਂਦਰਾਂ ਵਿੱਚ ਮਤਦਾਨ ਦੀ ਪ੍ਰਕਿਰਿਆ, ਮਤਦਾਨ ਦੇ ਬਾਅਦ ਈ ਵੀ ਐਮ ਦਾ ਸੰਗ੍ਰਹਿਣ, ਵੋਟਰਾਂ ਦੀ ਗਿਣਤੀ ਆਦਿ ਸ਼ਾਮਲ ਹੈ, ਜਿੱਥੇ ਕਿਤੇ ਲੋੜ ਹੋਵੇ ਡਿਜ਼ੀਟਲ ਕੈਮਰਾਂ ਮਤਦਾਨ ਕੇਂਦਰਾਂ ਵਿੱਚ ਅਤੇ ਸਾਰੇ

ਮਤਗਣਨਾ ਕੇਂਦਰਾਂ ਦੇ ਅੰਦਰ ਵੀ ਲਗਾਏ ਜਾਣਗੇ। ਵਿਡੀਓ ਰਿਕਾਰਡ ਦੀ ਸੀ ਡੀ ਜੋ ਵੀ ਵਿਅਕਤੀ ਲੈਣਾ ਚਾਹੇ ਰਾਸ਼ੀ ਦਾ ਭੁਗਤਾਨ ਕਰਕੇ ਪ੍ਰਾਪਤ ਕਰ ਸਕਦਾ ਹੈ।

Send this to a friend