April 30, 2026 3:00 pm

ਸੰਗੀਤਕ ਦੁਨੀਆਂ ਦਾ ਉਭਰਦਾ ਸਿਤਾਰਾ ਢੋਲਕ ਮਾਸਟਰ : ਲਵਪ੍ਰੀਤ ਸਿੰਘ ਮਾਨ

ਜੇਕਰ ਸ਼ੌਕ ਦੀ ਗੱਲ ਕਰੀਏ ਤਾਂ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆ ਹੋਇਆ ਹੈ। ਸ਼ੌਕ ਨੂੰ ਪੂਰਾ ਕਰਨ ਲਈ ਜਦ ਦਿਨ ਰਾਤ ਕੀਤੀ ਮਿਹਨਤ ਜਦ ਉਹ ਆਪਣਾ ਰੰਗ ਦਿਖਾਉਂਦੀ ਹੈ ਤਾਂ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਕੁੱਝ ਇਸੇ ਤਰਾਂ ਦੀ ਮਸ਼ੁੱਕਤ ਢੋਲਕ ਮਾਸਟਰ ਲਵਪ੍ਰੀਤ ਸਿੰਘ ਮਾਨ ਕਰ ਰਿਹਾ ਹੈ ਅਤੇ ਸਫਲਤਾ ਉਸ ਦੇ ਕਰੀਬ ਹੈ। ਲਵਪ੍ਰੀਤ ਨੇ ਸਟੇਜਾਂ, ਜਗਰਾਤਿਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੀ ਢੋਲਕ ਵਜਾਉਣ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੂਬ ਪ੍ਰਸਿੱਧੀ ਖੱਟੀ ਹੈ। ਢੋਲਕ ਮਾਸਟਰ ਲਵਪ੍ਰੀਤ ਸਿੰਘ ਮਾਨ ਦਾ ਜਨਮ 27 ਜੂਨ 1997 ਨੂੰ ਪਿਤਾ ਜਗਜੀਤ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ ਪਿੰਡ ਛੀਨੀਵਾਲਾ ਕਲਾਂ ਤਹਿਸੀਲ ਤੇ ਜਿਲਾ ਬਰਨਾਲਾ ਵਿਖੇ ਹੋਇਆ। ਲਵਪ੍ਰੀਤ ਸਿੰਘ ਨੂੰ ਬਚਪਨ ਤੋਂ ਹੀ ਸੰਗੀਤਕ ਨਾਲ ਚੇਟਕ ਲੱਗਣ ਕਾਰਨ ਉਹ ਇਸ ਰਸਤੇ ਵੱਲ ਨੂੰ ਤੁਰ ਪਿਆ ਅਤੇ ਹੁਣ ਉਸਨੇ ਕਦੇ ਪਿੱਛੇ ਮੁੜਕੇ ਨਹੀ ਦੇਖਿਆ। ਲਵਪ੍ਰੀਤ ਸਿੰਘ ਮਾਨ ਨੇ ਆਪਣੀ ਬਾਰਵੀਂ ਦੀ ਪੜਾਈ ਸ੍ਰੀ ਗੁਰੁ ਹਰਗੋਬਿੰਦ ਕਾਲਜ ਸੰਘੇੜਾ ਤੋ ਹਾਸਲ ਕੀਤੀ। ਆਪਣੀ ਕਲਾ ਨੂੰ ਪੜਾਈ ਦੇ ਨਾਲ ਜਾਰੀ ਰੱਖਦਿਆਂ ਹੋਏ ਲਵਪ੍ਰੀਤ ਨੇ ਨਿੰਦੀ ਰਾਮਪੁਰਾ ਨੂੰ ਆਪਣਾ ਉਸਤਾਦ ਧਾਰ ਲਿਆ ਅਤੇ ਉਨਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਸੰਗੀਤਕ ਖੇਤਰ ਵਿੱਚ ਹੋਰ ਪੁਲਾਘਾਂ ਪੁੱਟਦਾ ਹੋਇਆ ਲਵਪ੍ਰੀਤ ਇਸ ਸ਼ੌਕ ਨੂੰ ਬੁਲੰਦੀਆ ਤੇ ਲੈ ਕੇ ਜਾਣ ਦਾ ਇਛੁੱਕ ਹੈ। ਅੱਜ ਕੱਲ ਉਹ ਹਰਮੀਤ ਜੱਸੀ, ਸ਼ਲੀਨਾ ਸ਼ੈਲੀ, ਲਾਭ ਹੀਰਾ, ਜੋਬਨ ਸੰਧੂ, ਹੈਮੀ ਕਾਹਲੋ, ਹਿੰਮਤ ਸਿੰਘ ਗਿੱਲ, ਲਵਜੀਤ, ਜਸਪਾਲ ਜੱਸੀ, ਮੀਤ ਗੁਰਮੀਤ ਮਿਊਜੀਕਲ ਸ਼ੋਅ ਕਰਕੇ ਦਰਸ਼ਕਾ ਦਾ ਮਨੋਰੰਜਨ ਕਰ ਰਿਹਾ ਹੈ।
-ਲੱਖਾ ਹਰੀ ਮਹਿਰਾਜ
98783-15295

Send this to a friend