April 27, 2026 7:14 am

ਪੰਜਾਬ ਕਾਂਗਰਸ ਸਰਕਾਰ ਸਾਰੇ ਖੇਤਰਾਂ ਵਿੱਚ ਹੁਣ ਤੱਕ ਅਸਫਲ ਰਹੀ ਹੈ : ਰਵੀ ਕਰਨ ਸਿੰਘ ਕਾਹਲੋਂ

ਗੁਰਦਾਸਪੁਰ, 27 ਅਗਸਤ (ਅਰਵਿੰਦਰ ਮਠਾਰੂ)- ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀ ਕਰਨ ਸਿੰਘ ਕਾਹਲੋਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੇ ਕੁਝ ਚਾਨਣਾ ਪਾਇਆ ਕਿ ਕਾਂਗਰਸ ਦੇ ਡੇੜ ਸਾਲ ਦੇ ਰਾਜ ਵਿਚ ਪੰਜਾਬ ਦੀ ਸਥਿਤੀ ਬਦ ਨਾਲੋਂ ਵੀ ਬਦਤਰ ਹੋ ਚੁਕੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵਲ ਦਿਵਾਇਆ ਜਿਸ ਵਿਚ ਹੁਣ ਤਕ ਪੰਜਾਬ ਦੀ ਸਤਾਧਾਰੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ।ਅਜ ਪਾਰਟੀ ਦਫ਼ਤਰ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਰਵੀ ਕਰਨ ਸਿੰਘ ਕਾਹਲੋਂ ਨੇ ਆਖਿਆ ਕਿ, ਠਕਾਂਗਰਸ ਸਰਕਾਰ ਨੇ ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਇਕ ਵਡਾ ਵਾਅਦਾ ਕੀਤਾ ਸੀ ਪਰ ਪੰਜਾਬ ਵਿਚ ਬੇਰੁਜ਼ਗਾਰੀ ਤਾਂ ਪਹਿਲਾਂ ਨਾਲੋਂ ਵੀ ਵਧ ਚੁਕੀ ਹੈ ਅਤੇ ਕਿਸਾਨਾਂ ਨੂੰ ਆਪਣੇ ਚੋਣ ਮਨੋਰਥ ਵਿਚ ਕਰਜ਼ਾ ਮੁਕਤ ਕਰਨ ਲਈ ਆਖਿਆ ਸੀ ਇਸ ਵਾਅਦੇ ਤੇ ਵੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਮੁਕਰ ਚੁਕੀ ਹੈ ਅਤੇ ਕਿਸਾਨ ਹਰ ਦਿਨ ਖੁਦਕੁਸ਼ੀਆਂ ਕਰ ਰਹੇ ਹਨ। ਬਿਜਲੀ ਦੇ ਬਿਲਾਂ ਉਤੇ ਵੀ ਵਡਾ ਇਜ਼ਾਫਾ ਹੋਇਆ ਹੈ ਅਤੇ ਪਟਰੋਲ ਪਦਾਰਥਾਂ ’ਤੇ ਵੀ ਪੰਜਾਬ ਕਾਂਗਰਸ ਸਰਕਾਰ ਵਾਧੂ ਟੈਕਸ ਲਗਾਕੇ ਆਮ ਜਨਤਾ ਦੀ ਜ਼ੇਬ ਤੇ ਵਡਾ ਬੋਝ ਪਾਇਆ ਹੈ। ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਇਹਨੀਂ ਖ਼ਰਾਬ ਕਰ ਦਿਤੀ ਹੈ ਕਿ ਅਪਰਾਧ ਦੀ ਦਰ ਦਿਸ਼ਾਂ ਵਡੀ ਗਿਣਤੀ ਵਿਚ ਵਧ ਚੁਕੀ ਹੈ ਇਸ ਲਈ ਪੰਜਾਬ ਕਾਂਗਰਸ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁਕੀ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਬੰਦ ਕਰ ਦਿਤਾ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀ ਗਈਆਂ ਸਨ ਅਤੇ ਉਹ ਹਰ ਪਰਿਵਾਰ ਵਿਚ ਇਕ ਮੈਂਬਰ ਦੀ ਨੌਕਰੀ ਦੇਣ ਵਿਚ ਵੀ ਨਾਕਾਮ ਰਹੇ ਹਨ ਅਤੇ ਸ਼ਗਨ ਸਕੀਮ ਦੀ ਰਕਮ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਲੜਕੀਆਂ ਦੇ ਵਿਆਹ ਸਮੇਂ 51000 / – ਰੁਪਏ ਦੇਣ ਲਈ ਆਖਿਆ ਸੀ ਜੋ ਕਿ ਪੰਜਾਬ ਦੇ ਲੋਕਾਂ ਨਾਲ ਸਿਰਫ਼ ਇਕ ਮਖੌਲ ਕੀਤਾ ਗਿਆ ਹੈ ਅਤੇ ਪੰਜਾਬ ਕਾਂਗਰਸ ਸਰਕਾਰ ਨੇ ਰੇਤ ਤਸਕਰਾਂ ਨੂੰ ‘ਗੈਰ ਕਨੂੰਨੀ ਢੰਗ ਨਾਲ ਰੇਤ ਮਾਫੀਆ ਦਾ ਕੰਮ ਕਰਨ ਦੀ ਇਜਾਜ਼ਤ ਦਿਤੀ ਹੋਈ ਹੈ ਜਿਸ ਨਾਲ ਰੇਤਾ ਬਜਰੀ ਦੀਆਂ ਕੀਮਤਾਂ ਅਸਮਾਨ ਛੂੰਹ ਰਹੀਆਂ ਹਨ ਅਤੇ ਇਹ ਸਭ ਪੰਜਾਬ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ।ਯੂਥ ਅਕਾਲੀ ਲੀਡਰ ਕਾਹਲੋਂ ਨੇ ਖੁਲ੍ਹੇਆਮ ,ਠਪੰਜਾਬ ਕਾਂਗਰਸ ਸਰਕਾਰ ਅਜਿਹੀਆਂ ਹਰਕਤਾਂ ਬੰਦ ਕਰਨ ਦੀ ਚਿਤਾਵਨੀ ਦਿਤੀ ਹੈ ਅਤੇ ਜੇਕਰ ਭਵਿਖ ਵਿਚ ਇਹ ਘਟਨਾਵਾਂ ਬੰਦ ਨਹੀਂ ਹੋਈਆਂ ਤਾਂ ਇਸਦੇ ਬਹੁਤ ਭਿਆਨਕ ਨਤੀਜੇ ਨਿਕਲਣਗੇ ਜਿਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਪੰਜਾਬ ਕਾਂਗਰਸ ਸਰਕਾਰ ਦੀ ਹੋਵੇਗੀ।

Send this to a friend