April 30, 2026 11:22 am

ਐਨ.ਐਚ. 71 ਰਾਜ ਮਾਰਗ ’ਤੇ ਟਰਾਲੇ ’ਚੋਂ ਲੋਹੇ ਦੇ ਬੰਡਲ ਡਿੱਗਣ ਨਾਲ ਰੱਖੜੀ ਦੇ ਤਿਓਹਾਰ ਦਾ ਮਜ਼ਾ ਹੋਇਆ ਕਿਰਕਿਰਾ-ਕਈ ਘੰਟੇ ਆਵਾਜਾਵੀ ਰਹੀ ਠੱਪ

ਪਾਤੜਾਂ, 26 ਅਗਸਤ (ਹਰਭਜਨ ਸਿੰਘ ਮਹਿਰੋਕ)- ਕੇਂਦਰ ਦੀ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਉਪਰ ਲੱਗੇ ਟੋਲ ਪਲਾਜਿਆਂ ਨੂੰ ਚਲਾਉਣ ਦੀ ਤਾਂ ਇਜਾਜਤ ਦੇ ਦਿੱਤੀ ਗਈ ਹੈ ਪਰ ਨੈਸ਼ਨਲ ਹਾਈਵੇ ਪੂਰੀ ਤਰਾਂ ਕਮਲੀਟ ਨਾ ਹੋਣ ਕਰਕੇ ਪਾਤੜਾਂ ਸ਼ਹਿਰ ਅੰਦਰ ਹਰ ਰੋਜ ਵਾਪਰਦੇ ਹਜਾਰਾਂ ਹਾਦਸੇ, ਜਿਸ ਦੀ ਤਾਜਾ ਮਿਸਾਲ ਦੇਖਣ ਨੂੰ ਮਿਲੀ ਕਿ ਸ਼ਹਿਰ ਦੇ ਭਗਤ ਸਿੰਘ ਚੌਂਕ ਵਿਖੇ ਕਈ ਟਨ ਭਾਰੀ ਲੋਹੇ ਦੇ ਬੰਡਲ ਸੜਕ ਉਪਰ ਡਿੱਗਣ ਕਾਰਨ ਕਈ ਘੰਟੇ ਆਵਾਜਾਈ ਰਹੀ ਠੱਪ, ਜਿਸ ਦੇ ਚਲਦਿਆਂ ਅੱਜ ਦੁਪਿਹਰ 01:00 ਵਜੇ ਤੋਂ ਲੈ ਕੇ ਸ਼ਾਮ ਦੇ 08:00 ਵਜੇ ਤੱਕ ਟਰਾਲੇ ਵਿੱਚ ਲੱਦਿਆ ਭਾਰੀ ਸਮਾਨ ਸੜਕ ਉਪਰ ਡਿੱਗਣ ਨਾਲ ਨੈਸ਼ਨਲ ਹਾਈਵੇ ਪੂਰੀ ਤਰਾਂ ਬੰਦ ਰਿਹਾ। ਕਈ ਘੰਟਿਆਂ ਦੀ ਮੁਸੱਕਤ ਤੋਂ ਬਾਅਦ ਹਲਕੇ ਦੇ ਆਸ ਪਾਸ ਤੋਂ ਕਰੇਨਾਂ ਮੰਗਵਾ ਕੇ ਭਾਰੀ ਵਜਨ ਵਾਲੇ ਬੰਡਲ ਟਰਾਲੇ ਉਪਰ ਰੱਖ ਕੇ ਆਵਾਜਾਵੀ ਨੂੰ ਸੂਚਾਰੂ ਬਣਾਇਆ ਗਿਆ। ਇਸ ਕਈ ਘੰਟਿਆਂ ਦੇ ਜਾਮ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰੱਖੜੀ ਦਾ ਤਿਓਹਾਰ ਹੋਣ ਕਰਕੇ ਰੱਖਣ ਬੰਨਣ ਜਾਣ ਅਤੇ ਆਉਣ ਵਾਲੇ ਲੋਕਾਂ ਨਾਲ ਆਏ ਛੋਟੇ ਬੱਚਿਆਂ ਨੂੰ ਵੀ ਕਈ ਘੰਟੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Send this to a friend