ਅੰਮ੍ਰਿਤਸਰ, 25 ਅਗਸਤ (ਦਵਾਰਕਾ ਨਾਥ ਰਾਣਾ)-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜਿਲ੍ਹੇ ਵਿਚ ਨਾਜਾਇਜ਼ ਤੌਰ ’ਤੇ ਚੱਲ ਰਹੇ ਘੜੁੱਕਿਆਂ ਅਤੇ ਵੰਨ ਵੇਅ ਸੜਕਾਂ ’ਤੇ ਗਲਤ ਪਾਸੇ ਤੋਂ ਆਉਂਦੇ ਵਾਹਨਾਂ ਨੂੰ ਨਕੇਲ ਪਾਉਣ ਦੇ ਨਿਰਦੇਸ਼ ਦਿੰਦੇ ਕਿਹਾ ਕਿ ਸੜਕਾਂ ’ਤੇ ਹੁੰਦੇ ਹਾਦਸੇ ਰੋਕਣ ਲਈ ਜ਼ਰੂਰੀ ਹੈ ਕਿ ਅਜਿਹੇ ਵਾਹਨ ਬੰਦ ਕੀਤੇ ਜਾਣ, ਜੋ ਕਿ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅੱਜ ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਆਵਜਾਈ ਸੁਰੱਖਿਆ ਨਿਯਮਾਂ ਨੂੰ ਲੈ ਕੇ ਮੀਟਿੰਗ ਕਰਦੇ ਸ. ਸੰਘਾ ਨੇ ਬਿਨਾਂ ਹੈਲਮਟ ਦੇ ਦੋ ਪਹੀਆ ਵਾਹਨਾਂ ਦੀ ਸਵਾਰੀਆਂ ਦੇ ਵੀ ਚਲਾਨ ਕੱਟਣ ਦੀ ਹਦਾਇਤ ਪੁਲਿਸ ਵਿਭਾਗ ਨੂੰ ਕੀਤੀ ਤਾਂ ਜੋ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਰਾਹ ਪਾਇਆ ਜਾ ਸਕੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਂਸ਼ੂ ਅਗਰਵਾਲ, ਸ੍ਰ ਪੀ:ਐਸ: ਵਿਰਕ ਏ:ਸੀ:ਪੀ: ਟ੍ਰੈਫਿਕ, ਮੈਡਮ ਕੁਲਦੀਪ ਕੌਰ ਟ੍ਰੈਫਿਕ ਇੰਚਾਰਜ ਸ਼ਹਿਰੀ, ਸ੍ਰੀ ਹਰਪਾਲ ਸਿੰਘ ਟ੍ਰੈਫਿਕ ਇੰਚਾਰਜ ਦਿਹਾਤੀ, ਸ੍ਰ ਵੱਸਣ ਸਿੰਘ, ਸ੍ਰ ਸੁਰਿਦਰਪਾਲ ਸਿੰਘ ਟ੍ਰੈਫਿਕ ਮਾਰਸ਼ਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸ੍ਰ ਸੰਘਾ ਨੇ ਸਬੰਧਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਜਿਲ੍ਹੇ ਵਿੱਚ ਚੱਲ ਰਹੇ ਘੜੁੱਕਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦੇ ਸ਼ਹਿਰ ਵਿੱਚ ਆਵਾਜਾਈ ਵਿੱਚ ਕਾਫੀ ਵਿਘਨ ਪੈਦਾ ਹੈ ਅਤੇ ਕਈ ਘਟਨਾਵਾਂ ਵਾਪਰਦੀਆਂ ਹਨ। ਸ੍ਰ ਸੰਘਾ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਹੈਲਮਟ ਅਤੇ ਗਲਤ ਸਾਈਡ ਤੋਂ ਆ ਰਹੇ ਵਾਹਨਾਂ ਦੇ ਵੀ ਚਲਾਨ ਕੀਤੇ ਜਾਣ। ਸ੍ਰ ਸੰਘਾ ਨੇ ਕਿਹਾ ਕਿ ਜੀ:ਟੀ:ਰੋਡ ਤੇ ਸਮਰੱਥਾ ਤੋਂ ਵੱਧ ਭਾਰ ਢੋਣ ਲੈ ਕੇ ਚੱਲਣ ਵਾਲੇ ਵਾਹਨਾਂ ਕਾਰਨ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਸੜਕਾਂ ਵੀ ਛੇਤੀ ਖਰਾਬ ਹੋ ਜਾਂਦੀਆਂ ਹਨ, ਇਸ ਲਈ ਵੱਧ ਭਾਰ ਢੋਣ ਵਾਲੇ ਵਾਹਨਾਂ ਤੇ ਸਖਤੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ’ਤੇ ਸਰੀਆ ਲੈ ਕੇ ਚੱਲਣ ਵਾਹਨਾਂ ਨੂੰ ਬਾਉਂਡ ਕਰ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਜਿਹੜਾ ਵੀ ਸਕੂਲ ਇਸ ਦੀ ਉ¦ਘਣਾ ਕਰਦਾ ਹੈ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਆਰ:ਟੀ:ਓ ਦਫਤਰ ਦਫਤਰ ਦੇ ਸ੍ਰੀ ਵੱਸਣ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਵੱਧ ਭਾਰ ਢੋਣ ਵਾਲੇ 118 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ ਕਈ ਵਾਹਨਾਂ ਨੂੰ ਬੰਦ ਵੀ ਕੀਤਾ ਗਿਆ ਹੈ।