ਸ੍ਰੀ ਮੁਕਤਸਰ ਸਾਹਿਬ ਨੂੰ ਖਾ ਗਈ ਸੇਮ ਅਤੇ ਪਟਿਆਲੇ ਨੂੰ ਲੈ ਗਈ ਪਕਿਸਤਾਨੀ ਮੇਮ

ਸ੍ਰੀ ਮੁਕਤਸਰ ਸਹਿਬ, 13 ਮਾਰਚ (ਰਾਜ ਕੰਵਲ)- ਸਥਾਨਕ ਸ਼ਹਿਰ ਵਿਚ ਜਿੱਧਰ ਮਰਜੀ ਦੇਖੋ ,ਤੁਹਨੂੰ ਟੁੱਟੀਆ ਸੜਕਾਂ ਗੰਦਗੀ ਦੇ ਲੱਗੇ ਢੇਰ ਅਤੇ ਸੀਵਰੇਜ ਦਾ ਖੜ੍ਹਾ ਗੰਦਾ ਪਾਣੀ ਨਜਰ ਆਵੇਗਾ। ਇੰਜ ਜਾਪਦਾ ਹੈ ਜਿਵੇ ਇਸ ਸਹਿਰ ਦਾ ਕੋਈ ਵਾਲੀ ਵਾਰਿਸ ਨਾਂ ਹੋਵੇ। ਪਿਛਲੇ ਦਿਨੀ ਡਿਪਟੀ ਕਮਿਸ਼ਨਰ ਸਹਿਬ ਨੇ ਵੱਖ ਵੱਖ  ਮਹਿਕਮਿਆ ਦੇ ਅਫਸਰਾ ਨੂੰ ਬੁਲਾ ਕੇ ਹਦਾਇਤ ਕੀਤੀ ਸੀ ਕਿ ਸਹਿਰ ਨੂੰ ਸਾਫ ਸੁਥਰਾ ਬਣਾਇਆ ਜਾਵੇ ਪਰ ਮਹਿਕਮੇ ਦੇ ਅਫਸਰਾ ਨੇ ਡੀ.ਸੀ. ਸਾਹਿਬ  ਦੇ ਹੁਕਮਾ ਦੀਆ ਧੱਜੀਆ ਉਡਾਆਉਦਿਆਂ ਗਲ ਆਈ ਗਈ ਕਰ ਦਿਤੀ ਇਸ ਕਰਕੇ  ਪਰਨਾਲਾ ਉਥੇ ਦਾ ਉਥੇ ਹੀ ਹੈ । ਮਿਲੀ ਜਾਣਕਾਰੀ ਅਨੁਸਾਰ ਕੋਟਲੀ ਰੋਡ, ਟਿੱਬੀ ਸਾਹਿਬ ਰੋਡ, ਬੂੜ੍ਹਾ ਗੁਜੱਰ ਰੋਡ, ਗੈਸ ਏਜੰਸੀ ਵਾਲੀ ਗਲੀ ਵਿਚ ਹਰ ਸਮੇ ਸੀਵਰੇਜ ਦਾ ਗੰਦਾ ਪਾਣੀ  ਖੜ੍ਹਾ ਰਹਿੰਦਾ ਹੈ। ਇਸੇ ਤਰ੍ਹਾਂ ਸਫਾਈ ਦੀ ਵਿਵੱਸਥਾ ਦਾ ਬੁਰਾ ਹਾਲ ਹੈ ।ਤੁਹਨੂੰ ਹਰ ਮੁਹੱਲੇ ਅਤੇ ਸੜ੍ਹਕਾ ਤੇ ਕੂੜੇ ਦੇ ਲੱਗੇ ਢੇਰ ਨਜਰ ਆਉਣਗੇ

ਜਿਵੇ ਨਗਰ ਕੌਸ਼ਲ ਵਾਲਿਆ ਨੇ ਸਹਿਰ ਵਿਚ ਝਾੜੂ ਮਾਰਕੇ ਵੇਖਿਆ ਹੀ ਨਹੀ ਹੁੰਦਾ। ਆਮ ਲੋਕ ਇਹ ਵੀ ਦੱਸਦੇ ਹਨ ਕਿ ਕਈ ਮੁਹੱਲਿਆ ਵਿਚ ਤਾਂ ਸਫਾਈ ਸੇਵਕਾ ਨੇ ਅੱਜ ਤੱਕ ਗੇੜਾ ਮਾਰ ਕੇ ਹੀ ਨਹੀ ਵੇਖਿਆ। ਇਸੇ ਤਰ੍ਹਾਂ ਹੀ ਸੜਕਾ ਦਾ ਵੀ ਬੁਰਾ ਹਾਲ ਹੈ। ਜਿਹੜਾ ਵਿਆਕਤੀ  ਇਨ੍ਹਾਂ ਸੜਕਾ ਉਤੋਂ  ਦੀ ਇਕ ਵਾਰੀ ¦ਘ ਜਾਦਾ ਹੈ ਤਾ ੳਸਨੂੰ ਨਾਲ ਦੀ ਨਾਲ ਹੀ ਪੇਟ ਵਿਚ ਧਰਨ ਪੈ ਜਾਦੀ ਹੈ, ਤਾ ਉਹ ਡਾਕਟਰ ਤੋ ਇਲਾਵਾ  ਪ੍ਰਸ਼ਾਸਨ ਅਤੇ ਸਰਕਾਰ ਯਾਦ ਅਉਦੀ ਹੈ। ਲੋਕਾ ਦਾ ਕਹਿਣਾ ਹੈ ਕਿ  ਭਾਵੇ ਕੇਦਰ ਸਰਕਾਰ ਨੇ ਵਿਕਾਸ ਵਾਸਤੇ 85 ਪ੍ਰਤੀਸਤ ਫੰਡ ਇਕੱਲੇ ਸ੍ਰੀ ਮੁਕਤਸਰ ਸਹਿਬ ਨੂੰ ਦਿੱਤਾ ਹੈ ਪਰ ਇਹ ਪਤਾ ਨਹੀ ਪੈਸਾ ਕਿਹੜੇ ਖੂਹ ਖਾਤੇ ਵਿਚ ਚਲਾ ਗਿਆ ਕਿਉਕਿ ਮੋਜੂਦਾ ਅਫਸਰਾ ਨੇ ਅਸਟੀਮੈਟਾ ਵਿਚ ਕੁਝ ਹੋਰ ਕੀਤਾ ਹੈ ਪਰ ਬਣਾਈਆ ਕੁਝ ਹੋਰ ਹੈ ਤਾ ਇਸ ਕਾਰਨ ਸ੍ਰੀ ਮੁਕਤਸਰ ਸਹਿਬ ਸੇਮ ਦੀ ਮਾਰ ਹੇਠਾ ਹਰ ਸਾਲ ਹੀ ਆ ਜਾਦਾ ਹੈ ਇਹ ਸੇਮ ਦੀ ਮਾਰ ਗਰੀਬ ਵਰਗ ਅਤੇ ਕਿਸ਼ਾਨ ਵਰਗ ਨੂੰ ਝੱਲਣੀ ਪੈਦੀ ਹੈ। ਕਿਸੇ ਸਿਆਣੇ ਕਿਹਾ ਹੈ ਕਿ  ਠਮੁਕਤਸਰ ਸਹਿਬ ਨੂੰ ਖਾ ਗਈ ਸੇਮ, ਅਤੇ ਪਟਿਆਲੇ ਨੂੰ ਖਾਂ ਗਈ ਪਕਿਸਤਾਨੀ ਮੇਮੂ  ਲੋਕਾ  ਨੇ ਇਹ ਵੀ ਦੋਸ ਲਾਇਆ ਹੈ ਕਿ ਪਹਿਲਾ ਤਾ ਪੰਜ ਸਾਲ ਕਿਸੀ ਵੀ ਲੀਡਰ ਜਾ ਐਮ. ਪੀ.  ਨੇ  ਗੇੜਾ ਨਹੀ ਮਾਰਿਆ ਪਰ ਹੁਣ ਚੋਣਾ ਨੇੜੇ ਹੋਣ ਕਰਕੇ ਸਾਰੇ ਲੀਡਰਾ ਨੇ  ਗੇੜਾ ਬਣ ਰੱਖਿਆ ਹੈ  ਲੋਕ ਇਨ੍ਹਾਂ ਲੀਡਰ ਦੀਆ ਗਲਤ ਨੀਤੀਆ ਤੋ  ਤੰਗ ਆ ਕੇ ਪਿੰਡਾ ਵਿਚ ਰੋਸ ਮੁਜਾਹਰੇ ਕਰਕੇ  ਆਪਣਾ ਦੁਖ ਜਾਹਰ ਕਰ ਰਹੇ ਹਨ। ਲੋਕਾਂ ਵਿਚ ਇਹ ਚਰਚਾ ਹੈ ਕਿ ਜੇਕਰ  ਸਰਕਾਰ ਨੇ  ਜੇਕਰ ਸੱਤਾਂ ਸਾਲਾਂ ਵਿਚ  ਸ੍ਰੀ ਮੁਕਤਸਰ ਸਹਿਬ ਦਾ ਕੁਝ ਨਹੀ ਕੀਤਾ ਤਾਂ ਆਉਣ ਵਾਲੇ ਦੋ ਸਾਲਾ ਵਿਚ ਕੀ ਕਰ ਸਕੇਗੀ ਲੋਕਾ ਦਾ ਕਹਿਣਾ ਹੈ ਕਿ ਜੇਕਰ ਕਾਗਰਸ ਦੀ ਟਿਕਟ  ਭਾਈ ਹਰਨਿਰਪਾਲ ਸਿੰਘ ਕੁਕੂ ਨੂੰ ਦਿੱਤੀ ਜਾਵੇ ਤਾ ਅਕਾਲੀ ਦਲ ਨੂੰ ਵੱਡਾ  ਝਟਕਾ ਲੱਗ ਸਕਦਾ ਹੈ।

Send this to a friend