ਕਾਦੀਆਂ, 24 ਅਗਸਤ (ਸਲਾਮ)- ਬੀਤੇ ਕਾਫੀ ਦਿਨਾਂ ਤੋਂ ਭਾਰਤ ਦੇ ਸੂਬਾ ਕੇਰਲਾ ਵਿਚ ਹੜ ਆਓੁਣ ਨਾਲ ਲੋਕਾਂ ਦਾ ਜੀਵਨ ਦੁਖ ਦੀ ਪੀੜਾ ਝਲ ਰਿਹਾ ਹੈ ਅਤੇ ਲੋਕ ਕੈਪਾਂ ਵਿਚ ਰਹਿਣ ਨੂੰ ਮਜਬੂਰ ਹਨ ਅਤੇ ਵਡੀ ਗਿਣਤੀ ਵਿਚ ਲੋਕ ਬੇਘਰ ਅਤੇ ਤਬਾਹ ਹੋ ਗਏ ਹਨ। ਇਸ ਸੰਬਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ ਰਾਂਹੀ ਦਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਭਾਰਤ ਨੇ ਇਸ ਮੁਸ਼ਕਿਲ ਘੜੀ ਵਿਚ ਸੂਬਾ ਕੇਰਲਾ ਦੀ ਸਰਕਾਰ ਦੇ ਪ੍ਰਬਧੰਕਾਂ ਦੀ ਸਲਾਹ ਨਾਲ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਹੜ ਪੀੜਤਾਂ ਦੀ ਵਡੇ ਪਧਰ ਤੇ ਮਦਦ ਕੀਤੀ ਜਾ ਰਹੀ ਹੈ ਅਤੇ ਓਹਨਾਂ ਦੇ ਲੋਕਲ ਪ੍ਰਬੰਧਕਾਂ ਨਾਲ ਭਰਭੂਰ ਸਹਿਯੋਗ ਕੀਤਾ ਜਾ ਰਿਹਾ ਹੈ। ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਹਿਓੂਮੈਨਿਟੀ ਫਸਟ ਦੇ ਵਲੋਂ ਰੈਸਕਿਓ ਕੈਂਪ ਵਿਚ ਪਨਾਹ ਲੈਣ ਵਾਲੇ ਲੋਕਾਂ ਨੂੰ ਜਰੂਰੀ ਚੀਜਾਂ ਸਫਾਈ ਦਾ ਸਾਮਾਨ ਅਤੇ ਹੋਰ ਜਰੂਰੀ ਚੀਜਾਂ ਜਿਸ ਵਿਚ ਮੈਟ ,ਬਿਸਤਰੇ ਆਦਿ ਦਿਤੇ ਜਾ ਰਹੇ ਹਨ ਅਤੇ ਇਸ ਤਰਾਂ ਦੀ ਕੁਦਰਤੀ ਮੁਸੀਬਤ ਤੋਂ ਨਿਪਟਣ ਲਈ ਮੁਸਲਿਮ ਜਮਾਤ ਅਹਿਮਦੀਆ ਦੇ ਨੋਜਵਾਨਾਂ ਦੀ ਸੰਸਥਾ ਮਜਲਿਸ ਖੁਦਾਮ ਓਲ ਅਹਿਮਦੀਆ ਵਲੋਂ ਟੁਟੀਆਂ ਸੜਕਾਂ ਦੀ ਰਿਪੇਅਰ ਅਤੇ ਸਫਾਈ ਅਤੇ ਹੜ ਪੀੜਤਾਂ ਦੇ ਘਰਾਂ ਦੀ ਸਫਾਈ ਅਤੇ ਪਨਾਹ ਲੈਣ ਵਾਲੇ ਲੋਕਾਂ ਨੂੰ ਖਾਨਾ ਖਿਲਾਓਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਬੀਤੇ ਲਗਭਗ 14 ਦਿਨਾਂ ਤੋਂ ਜਮਾਤ ਅਹਿਮਦੀਆ ਦੇ ਨੋਜਵਾਨਾਂ ਵਲੋਂ ਸੂਬਾ ਕੇਰਲਾ ਵਿਚ ਪੀੜਤਾਂ ਲਈ ਖਿਦਮਤੇ ਇੰਸਾਨੀਅਤ ਦੇ ਤਹਿਤ ਸੇਵਾ ਕੀਤੀ ਜਾ ਰਹੀ ਹੈ।