ਡਾ. ਮਨਜੀਤ ਕੌਰ ਨੂੰ ਮਹਿਲਾ ਸ਼ਕਤੀ ਸ਼੍ਰੋਮਣੀ ਐਵਾਰਡ ਮਿਲਣਾ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ : ਜੱਥੇ. ਅਵਤਾਰ ਸਿੰਘ

image ਲੁਧਿਆਣਾ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਕਿਹਾ ਕਿ ਨੈਤਿਕ ਕਦਰਾਂ ਕੀਤਮਾਂ ’ਤੇ ਪਹਿਰਾ ਦੇਣ ਅਤੇ ਆਪਣੀ ਉਸਾਰੂ ਸੋਚ ਨੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੀਆਂ ਇਸਤਰੀਆਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ ਹੁੰਦੀਆਂ ਹਨ । ਬੀਤੇ ਦਿਨੀਂ ਅੰਤਰਰਾਸ਼ਟਰੀ ਸਮਰਸਤਾ ਮੰਚ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਦਿੱਲੀ ਵਿਖੇ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ੂਮਹਿਲਾ ਸ਼ਕਤੀ ਐਵਾਰਡੂ ਨਾਲ ਸਨਮਾਨਿਤ ਹੋਣ ਵਾਲੀ ਪ੍ਰਮੁੱਖ ਸ਼ਖਸ਼ੀਅਤ ਪ੍ਰਿੰ: ਸ਼੍ਰੀਮਤੀ (ਡਾ.) ਮਨਜੀਤ ਕੌਰ ਨੂੰ ਆਪਣੇ ਗ੍ਰਹਿ ਵਿਖੇ ਪੁੱਜਣ ਤੇ ਆਪਣੀ ਦਿਲੀ ਮੁਬਾਰਕਬਾਦ ਦੇਣ ਉਪਰੰਤ ਕੁੱਝ ਚੋਣਵੇਂ ਪੱਤਰਕਾਰਾਂ ਦੇ ਨਾਲ

ਗੱਲਬਾਤ ਕਰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇ: ਮੱਕੜ ਨੇ ਕਿਹਾ ਕਿ ਇਸਤਰੀ ਵਿੱਦਿਆ ਦੇ ਸਤਰ ਨੂੰ ਉਪਰ ਚੁੱਕਣ ਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਉਘੀ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸ਼੍ਰੀਮਤੀ (ਡਾ.) ਮਨਜੀਤ ਕੌਰ ਨੇ ਜਿਸ ਲਗਨ, ਇਮਾਨਦਾਰੀ, ਦ੍ਰਿੜਤਾ ਤੇ ਹੌਂਸਲੇ ਦੇ ਨਾਲ ਮਹਿਲਾ ਸ਼ਕਤੀ ਸ਼੍ਰੋਮਣੀ ਐਵਾਰਡ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਉਹ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ । ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਇੰਦੂ ਮੱਕੜ ਸ. ਪਰਮਜੀਤ ਸਿੰਘ ਸਰੋਆ, ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਅੰਤਰਰਾਸ਼ਟਰੀ ਸਮਰਸਤਾ ਮੰਚ ਵੱਲੋਂ ਬੀਤੀ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਵੀ.ਕੇ. ਕ੍ਰਿਸ਼ਨਾ ਮੈਨਨ ਭਵਨ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੇ ਗਏ ਇੰਡੋ-ਨੇਪਾਲ ਕਲਚਰਲ ਹਾਰਮੋਨੀ ਸਮੀਟ ਕਾਨਫਰੰਸ ਦੌਰਾਨ ਪੰਜਾਬ ਦੀ ਉਘੀ ਸਿੱਖਿਆ ਸਾਸ਼ਤਰੀ ਪ੍ਰਿੰ: ਸ਼੍ਰੀਮਤੀ (ਡਾ.) ਮਨਜੀਤ ਕੌਰ ਨੂੰ ਨਿਸ਼ਕਾਮ ਰੂਪ ਵਿੱਚ ਵਿੱਦਿਆ ਦੇ ਸਤਰ ਨੂੰ ਉਪਰ ਚੁੱਕਣ ਤੇ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਰੋਲ ਅਦਾ ਕਰਨ ਬਦਲੇ ਅੰਤਰਰਾਸ਼ਟਰੀ ਸਮਰਸਤਾ ਮੰਚ ਦੇ ਪ੍ਰਮੁੱਖ ਅਹੁੱਦੇਦਾਰਾਂ ਮਾਨਯੋਗ ਜਸਟਿਸ ਪੀ.ਐਨ. ਭਗਵਤੀ ਸਾਬਕਾ ਪ੍ਰਧਾਨ ਯੂ.ਐਨ.ਓ. ਹਿਊਮਨ ਰਾਈਟਸ ਕਮੇਟੀ ਜਨੇਵਾ (ਨਿਊ ਯਾਰਕ), ਮਾਨਯੋਗ ਜੋਗਿੰਦਰ ਸਿੰਘ ਆਈ.ਪੀ.ਐਸ. ਮੈਂਬਰ ਐਗਜ਼ੀਕਿਉਟਿਵ ਕਮੇਟੀ ਫਰਾਂਸ, ਡਾ. ਜੀ.ਵੀ.ਜੀ. ਕ੍ਰਿਸ਼ਨਾਮੂਰਤੀ ਸਾਬਕਾ ਚੋਣ ਕਮਿਸ਼ਨਰ, ਬ੍ਰਿਗੇਡੀਅਰ ਬੀ.ਪੀ.ਐਸ. ਲਾਂਬਾ ਵੀ.ਐਸ.ਐਮ. ਨਵੀਂ ਦਿੱਲੀ, ਮਾਨਯੋਗ ਐਮ.ਪੀ. ਟੋਰਡੀ ਇੰਟਰਨੈਸ਼ਨਲ ਕੁਆਰਡੀਨੇਟਰ ਨੇ ਸਾਂਝੇ ਰੂਪ ਵਿੱਚ ਮਹਿਲਾ ਸ਼ਕਤੀ ਸ਼੍ਰੋਮਣੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ।

Send this to a friend