April 29, 2026 7:30 pm

ਅੰਮ੍ਰਿਤਸਰ ਪਹੁੰਚੀਆਂ ਵਾਜਪਾਈ ਦੀਆਂ ਅਸਥੀਆਂ

ਅੰਮ੍ਰਿਤਸਰ, 22 ਅਗਸਤ (ਪੀ.ਟੀ.)- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਨੂੰ ਲੈ ਕੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ, ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਤਰੁਣ ਚੁਗ ਆਦਿ ਅਜ ਅੰਮ੍ਰਿਤਸਰ ਦੇ ਹਵਾਈ ਅਡੇ ‘ਤੇ ਪਹੁੰਚੇ। ਇਸ ਮੌਕੇ ਜ਼ਿਲ੍ਹੇ ਭਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਵਾਜਪਾਈ ਦੀਆਂ ਅਸਥੀਆਂ ਦੇ ਇਥੇ ਪੁਜਣ ‘ਤੇ ਫੁਲਾਂ ਦੀ ਵਰਖਾ ਕੀਤੀ। ਸਾਰੇ ਆਗੂ ਇਥੋਂ ਅਸਥੀਆਂ ਨੂੰ ਲੈ ਕੇ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਜਲ ਪ੍ਰਵਾਹ ਕਰਨ ਲਈ ਵਡੇ ਕਾਫਿਲੇ ਦੇ ਰੂਪ ‘ਚ ਰਵਾਨਾ ਹੋ ਗਏ।

Send this to a friend